ਮੋਹਾਲੀ : ਸਿਹਤ ਮੰਤਰੀ ਨੇ ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ
Thursday, Aug 02, 2018 - 04:32 PM (IST)

ਮੋਹਾਲੀ : 'ਹਰ ਘਰ ਨੌਕਰੀ' ਦੇ ਸਲੋਗਨ ਤਹਿਤ ਅੱਜ ਮੈਡੀਕਲ ਸਿੱਖਿਆ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮੋਹਿੰਦਰਾ ਵਲੋਂ ਇਕ ਸਮਾਰੋਹ ਦੌਰਾਨ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬਧੋਨ ਕਰਦੇ ਹੋਏ ਉਨ੍ਹਾਂ ਡਾਕਟਰਾਂ ਨੂੰ ਮਿਹਨਤ ਤੇ ਈਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਆਪਣੇ ਮਰੀਜ਼ ਨਾਲ ਪਿਆਰ ਨਾਲ ਪੇਸ਼ ਆਉਣਗੇ ਤਾਂ ਮਰੀਜ਼ ਤਾਂ ਅੱਧਾ ਉਂਝ ਹੀ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਘਰ 'ਚ ਨੌਕਰੀ ਦੇਣ ਦੇ ਵਾਅਦੇ ਨੂੰ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਿਭਾਅ ਰਹੀ ਹੈ ਅਤੇ ਜਿਸ ਵਿਭਾਗ 'ਚ ਵੀ ਨੌਕਰੀਆਂ ਨਿਕਲਦੀਆਂ ਹਨ, ਨੌਜਵਾਨਾਂ ਨੂੰ ਉੱਥੇ ਅਪੁਆਇੰਟ ਕੀਤਾ ਜਾਂਦਾ ਹੈ ਤਾਂ ਜੋ ਸੂਬੇ 'ਚੋਂ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾ ਸਕੇ।