ਹੁਣ ਘਰ ਬੈਠੇ ਕਰੋ ਆਨਲਾਈਨ ਹਾਈ ਸਕਿਓਰਟੀ ਨੰਬਰਾਂ ਲਈ ਅਪਲਾਈ

Sunday, May 31, 2020 - 12:32 AM (IST)

ਲੁਧਿਆਣਾ, (ਰਾਮ)— ਲਾਕਡਾਊਨ 'ਚ ਜਿਥੇ ਸਰਕਾਰ ਨੇ ਕਾਫੀ ਛੋਟ ਦਿੱਤੀ ਹੋਈ ਹੈ। ਉਥੇ ਹੀ ਵਾਹਨਾਂ ਦੀਆਂ ਹਾਈ ਸਕਿਓਰਟੀ ਨੰਬਰ ਪਲੇਟਾਂ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ । ਚੰਡੀਗੜ੍ਹ ਰੋਡ 'ਤੇ ਸਥਿਤ ਸੈਕਟਰ-32 'ਚ ਨੰਬਰ ਪਲੇਟਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ ਪਰ ਕੋਰੋਨਾ ਮਹਾਂਮਾਰੀ ਕਾਰਨ ਉਥੇ ਜ਼ਿਆਦਾ ਭੀੜ ਹੋਣਾ ਠੀਕ ਨਹੀਂ ਹੈ । ਜਿਸ ਦੇ ਮੱਦੇਨਜ਼ਰ ਹੁਣ ਘਰ ਬੈਠ ਕੇ ਹਾਈ ਸਕਿਓਰਟੀ ਨੰਬਰ ਪਲੇਟ ਲਈ ਅਪਲਾਈ ਕਰ ਸਕਦੇ ਹੋ । ਇਸ ਲਈ ਲੋਕਾਂ ਨੂੰ ਹਾਈ ਸਕਿਓਰਟੀ ਨੰਬਰ ਪਲੇਟ ਦੇ ਕਾਊਂਟਰ 'ਤੇ ਲਾਈਨ ਲਗਾ ਕੇ ਖੜ੍ਹੇ ਹੋਣ ਦੀ ਵੀ ਜਰੂਰਤ ਨਹੀਂ ਹੈ। ਫੀਸ ਵੀ ਆਨਲਾਈਨ ਹੀ ਜਮ੍ਹਾ ਕੀਤੀ ਜਾ ਸਕਦੀ ਹੈ। ਉਥੇ ਹੀ ਹੁਣ ਕੁਛ ਜ਼ਿਆਦਾ ਪੈਸੇ ਦੇ ਕੇ ਤੁਸੀ ਆਪਣੇ ਘਰ 'ਚ ਹੀ ਨੰਬਰ ਪਲੇਟ ਲਗਵਾਉਣ ਦੀ ਸੁਵਿਧਾ ਲਈ ਅਪਲਾਈ ਕਰ ਸਕਦੇ ਹੋ। ਇਸ ਨਾਲ ਤੁਹਾਡਾ ਕੀਮਤੀ ਸਮਾਂ ਵੀ ਬਚੇਗਾ। ਨਾਲ ਹੀ ਕੋਰੋਨਾ ਵਾਇਰਸ ਦਾ ਖਤਰਾ ਵੀ ਘੱਟ ਹੋਵੇਗਾ। ਇਸ ਸੁਵਿਧਾ ਨਾਲ ਜਿਥੇ ਸੈਂਟਰ 'ਤੇ ਭੀੜ ਘੱਟ ਹੋਵੇਗੀ, ਉਥੇ ਹੀ ਲੋਕਾਂ ਨੂੰ ਰਾਹਤ ਮਿਲੇਗੀ। ਦੋਪਹੀਆਂ ਵਾਹਨਾਂ ਲਈ 100 ਰੁਪਏ ਅਤੇ ਚਾਰ ਪਹੀਆ ਵਾਹਨਾਂ ਦੇ ਲਈ 150 ਰੁਪਏ ਦੇ ਕੇ ਹੋਮ ਡਿਲੀਵਰੀ ਦੀ ਸਹੂਲਤ ਮਿਲ ਸਕੇਗੀ ।

ਇਹ ਹੈ ਪ੍ਰਕਿਰਿਆ :
ਸਭ ਤੋਂ ਪਹਿਲਾਂ ਵੈਬਸਾਈਟ 'ਤੇ ਲਾਗ ਇਨ ਕੀਤਾ ਜਾਵੇ । ਉਸ 'ਚ ਦਿੱਤੀ ਆਨਲਾਈਨ ਓਲਡ ਵਹੀਕਲ ਦੀ ਆਪਸ਼ਨ 'ਤੇ ਕਲਿੱਕ ਕੀਤਾ ਜਾਵੇ । ਇਸ ਤੋਂ ਬਾਅਦ ਵਾਹਨ ਦਾ ਰਜਿਸ਼ਟ੍ਰੇਸ਼ਨ ਨੰਬਰ, ਇੰਜਨ ਨੰਬਰ, ਚੈਸੀ ਨੰਬਰ, ਮਾਲਕ ਦਾ ਨਾਮ ਅਤੇ ਰਜਿਸਟਰਡ ਮੋਬਾਇਲ ਨੰਬਰ ਭਰ ਦਿੱਤਾ ਜਾਵੇ। ਇਸ ਤੋਂ ਬਾਅਦ ਵਾਹਨ ਦੀ ਆਰ. ਸੀ. ਦਾ ਰੰਗੀਨ ਫੋਟੋ ਅੱਪਲੋਡ ਕੀਤਾ ਜਾਵੇ । ਇਸ ਦੇ ਨਾਲ ਹੀ ਕੇ. ਵਾਈ. ਸੀ. ਦੇ ਤੌਰ 'ਤੇ ਡਰਾਇਵਿੰਗ ਲਾਈਸੰਸ ਜਾਂ ਆਧਾਰ ਕਾਰਡ ਜਾਂ ਪਾਸਪੋਰਟ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ । ਇਸ ਤੋਂ ਬਾਅਦ ਬਿਨੈਕਾਰ ਆਨਲਾਈਨ ਤਰੀਕੇ ਨਾਲ ਫੀਸ ਜਮ੍ਹਾ ਕਰ ਸਕਦੇ ਹਨ। ਫੀਸ ਜਮ੍ਹਾ ਹੋਣ ਤੋਂ ਬਾਅਦ ਬਿਨੈਕਾਰ ਨੂੰ ਰਸੀਦ ਦਿੱਤੀ ਜਾਵੇਗੀ । ਬਿਨੈ ਕਰਨ ਤੋਂ ਬਾਅਦ ਕੰਮਕਾਰ ਦੇ ਅਗਲੇ ਚਾਰ ਦਿਨਾਂ 'ਚ ਕੰਪਨੀ ਉਸ ਗੱਡੀ ਦੀ ਹਾਈ ਸਕਿਓਰਟੀ ਨੰਬਰ ਪਲੇਟ ਤਿਆਰ ਕਰੇਗੀ। ਜਿਸ ਤੋਂ ਬਾਅਦ ਬਿਨੈਕਾਰ ਨੂੰ ਉਸਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਐੱਸ.ਐੱਮ.ਐੱਸ. ਦੇ ਰਾਹੀਂ ਸੂਚਿਤ ਕੀਤਾ ਜਾਵੇਗਾ।

ਇਹ ਹੋਵੇਗੀ ਫੀਸ :
* ਦੋਪਹੀਆ ਵਾਹਨ/ਟ੍ਰੈਕਟਰ    :  166 ਰੁਪਏ
* ਤਿੰਨ ਪਹੀਆ ਵਾਹਨ          :  223 ਰੁਪਏ
* ਚਾਰ ਪਹੀਆ ਵਾਹਨ          :  489 ਰੁਪਏ
* ਕਮਰਸ਼ੀਅਲ ਵਾਹਨ           :  523 ਰੁਪਏ


ਕੋਰੋਨਾ ਮਹਾਂਮਾਰੀ ਦੌਰਾਨ ਗੱਡੀਆਂ ਦੇ ਮਾਲਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਪਹਿਲ ਕੀਤੀ ਗਈ ਹੈ। ਇਹ ਸੁਵਿਧਾ ਪੂਰੇ ਪੰਜਾਬ 'ਚ ਲਾਗੂ ਕੀਤੀ ਗਈ ਹੈ। ਇਸ ਦੇ ਬਿਨ੍ਹਾਂ ਚੰਡੀਗੜ੍ਹ ਰੋਡ 'ਤੇ ਸਥਿਤ ਸੈਂਟਰ 'ਚ ਭੀੜ ਨੂੰ ਘੱਟ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਖੰਨਾ ਤੇ ਜਗਰਾਓਂ ਦੇ ਬਿਨੈਕਾਰ ਪਹਿਲਾਂ ਇਥੇ ਆਉਂਦੇ ਸਨ ਪਰ ਹੁਣ 2 ਸਬ ਸੈਂਟਰ ਖੰਨਾ ਤੇ ਜਗਰਾਓਂ 'ਚ ਸ਼ੁਰੂ ਕਰ ਦਿੱਤੇ ਗਏ ਹਨ । ਅੱਗੇ ਵੀ ਜਲਦ ਹੀ ਹੋਰ ਸਬ-ਸੈਂਟਰ ਖੋਲ੍ਹੇ ਜਾ ਰਹੇ ਹਨ। ਨਾਲ ਹੀ ਸੈਂਟਰ 'ਚ ਆਉਣ ਵਾਲੇ ਬਿਨੈਕਾਰਾਂ ਲਈ ਸੈਨੇਟਾਈਜ਼ਰ ਅਤੇ ਮਾਸਕ ਦਾ ਪ੍ਰਬੰਧ ਕੀਤਾ ਗਿਆ ਹੈ। ਮੁਲਾਜ਼ਮ ਵੀ ਸਮਾਜਕ ਦੂਰੀ ਦਾ ਪਾਲਣ ਕਰ ਰਹੇ ਹਨ।
–ਸਟੇਟ ਹੈੱਡ, ਅਰਜੁਨ ਸਿੰਘ ।

ਲੋਕ ਵੀ ਸਮਝਣ ਆਪਣੀ ਜ਼ਿੰਮੇਵਾਰੀ : ਕਮਲ ਬੱਸੀ
ਜ਼ਿਲਾ ਪ੍ਰਸ਼ਾਸਨ ਨੇ ਕੋਰੋਨਾ ਸੰਕਟ ਨਾਲ ਨਜਿਠਣ ਲਈ ਬਹੁਤ ਸਾਰੇ ਕਦਮ ਚੁੱਕੇ ਹਨ । ਲੋਕ ਲਾਕਡਾਊਨ ਦਾ ਪਾਲਣ ਕਰਨ, ਇਸ ਲਈ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦੀ ਮਾਨੀਟਿੰਰਿੰਗ ਕੀਤੀ ਜਾ ਰਹੀ ਹੈ। ਲਾਕਡਾਊਨ ਦਾ ਪਾਲਣ ਕਰਦੇ ਹੋਏ ਨਿਯਮਾਂ ਅਨੁਸਾਰ ਹੀ ਘਰਾਂ ਤੋਂ ਬਾਹਰ ਨਿਕਲਣ । ਸੰਕਟ ਦੇ ਇਸ ਦੌਰ 'ਚ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮਾਸਕ, ਸੈਨੇਟਾਈਜਜ਼ਰ ਅਤੇ ਸਮਾਜਕ ਦੂਰੀ ਦਾ ਖਿਆਲ ਰੱਖਣ । ਕਿਉਂਕਿ ਇਹ ਕੋਰੋਨਾ ਮਹਾਮਾਰੀ ਸਿਰਫ ਸਰਕਾਰੀ ਅਧਿਕਾਰੀਆਂ ਲਈ ਹੀ ਨਹੀਂ ਹੈ, ਸਗੋਂ ਹਰੇਕ ਨੂੰ ਇਸ ਤੋਂ ਬਚਣਾ ਹੋਵੇਗਾ। ਅਜਿਹੇ ਸਮੇਂ ਹਾਈ ਸਕਿਓਰਟੀ ਨੰਬਰ ਪਲੇਟਾਂ ਦੇ ਸੈਂਟਰ 'ਤੇ ਭੀੜ ਇਕੱਠਾ ਕਰਨਾ ਸਹੀ ਨਹੀਂ ਹੈ। ਲੋਕ ਵੀ ਮਹਾਮਾਰੀ ਦੇ ਦੌਰ 'ਚ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ।


KamalJeet Singh

Content Editor

Related News