ਰਾਮ ਰਹੀਮ ਦੀ ਅਪੀਲ : ਪਟੀਸ਼ਨਰ ਇਸ ਕੇਸ ''ਚ ਬਾਇੱਜ਼ਤ ਬਰੀ ਹੋਣ ਦਾ ਹੱਕਦਾਰ

10/09/2017 8:32:39 AM

ਚੰਡੀਗੜ੍ਹ — ਸਿਰਸਾ ਡੇਰਾ ਮੁਖੀ ਰਾਮ ਰਹੀਮ ਦੀ ਸੀ.ਬੀ.ਆਈ. ਕੋਰਟ ਦੇ ਫੈਸਲੇ ਦੇ ਖਿਲਾਫ ਅਪੀਲ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਰਜਿਸਟਰੀ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਰਜਿਸਟਰੀ ਨੇ ਦਾਇਰ ਅਪੀਲ 'ਚ ਕਮੀ ਪੇਸ਼ੀ ਦੱਸਦੇ ਹੋਏ ਦੋਬਾਰਾ ਫਾਈਲ ਕਰਨ ਨੂੰ ਕਿਹਾ ਸੀ। ਹੁਣ ਰਾਮ ਰਹੀਮ ਦੀ ਅਪੀਲ 'ਤੇ 9 ਅਕਤੂਬਰ ਨੂੰ ਹਾਈਕੋਰਟ ਬੈਂਚ 'ਚ ਸੁਣਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਪੰਚਕੂਲਾ ਸੀ.ਬੀ.ਆਈ. ਕੋਰਟ ਨੇ ਸਾਧਵੀਆਂ ਦੇ ਯੌਨ-ਸ਼ੋਸ਼ਣ ਦੇ 2 ਮਾਮਲਿਆਂ 'ਚ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀਸ਼ ਗੁਰਮੀਤ ਨੇ ਅਪੀਲ 'ਚ ਕਿਹਾ ਹੈ ਕਿ ਸੀ.ਬੀ.ਆਈ. ਕੋਰਟ ਨੇ ਉਸਦੇ ਕੇਸ ਦੇ ਕਈ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਅਪੀਲ 'ਚ ਕਿਹਾ ਗਿਆ ਹੈ ਕਿ ਸੀ.ਬੀ.ਆਈ ਜੱਜ ਨੇ ਸਬੂਤਾਂ ਨੂੰ ਗਲਤ ਤਰੀਕੇ ਨਾਲ ਦੇਖਿਆ ਹੈ ਅਤੇ ਸਹੀ ਦ੍ਰਿਸ਼ਟੀਕੋਣ ਵਿਚ ਮੌਖਿਕ, ਦਸਤਾਵੇਜ਼ ਅਤੇ ਹੋਰ ਸਬੂਤਾਂ ਨਹੀਂ ਮਿਲੇ।
ਇਸ ਲਈ ਉਨ੍ਹਾਂ ਵਲੋਂ ਸੁਣਾਏ ਗਏ ਫੈਸਲੇ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨਰ ਇਸ ਕੇਸ 'ਚ ਬਾਇੱਜ਼ਤ ਬਰੀ ਹੋਣ ਦਾ ਹੱਕਦਾਰ ਹੈ। 


Related News