ਨੰਬਰਾਂ ਨੂੰ ਲੈ ਕੇ ਕੋਈ ਸ਼ੱਕ ਹੈ ਤਾਂ 7 ਤੱਕ ਕਰੋ ਰੀ-ਇਵੈਲਿਊਏਸ਼ਨ ਲਈ ਅਪਲਾਈ
Wednesday, Jul 05, 2017 - 11:58 AM (IST)
ਲੁਧਿਆਣਾ(ਵਿੱਕੀ)-ਪ੍ਰੀਖਿਆ ਨਤੀਜਿਆਂ ਤੋਂ ਬਾਅਦ ਵਿਦਿਆਰਥੀਆਂ ਦੀਆਂ ਆਂਸਰਸ਼ੀਟਾਂ ਦੀ ਰੀ-ਇਵੈਲਿਊਏਸ਼ਨ ਨਾ ਕਰਨ ਦੇ ਆਪਣੇ ਫੈਸਲੇ 'ਤੇ ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਬੈਕਫੁਟ 'ਤੇ ਆ ਗਿਆ ਹੈ। ਦਿੱਲੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬੋਰਡ ਨੇ ਪ੍ਰੀਖਿਆਵਾਂ ਦੇ 10 ਪੇਪਰਾਂ ਦੀ ਰੀ-ਇਵੈਲਿਊਏਸ਼ਨ ਕਰਨ ਦੀ ਗੱਲ ਮੰਨ ਲਈ ਹੈ। ਦੁਬਾਰਾ ਮੁਲਾਂਕਣ ਪ੍ਰਕਿਰਿਆ 10ਵੀਂ ਤੇ 12ਵੀਂ ਦੋਵਾਂ ਕਲਾਸਾਂ ਦੇ ਵਿਦਿਆਰਥੀਆਂ ਲਈ ਲਾਗੂ ਹੋਵੇਗੀ। ਇਹੀ ਨਹੀਂ ਬੋਰਡ ਨੇ ਆਪਣੀ ਅਧਿਕਾਰਤ ਵੈਬਸਾਈਟ 'ਤੇ ਵਿਦਿਆਰਥੀਆਂ ਦੀਆਂ ਕਾਪੀਆਂ ਦੇ ਦੁਬਾਰਾ ਮੁਲਾਂਕਣ ਲਈ ਰਜਿਸਟ੍ਰੇਸ਼ਨ ਕਰਵਾਉਣ ਹਿੱਤ ਬਕਾਇਦਾ ਐਪਲੀਕੇਸ਼ਨ ਦਾ ਫਾਰਮੈਟ ਵੀ ਅਪਲੋਡ ਕੀਤਾ ਹੈ। ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ 12ਵੀਂ ਦੇ ਵਿਦਿਆਰਥੀਆਂ ਨੇ 12 ਵਿਸ਼ਿਆਂ 'ਚ ਜਿਨ੍ਹਾਂ 10 ਸਵਾਲਾਂ ਦੀ ਰੀ-ਇਵੈਲਿਊਏਸ਼ਨ ਕਰਵਾ ਸਕਦੇ ਹਨ, ਉਸ 'ਚ ਇਲੈਕਟਿਵ ਇੰਗਲਿਸ਼ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। 12ਵੀਂ ਦੇ ਲਈ ਸਿਰਫ ਉਹੀ ਵਿਦਿਆਰਥੀ ਰੀਇਵੈਲਿਊਏਸ਼ਨ ਹਿੱਤ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਆਂਸਰਸ਼ੀਟਾਂ ਦੀ ਫੋਟੋ ਕਾਪੀ ਲਈ ਅਪਲਾਈ ਕੀਤਾ ਹੈ।
ਦਿੱਲੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਦਲਿਆ ਫੈਸਲਾ
ਧਿਆਨਦੇਣਯੋਗ ਹੈ ਕਿ ਬੋਰਡ ਨੇ ਕੁਝ ਮਹੀਨੇ ਪਹਿਲਾਂ ਇਥੇ ਸਰਕੂਲਰ ਜਾਰੀ ਕਰਕੇ ਇਸ ਸੈਸ਼ਨ ਰਾਹੀਂ ਵਿਦਿਆਰਥੀਆਂ ਲਈ ਦੁਬਾਰਾ ਮੁਲਾਂਕਣ ਦੀ ਸਹੂਲਤ ਬੰਦ ਕਰਨ ਦਾ ਫਰਮਾਨ ਜਾਰੀ ਕੀਤਾ ਸੀ। ਬੋਰਡ ਮੁਤਾਬਕ ਇਸ ਪ੍ਰਕਿਰਿਆ 'ਚ ਹਿੱਸਾ ਲੈਣ ਤੋਂ ਬਾਅਦ ਵੀ ਵਿਦਿਆਰਥੀਆਂ ਦੇ ਅੰਕ ਨਹੀਂ ਵਧਦੇ ਹਨ। ਇਸ ਲਈ ਇਸ ਪ੍ਰਕਿਰਿਆ ਨੂੰ ਬੰਦ ਕੀਤਾ ਜਾ ਰਿਹਾ ਹੈ ਪਰ ਜਦੋਂ ਦਿੱਲੀ ਤੇ ਮੁੰਬਈ ਦੇ ਕੁਝ ਵਿਦਿਆਰਥੀਆਂ ਵੱਲੋਂ ਨਤੀਜੇ ਤੋਂ ਬਾਅਦ ਰੀਟੋਟਲਿੰਗ ਦੌਰਾਨ ਉਨ੍ਹਾਂ ਦੇ ਅੰਕਾਂ 'ਚ ਵਾਧਾ ਹੋਇਆ ਤਾਂ ਹੋਰਨਾਂ ਵਿਦਿਆਰਥੀਆਂ ਤੱਕ ਇਹ ਖਬਰ ਪੁੱਜਦੇ ਹੀ ਕਈਆਂ ਨੇ ਰੀਟੋਟਲਿੰਗ ਲਈ ਅਪਲਾਈ ਕਰਨ ਤੋਂ ਇਲਾਵਾ ਆਂਸਰਸ਼ੀਟ ਦੀ ਕਾਪੀ ਲਈ ਵੀ ਅਪਲਾਈ ਕਰ ਦਿੱਤਾ। ਇਸੇ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਦਿੱਲੀ ਹਾਈਕੋਰਟ 'ਚ ਸੀ. ਬੀ. ਐੱਸ. ਈ. ਦੇ ਉਕਤ ਫੈਸਲੇ ਵਿਰੁੱਧ ਪਟੀਸ਼ਨ ਵੀ ਦਾਇਰ ਕੀਤੀ ਗਈ। ਜਿਸ 'ਚ ਹਾਈਕੋਰਟ ਨੇ ਬੋਰਡ ਵੱਲੋਂ ਰੀਇਵੈਲੀਊਏਸ਼ਨ ਪ੍ਰਕਿਰਿਆ ਬੰਦ ਕਰਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਬੋਰਡ ਉਕਤ ਸਹੂਲਤ ਦੇਣ 'ਚ ਕਿਉਂ ਪਿੱਛੇ ਹਟ ਰਿਹਾ ਹੈ।
ਪ੍ਰਤੀ ਪ੍ਰਸ਼ਨ ਜਮ੍ਹਾ ਕਰਵਾਉਣੇ ਹੋਣਗੇ 100 ਰੁਪਏ
ਬੋਰਡ ਨੇ ਅੱਜ ਆਪਣੀ ਵੈਬਸਾਈਟ 'ਤੇ ਬਕਾਇਦਾ ਫਾਰਮੈਟ ਜਾਰੀ ਕਰ ਕੇ 10ਵੀਂ ਤੇ 12ਵੀਂ ਦੀਆਂ ਕਾਪੀਆਂ ਦੇ ਦੁਬਾਰਾ ਮੁਲਾਂਕਣ ਲਈ 7 ਜੁਲਾਈ ਤੱਕ ਅਪਲਾਈ ਕਰਨ ਨੂੰ ਕਿਹਾ ਹੈ। ਇਸ ਦੇ ਨਾਲ ਹੀ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ 12ਵੀਂ ਲਈ ਸਿਰਫ ਉਹੀ ਵਿਦਿਆਰਥੀ ਰੀਇਵੈਲਿਊਏਸ਼ਨ ਹਿੱਤ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਆਂਸਰਸ਼ੀਟਾਂ ਦੀ ਫੋਟੋ ਕਾਪੀ ਲਈ ਅਪਲਾਈ ਕੀਤਾ ਹੈ। ਇਸੇ ਨਾਲ ਹੀ ਸੀ. ਬੀ. ਐੱਸ. ਈ. ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਪ੍ਰਤੀ ਸਵਾਲ ਲਈ 100 ਰੁਪਏ ਦੇਣੇ ਹੋਣਗੇ। ਇਸ ਦਾ ਡਿਮਾਂਡ ਡਰਾਫਟ ਬਣਵਾ ਕੇ ਜਾਂ ਐੱਨ. ਐੱਫ. ਈ. ਟੀ. ਰਾਹੀਂ ਬੋਰਡ ਦੇ ਦਫਤਰ 'ਚ ਭੇਜਣਾ ਹੋਵੇਗਾ।
ਇਨ੍ਹਾਂ ਵਿਸ਼ਿਆਂ ਲਈ ਹੋਵੇਗੀ ਰੀ-ਇਵੈਲਿਊਏਸ਼ਨ
. ਇੰਗਲਿਸ਼ ਇਲੈਕਟਿਵ (ਸੀ. ਬੀ. ਐੱਸ. ਈ. ਅਤੇ ਐੱਨ. ਸੀ. ਈ. ਆਰ. ਟੀ.)
. ਹਿੰਦੀ . ਬਾਇਓਲੋਜੀ
. ਹਿੰਦੀ ਇਲੈਕਟਿਵ . ਬਿਜ਼ਨੈੱਸ ਸਟੱਡੀਜ਼
. ਮੈਥਸ . ਅਕਾਊਂਟੈਂਸੀ
. ਫਿਜ਼ੀਕਸ . ਇਕਨਾਮਿਕਸ
