ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ ਗੋਲਡੀ ਬਣਨਗੇ ਜੁਆਇੰਟ ਸੈਕਟਰੀ

Tuesday, Aug 25, 2026 - 08:15 AM (IST)

ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ ਗੋਲਡੀ ਬਣਨਗੇ ਜੁਆਇੰਟ ਸੈਕਟਰੀ

ਜਲੰਧਰ (ਖੁਰਾਣਾ) : ਜਿਮਖਾਨਾ ਕਲੱਬ ਚੋਣਾਂ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਪ੍ਰੋਗਰੈਸਿਵ ਗਰੁੱਪ ਦੀ ਜੁਆਇੰਟ ਸੈਕਟਰੀ ਅਹੁਦੇ ਦੀ ਉਮੀਦਵਾਰ ਅਨੂ ਮਾਟਾ ਨੇ ਗੰਭੀਰ ਬੀਮਾਰੀ ਕਾਰਨ ਚੋਣ ਨਾ ਲੜਨ ਦਾ ਫੈਸਲਾ ਲਿਆ। ਉਨ੍ਹਾਂ ਅੱਜ ਕਲੱਬ ਪਹੁੰਚ ਕੇ ਰਿਟਰਨਿੰਗ ਅਫਸਰ ਦੇ ਸਾਹਮਣੇ ਆਪਣਾ ਨਾਮਜ਼ਦਗੀ ਕਾਗਜ਼ ਵਾਪਸ ਲੈ ਲਿਆ। ਅਨੂ ਮਾਟਾ ਦੇ ਮੁਕਾਬਲੇ ਅਚੀਵਰਸ ਗਰੁੱਪ ਵੱਲੋਂ ਹਰਪ੍ਰੀਤ ਸਿੰਘ ਗੋਲਡੀ ਮੈਦਾਨ ਵਿਚ ਸਨ। ਅਨੂ ਮਾਟਾ ਦੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਬਾਅਦ ਹੁਣ ਨਿਯਮਾਂ ਅਨੁਸਾਰ ਹਰਪ੍ਰੀਤ ਸਿੰਘ ਗੋਲਡੀ ਜਿਮਖਾਨਾ ਕਲੱਬ ਦੇ ਜੁਆਇੰਟ ਸੈਕਟਰੀ ਅਹੁਦੇ ’ਤੇ ਬਿਨਾਂ ਵਿਰੋਧ ਚੁਣੇ ਜਾਣਗੇ।

ਜ਼ਿਕਰਯੋਗ ਹੈ ਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਬਾਅਦ ਹੀ ਅਨੂ ਮਾਟਾ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ, ਉਨ੍ਹਾਂ ਦੇ ਚਿਹਰੇ ’ਤੇ ਕਾਫੀ ਸੋਜ ਆ ਗਈ ਸੀ, ਜਿਸ ਕਾਰਨ ਉਹ ਚੋਣ ਪ੍ਰਚਾਰ ਵਿਚ ਵੀ ਸਰਗਰਮ ਨਹੀਂ ਹੋ ਪਾ ਰਹੀ ਸੀ। ਜਾਂਚ ਦੌਰਾਨ ਉਨ੍ਹਾਂ ਨੂੰ ਗੰਭੀਰ ਬੀਮਾਰੀ ਦੀ ਤੀਜੀ ਸਟੇਜ ਦਾ ਪਤਾ ਚੱਲਿਆ। ਇਸ ਦੇ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸ਼ੁੱਭਚਿੰਤਕਾਂ ਨੇ ਉਨ੍ਹਾਂ ਨੂੰ ਚੋਣ ਸਰਗਰਮੀਆਂ ਤੋਂ ਦੂਰ ਰਹਿ ਕੇ ਇਲਾਜ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਅਨੂ ਮਾਟਾ ਜਿਮਖਾਨਾ ਕਲੱਬ ਵਿਚ ਆਇਰਨ ਲੇਡੀ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ, ਜਿਸ ਸਮੇਂ ਕਲੱਬ ਦੀ ਮੈਨੇਜਮੈਂਟ ਵਿਚ ਔਰਤਾਂ ਦੀ ਹਿੱਸੇਦਾਰੀ ਬਿਲਕੁਲ ਵੀ ਨਹੀਂ ਸੀ, ਉਸ ਸਮੇਂ ਉਨ੍ਹਾਂ ਨੇ ਐਗਜ਼ੀਕਿਊਟਿਵ ਅਹੁਦੇ ਦੀ ਚੋਣ ਲੜ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਉਹ ਲਗਾਤਾਰ 6ਵੀਂ ਵਾਰ ਐਗਜ਼ੀਕਿਊਟਿਵ ਦੀ ਚੋਣ ਜਿੱਤ ਚੁੱਕੀ ਹੈ ਅਤੇ ਮੌਜੂਦਾ ਸਮੇਂ ਜੁਆਇੰਟ ਸੈਕਟਰੀ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸਾ! ਪੁੱਤ ਦੀਆਂ ਅੱਖਾਂ ਮੂਹਰੇ ਮਾਂ ਦੀ ਦਰਦਨਾਕ ਮੌਤ

ਕਲੱਬ ਲਈ ਕੀਤੇ ਕੰਮਾਂ ਅਤੇ ਮੈਨੇਜਮੈਂਟ ਨੂੰ ਦਿੱਤੇ ਸਹਿਯੋਗ ਕਾਰਨ ਉਨ੍ਹਾਂ ਦੀ ਕਲੱਬ ਵਿਚ ਚੰਗੀ ਪਕੜ ਹੀ ਹੈ। ਵਿਸ਼ੇਸ਼ ਰੂਪ ਨਾਲ ਮਹਿਲਾ ਔਰਤਾਂ ਦੀਆਂ ਸਮੱਸਿਆਵਾਂ ਨੂੰ ਮੈਨੇਜਮੈਂਟ ਤਕ ਪਹੁੰਚਾਉਣ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ। ਉਨ੍ਹਾਂ ਦੇ ਚੋਣ ਤੋਂ ਹਟਣ ਨਾਲ ਉਨ੍ਹਾਂ ਦੇ ਸ਼ੁੱਭਚਿੰਤਕਾਂ ਵਿਚ ਨਿਰਾਸ਼ਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਜਿਮਖਾਨਾ ਕਲੱਬ ਚੋਣਾਂ ਦੀਆਂ ਤਿਆਰੀਆਂ ਵਿਚ ਵੀ ਅਨੂ ਮਾਟਾ ਸਭ ਤੋਂ ਪਹਿਲਾਂ ਐਕਟਿਵ ਹੋਈ ਸੀ ਅਤੇ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਹੀ ਜੁਆਇੰਟ ਸੈਕਟਰੀ ਪੋਸਟ ਲਈ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ। ਅਨੂ ਮਾਟਾ ਦੀ ਸਿਹਤ ਖਰਾਬ ਹੋਣ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਸ਼ੁੱਭਚਿੰਤਕਾਂ, ਜਾਣਕਾਰਾਂ ਅਤੇ ਚੋਣ ਮੈਦਾਨ ਵਿਚ ਉਤਰੇ ਵੱਖ-ਵੱਖ ਉਮੀਦਵਾਰਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਹਾਲ-ਚਾਲ ਜਾਣਿਆ ਅਤੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ।

10 ਮੈਂਬਰਾਂ ਦੇ ਸਹਾਰੇ ਹੀ ਚੋਣ ਮੈਦਾਨ ’ਚ ਉਤਰੇਗਾ ਪ੍ਰੋਗਰੈਸਿਵ ਗਰੁੱਪ

ਜਿਮਖਾਨਾ ਕਲੱਬ ਚੋਣਾਂ ਵਿਚ ਪ੍ਰੋਗਰੈਸਿਵ ਗਰੁੱਪ ਨੂੰ ਹੁਣ ਜੁਆਇੰਟ ਸੈਕਟਰੀ ਪੋਸਟ ਦੇ ਉਮੀਦਵਾਰ ਦੇ ਬਿਨਾਂ ਹੀ ਚੋਣ ਮੈਦਾਨ ਵਿਚ ਉਤਰਨਾ ਪਵੇਗਾ। ਗਰੁੱਪ ਦੀ ਜੁਆਇੰਟ ਸੈਕਟਰੀ ਅਹੁਦੇ ਦੀ ਉਮੀਦਵਾਰ ਅਨੂ ਮਾਟਾ ਨੇ ਗੰਭੀਰ ਬੀਮਾਰੀ ਕਾਰਨ ਆਪਣਾ ਨਾਮਜ਼ਦਗੀ ਕਾਗਜ਼ ਵਾਪਸ ਲੈ ਲਿਆ ਹੈ। ਨਾਮਜ਼ਦਗੀ ਕਾਗਜ਼ ਭਰਨ ਦੀ ਆਖਰੀ ਤਰੀਕ ਲੰਘ ਚੁੱਕੀ ਹੈ, ਇਸ ਲਈ ਹੁਣ ਪ੍ਰੋਗਰੈਸਿਵ ਗਰੁੱਪ ਇਸ ਪੋਸਟ ’ਤੇ ਕਿਸੇ ਹੋਰ ਉਮੀਦਵਾਰ ਨੂੰ ਮੈਦਾਨ ਵਿਚ ਨਹੀਂ ਉਤਾਰ ਸਕਦਾ। ਅਨੂ ਮਾਟਾ ਨੇ ਪ੍ਰੋਗਰੈਸਿਵ ਗਰੁੱਪ ਵੱਲੋਂ ਜੁਆਇੰਟ ਸੈਕਟਰੀ ਪੋਸਟ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ। ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਬਾਅਦ ਹੁਣ ਗਰੁੱਪ ਦੇ 10 ਉਮੀਦਵਾਰ ਹੀ ਵੱਖ-ਵੱਖ ਅਹੁਦਿਆਂ ’ਤੋ ਚੋਣ ਲੜਨਗੇ।

ਇਹ ਵੀ ਪੜ੍ਹੋ : ਦੇਸ਼ 'ਚ ਚੀਨੀ ਦੀਆਂ ਕੀਮਤਾਂ 'ਚ ਭਾਰੀ ਉਛਾਲ; 50 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚੇ ਰੇਟ

ਪ੍ਰੋਗਰੈਸਿਵ ਗਰੁੱਪ ਵੱਲੋਂ ਸੈਕਟਰੀ ਅਹੁਦੇ ਲਈ ਰੋਟੇਰੀਅਨ ਵਿਜੇ ਸਹਿਦੇਵ, ਜਦਕਿ ਵਾਈਸ ਪ੍ਰੈਜ਼ੀਡੈਂਟ ਅਹੁਦੇ ਲਈ ਸਾਬਕਾ ਸੈਕਟਰੀ ਐਡਵੋਕੇਟ ਦਲਜੀਤ ਸਿੰਘ ਛਾਬੜਾ ਚੋਣ ਮੈਦਾਨ ਵਿਚ ਹਨ। ਕੈਸ਼ੀਅਰ ਅਹੁਦੇ ’ਤੇ ਨੌਜਵਾਨ ਇੰਜੀ. ਗੁਰਦਰਸ਼ਨ ਸਿੰਘ ਕੋਚਰ ਉਮੀਦਵਾਰ ਹਨ। ਐਗਜ਼ੀਕਿਊਟਿਵ ਅਹੁਦੇ ਲਈ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਐਡਵੋਕੇਟ ਤਰਨਜੋਤ ਿਸੰਘ ਸਿਦਾਨਾ, ਮਨਿੰਦਰ ਸਿੰਘ ਬੇਦੀ, ਜਸਦੀਪ ਿਸੰਘ ਛਾਬੜਾ, ਗਗਨ ਉੱਪਲ ਅਤੇ ਕੈਪਟਨ ਰਮਨ ਸਿੰਘ ਮੈਦਾਨ ਵਿਚ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਨੇ ਸੋਮਵਾਰ ਨੂੰ ਸਾਰਾ ਦਿਨ ਜੰਮ ਕੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਅਨੂ ਮਾਟਾ ਦੀ ਗੰਭੀਰ ਬੀਮਾਰੀ ਅਤੇ ਉਨ੍ਹਾਂ ਦੇ ਚੋਣ ਤੋਂ ਹਟਣ ਦੀ ਜਾਣਕਾਰੀ ਮਿਲੀ ਹੈ ਤਾਂ ਉਮੀਦਵਾਰਾਂ ਅਤੇ ਸਮਰਥਕਾਂ ਵਿਚ ਮਾਯੂਸੀ ਛਾ ਗਈ। ਸਾਰਿਆਂ ਨੇ ਅਨੂ ਮਾਟਾ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਹੁਣ ਚੋਣ ਵਿਚ ਦੇਖਣਾ ਦਿਲਚਸਪ ਹੋਵੇਗਾ ਕਿ ਅਨੂ ਮਾਟਾ ਦੇ ਚੋਣ ਤੋਂ ਹਟਣ ਦੇ ਬਾਅਦ ਪ੍ਰੋਗਰੈਸਿਵ ਗਰੁੱਪ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ। ਨਾਲ ਹੀ ਇਹ ਵੀ ਚਰਚਾ ਹੈ ਕਿ ਅਨੂ ਮਾਟਾ ਪ੍ਰਤੀ ਕਲੱਬ ਮੈਂਬਰਾਂ ਦੀ ਹਮਦਰਦੀ ਦਾ ਅਸਰ ਚੋਣਾਂ ਵਿਚ ਪ੍ਰੋਗਰੈਸਿਵ ਗਰੁੱਪ ਨੂੰ ਮਿਲ ਪਾਉਂਦਾ ਹੈ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News