ਅੱਤਵਾਦੀ ਵਿਰੋਧੀ ਫਰੰਟ ਵਲੋਂ ਰੋਸ ਪ੍ਰਦਰਸ਼ਨ
Monday, Nov 19, 2018 - 06:04 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਿਖੇ ਅੱਤਵਾਦੀ ਵਿਰੋਧੀ ਫਰੰਟ ਵਲੋਂ ਪਾਕਿਸਤਾਨ ਤੇ ਅੱਤਵਾਦ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਨਿਰੰਕਾਰੀ ਸਤਿਸੰਗ ਭਵਨ 'ਤੇ ਹੋਏ ਬੰਬ ਧਮਾਕੇ ਪਿਛੇ ਫਰੰਟ ਨੇ ਆਈ.ਐੱਸ.ਆਈ. ਦਾ ਹੱਥ ਦੱਸਿਆ ਤੇ ਪਕਿਸਤਾਨ ਤੇ ਆਈ.ਐੱਸ.ਆਈ. ਦਾ ਪੁਤਲਾ ਫੂਕਿਆ। ਇਸ ਦੌਰਾਨ ਆਈ.ਐੱਸ.ਆਈ. ਖਿਲਾਫ ਨਾਅਰੇਬਾਜ਼ੀ ਕਰਦਿਆਂ ਫਰੰਟ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਨੂੰ ਇਸ ਘਟਨਾ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇ।
ਐਤਵਾਰ ਸਵੇਰੇ ਅਦਲੀਵਾਲਾ 'ਚ ਨਿਰੰਕਾਰੀ ਭਵਨ 'ਤੇ ਸਤਿਸੰਗ ਦੌਰਾਨ ਬੰਬ ਧਮਾਕਾ ਹੋਇਆ ਸੀ, ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਧਮਾਕੇ ਪਿੱਛੇ ਅੱਤਵਾਦੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਪੂਰੇ ਪੰਜਾਬ 'ਚ ਇਸ ਘਟਨਾ 'ਤੇ ਵਿਰੋਧ ਜਤਾਇਆ ਜਾ ਰਿਹਾ ਹੈ।