ਸਿੱਧੂ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਦੀ ਵੀਡੀਓ ਆਈ ਸਾਹਮਣੇ, ਬੋਲੈਰੋ ’ਚ ਨਜ਼ਰ ਆਏ 3 ਕਾਤਲ

Friday, Jun 03, 2022 - 10:43 PM (IST)

ਸਿੱਧੂ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਦੀ ਵੀਡੀਓ ਆਈ ਸਾਹਮਣੇ, ਬੋਲੈਰੋ ’ਚ ਨਜ਼ਰ ਆਏ 3 ਕਾਤਲ

ਮਾਨਸਾ : ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਮੂਸੇਵਾਲਾ ਦੇ ਕਾਤਲ ਬੋਲੈਰੋ ਗੱਡੀ ਵਿਚ ਨਜ਼ਰ ਆ ਰਹੇ ਹਨ। ਇਹ ਵੀਡੀਓ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਦੀ ਹੈ। ਪਹਿਲਾਂ ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ ਵਿਚ ਮੂਸੇਵਾਲਾ ਦਾ ਕਤਲ ਕਰਨ ਵਾਲਿਆਂ ਦੀ ਫਾਇਰਿੰਗ 5.29 ’ਤੇ ਸੁਣਾਈ ਦਿੱਤੀ ਸੀ। ਨਵੇਂ ਵੀਡੀਓ ਵਿਚ ਬੋਲੈਰੋ 5.47 ਵਜੇ ਨਜ਼ਰ ਆ ਰਹੀ ਹੈ। ਬੋਲੈਰੋ ਵਿਚ ਅੱਗੇ 3 ਲੋਕ ਬੈਠੇ ਨਜ਼ਰ ਆਏ ਹਨ। ਜਦਕਿ ਪਿਛਲੀਆਂ ਸੀਟਾਂ ’ਤੇ ਕਿੰਨੇ ਲੋਕ ਬੈਠੇ ਹਨ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ

PunjabKesari

ਸਾਹਮਣੇ ਆਈ ਤਾਜ਼ਾ ਸੀ. ਸੀ. ਟੀ. ਵੀ. ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਅੱਗੇ ਆਲਟੋ ਕਾਰ ਜਾ ਰਹੀ ਹੈ। ਪਿੱਛੇ ਤੇਜ਼ ਰਫ਼ਤਾਰ ਬੋਲੈਰੋ ਗੱਡੀ ਆ ਰਹੀ ਹੈ। ਪਹਿਲੀ ਵਾਰ ਬੋਲੈਰੋ ਦਾ ਅਗਲਾ ਹਿੱਸਾ ਵੀ ਸਾਹਮਣੇ ਆਇਆ ਹੈ ਅਤੇ ਤਿੰਨ ਕਾਤਲ ਬੈਠੇ ਦਿਖਾਈ ਦਿੱਤੇ ਹਨ। ਹਾਲਾਂਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਬੋਲੈਰੋ ਦੇ ਅੱਗੇ ਚੱਲ ਰਹੀ ਆਲਟੋ ਕਾਰ ਉਹੀ ਹੈ, ਜਿਸ ਨੂੰ ਬਾਅਦ ਵਿਚ ਕਾਤਲਾਂ ਨੇ ਲੁੱਟ ਲਿਆ ਸੀ। ਇਸ ਤੋਂ ਬਾਅਦ ਉਹ ਆਲਟੋ ਵਿਚ ਫਰਾਰ ਹੋ ਗਏ। ਇਹ ਆਲਟੋ ਹਰਿਆਣਾ ਦੇ ਫਤੇਹਾਬਾਦ ਦੇ ਰਹਿਣ ਵਾਲੇ ਵਿਅਕਤੀ ਦੀ ਸੀ। ਬਾਅਦ ਵਿਚ ਉਹ ਆਲਟੋ ਬਿਨਾਂ ਨੰਬਰ ਪਲੇਟ ਦੇ ਮੋਗਾ ਤੋਂ ਬਰਾਮਦ ਹੋਈ।

ਇਹ ਵੀ ਪੜ੍ਹੋ : ਜੇਲਾਂ ’ਚ ਗੈਂਗਵਾਰ ਦਾ ਡਰ, ਪੰਜਾਬ ਸਰਕਾਰ ਨੇ ਹਰਪ੍ਰੀਤ ਸਿੱਧੂ ਨੂੰ ਸੌਂਪੀ ਜੇਲਾਂ ਦੀ ਕਮਾਨ

PunjabKesari

ਇਹ ਸੀ. ਸੀ. ਟੀ. ਵੀ. ਫੁਟੇਜ ਮਾਨਸਾ ਤੋਂ ਬੁਢਲਾਡਾ ਦੇ ਰਸਤੇ ਦੇ ਪਿੰਡ ਬੱਬੀਆਣਾ ਦੀ ਹੈ ਅਤੇ ਉਥੇ ਇਕ ਘਰ ਦੇ ਬਾਹਰ ਲੱਗੇ ਕੈਮਰੇ ਵਿਚ ਰਿਕਾਰਡ ਹੋਈ ਹੈ। ਉਥੇ ਇਹ ਵੀ ਦੱਸਣਯੋਗ ਹੈ ਕਿ ਮੂਸੇਵਾਲਾ ਕਤਲ ਕਾਂਡ ਨਾਲ ਸੰਬੰਧਤ ਹੁਣ ਤੱਕ ਛੇ ਸੀ. ਸੀ. ਟੀ. ਵੀ. ਵੀਡੀਓ ਸਾਹਮਣੇ ਆ ਚੁੱਕੀਆਂ ਹਨ ਪਰ ਕਿਸੇ ਤੋਂ ਵੀ ਅਜੇ ਤੱਕ ਕਾਤਲਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News