ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਹੁਣ ਇਸ ਟੋਲ ਪਲਾਜ਼ਾ ਨੂੰ ਕੀਤਾ ਜਾਵੇਗਾ ਬੰਦ

Tuesday, Apr 11, 2023 - 01:13 AM (IST)

ਜਲੰਧਰ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ 12 ਅਪ੍ਰੈਲ ਨੂੰ ਇਕ ਹੋਰ ਟੋਲ ਪਲਾਜ਼ਾ ਨੂੰ ਬੰਦ ਕੀਤਾ ਜਾਵੇਗਾ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਉਹ ਪਰਸੋਂ ਜਾ ਕੇ ਇਕ ਹੋਰ ਟੋਲ ਪਲਾਜ਼ੇ ਨੂੰ ਬੰਦ ਕਰਨਗੇ। 

ਇਹ ਖ਼ਬਰ ਵੀ ਪੜ੍ਹੋ - HC ਦਾ ਅਹਿਮ ਫ਼ੈਸਲਾ, ‘ਮਾਪਿਆਂ ਤੋਂ ਬੇਵਜ੍ਹਾ ਵੱਖ ਰਹਿਣ ਲਈ ਮਜਬੂਰ ਕਰਨ ’ਤੇ ਪਤਨੀ ਤੋਂ ਲਿਆ ਜਾ ਸਕਦੈ ਤਲਾਕ’

ਇਸ ਮੌਕੇ ਆਪਣੇ ਸੰਬੋਧਨ ਵਿਚ CM ਮਾਨ ਨੇ ਕਿਹਾ ਕਿ 12 ਅਪ੍ਰੈਲ ਨੂੰ ਇਕ ਹੋਰ ਪਲਾਜ਼ੇ ਦੀ ਵਾਰੀ ਹੈ। ਉਹ ਆਪ ਜਾਣਗੇ ਤੇ ਪਟਿਆਲੇ ਵੱਲ ਟੋਲ ਪਲਾਜ਼ੇ ਨੂੰ ਬੰਦ ਕਰਵਾ ਕੇ ਆਉਣਗੇ। ਇਸ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਟੋਲ ਪਲਾਜ਼ੇ ਪਹਿਲਾਂ ਵੀ ਬੰਦ ਹੋ ਸਕਦੇ ਸੀ, ਪਰ ਉਨ੍ਹਾਂ ਦਾ ਵੀ ਵਿਚ ਹਿੱਸਾ ਸੀ। ਟੋਲ ਪਲਾਜ਼ੇ ਵਾਲੇ 500 ਦਿਨ ਵਧਾਉਣ ਲਈ ਕਹਿੰਦੇ ਸੀ ਤਾਂ ਇਹ 600 ਦਿਨ ਵਧਾ ਕੇ ਕਹਿੰਦੇ ਸੀ 300 ਦਿਨ ਤੁਹਾਡਾ, 300 ਦਿਨ ਸਾਡਾ। ਆਪਣੇ ਹਿੱਸੇ ਦੇ 300 ਦਿਨਾਂ ਦੇ ਪੈਸੇ ਐਡਵਾਂਸ ਵਿਚ ਹੀ ਲੈ ਲੈਂਦੇ ਸੀ। 

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: AAP ਬਣੀ ਕੌਮੀ ਪਾਰਟੀ, ਤ੍ਰਿਣਮੂਲ ਕਾਂਗਰਸ ਸਣੇ ਇਨ੍ਹਾਂ ਪਾਰਟੀਆਂ ਤੋਂ ਖੋਹਿਆ ਗਿਆ ਦਰਜਾ

ਮੁੱਖ ਮੰਤਰੀ ਮਾਨ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ, "ਪਰਸੋਂ ਨੂੰ ਇਕ ਹੋਰ ਟੋਲ ਪਲਾਜ਼ੇ ਦੀ ਵਾਰੀ ਹੈ। 8 ਪਹਿਲਾਂ ਅਸੀਂ ਬੰਦ ਕਰ ਚੁੱਕੇ ਹਾਂ। ਪਹਿਲਾਂ ਵਾਲੇ ਟੋਲ ਕੰਪਨੀਆਂ ਨਾਲ ਰਲੇ ਹੁੰਦੇ ਸੀ ਤਾਹੀਓਂ ਪੰਜਾਬੀਆਂ ਦੇ ਪੈਸੇ ਦੀ ਲੁੱਟ ਜਾਰੀ ਰਹੀ। ਹੁਣ ਇਹ ਲੁੱਟ ਬਿਲਕੁੱਲ ਬੰਦ ਕਰ ਦੇਵਾਂਗੇ।"

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News