ਨਸ਼ੇ ਦੇ ਦੈਂਤ ਨੇ ਲਈ ਇਕ ਹੋਰ ਜਾਨ, 20 ਸਾਲਾ ਨੌਜਵਾਨ ਦੀ ਮੌਤ

01/07/2023 12:44:43 AM

ਮਮਦੋਟ (ਸ਼ਰਮਾ)–ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ ਦੇ ਦੈਂਤ ਨੇ ਪਿੰਡ ਕੜ੍ਹਮਾ ਵਿਖੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਵੀ ਇਸੇ ਪਿੰਡ ਦੇ ਹੀ ਇਕ ਨੌਜਵਾਨ ਦੀ ਨਸ਼ੇ ਦੀ ਗ੍ਰਿਫ਼ਤ ’ਚ ਆਉਣ ਕਾਰਨ ਮੌਤ ਹੋ ਗਈ ਸੀ। ਪਿੰਡ ’ਚ ਨਸ਼ੇ ਕਾਰਨ ਹੋਈਆਂ ਮੌਤਾਂ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅਕਾਸ਼ਦੀਪ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ 8 ਭੈਣ-ਭਰਾਵਾਂ ’ਚੋਂ ਸਭ ਤੋਂ ਛੋਟਾ ਸੀ ਅਤੇ ਘਰ ’ਚ ਬਹੁਤ ਲਾਡਲਾ ਸੀ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੰਤਰੀ ਧਰਮਸੋਤ, ਆਸ਼ੂ ਤੇ ਬਲਬੀਰ ਸਿੱਧੂ ਮਗਰੋਂ ਹੁਣ ਇਹ ਸਾਬਕਾ ਮੰਤਰੀ ਵਿਜੀਲੈਂਸ ਦੀ ਰਾਡਾਰ ’ਤੇ

PunjabKesari

ਪਿੰਡ-ਪਿੰਡ ਵਿਕਦੇ ਨਸ਼ੇ ਕਾਰਨ ਉਸ ਦਾ ਭਰਾ ਅਕਾਸ਼ਦੀਪ 14 ਸਾਲ ਦੀ ਛੋਟੀ ਉਮਰੇ ਹੀ ਚੋਰੀ-ਛਿਪੇ ਨਸ਼ਾ ਕਰਨ ਲੱਗ ਗਿਆ ਸੀ, ਜਿਸ ਦਾ ਉਨ੍ਹਾਂ ਨੂੰ ਕਾਫ਼ੀ ਦੇਰ ਬਾਅਦ ਪਤਾ ਲੱਗਿਆ। ਉਨ੍ਹਾਂ ਨੇ ਆਪਣੇ ਭਰਾ ਅਕਾਸ਼ਦੀਪ ਦਾ ਕਈ ਵਾਰ ਵੱਖ-ਵੱਖ ਜਗ੍ਹਾ ਤੋਂ ਇਲਾਜ ਵੀ ਕਰਵਾਇਆ ਪਰ ਉਹ ਨਸ਼ੇ ਦੀ ਲਤ ਨੂੰ ਛੱਡ ਨਹੀਂ ਸਕਿਆ ਅਤੇ ਸ਼ੁੱਕਰਵਾਰ ਸਵੇਰੇ ਉਸ ਦੀ ਮੌਤ ਹੋ ਗਈ, ਜੋ ਕਿ ਮੇਰਾ ਭਰਾ ਅਕਾਸ਼ਦੀਪ 20 ਸਾਲ ਦੀ ਉਮਰ ’ਚ ਨਸ਼ੇ ਦੀ ਭੇਟ ਚੜ੍ਹ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...


Manoj

Content Editor

Related News