ਪੰਨੂ ''ਤੇ ਦੇਸ਼ਧ੍ਰੋਹ ਅਤੇ ਵੱਖਵਾਦ ਦੇ ਦੋਸ਼ ''ਚ ਇਕ ਹੋਰ ਐੱਫ. ਆਈ. ਆਰ.

07/13/2020 1:53:08 PM

ਚੰਡੀਗੜ੍ਹ (ਬਿਊਰੋ) : ਹਰਿਆਣਾ ਪੁਲਸ ਨੇ 'ਸਿੱਖ ਫਾਰ ਜਸਟਿਸ' (ਐੱਸ. ਐੱਫ. ਜੇ.) ਦੇ ਸਵੈ ਮੁਖੀਆ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੇ ਅਧੀਨ ਮਾਮਲਾ ਦਰਜ ਕਰਨ ਦੇ 10 ਦਿਨ ਬਾਅਦ ਦੋਸ਼ੀ ਵਿਰੁੱਧ ਕੁਰੂਕੁਸ਼ੇਤਰ 'ਚ ਦੇਸ਼ਧ੍ਰੋਹ ਅਤੇ ਵੱਖਵਾਦ ਦੇ ਦੋਸ਼ 'ਚ ਇਕ ਹੋਰ ਐੱਫ. ਆਈ. ਆਰ. ਦਰਜ ਕੀਤੀ ਹੈ। ਇਸ ਦੇ ਅਧੀਨ ਹਰਿਆਣਾ ਪੁਲਸ ਨੇ ਪੰਨੂ ਦੀਆਂ ਸਾਰੀਆਂ ਵੈੱਬਸਾਈਟਾਂ ਨੂੰ ਜਿਨ੍ਹਾਂ ਨੂੰ ਇਕ ਹਫ਼ਤੇ 'ਚ ਲਾਂਚ ਕੀਤਾ, ਨੂੰ ਬੰਦ ਕਰਵਾ ਦਿੱਤਾ ਹੈ। ਹਰਿਆਣਾ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੰਨੂ ਨੂੰ ਅਮਰੀਕਾ ਤੋਂ ਭਾਰਤ ਵਿਰੁੱਧ ਆਟੋਮੇਟੇਡ ਫੋਨ ਕਾਲ ਦੇ ਮਾਧਿਅਮ ਨਾਲ ਵੱਖਵਾਦੀ ਮੁਹਿੰਮ ਚਲਾਉਣ ਅਤੇ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖਤਰੇ 'ਚ ਪਾਉਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਪਾਇਆ ਗਿਆ ਹੈ।

ਹਰਿਆਣਾ ਅਤੇ ਉਸ ਦੇ ਨਾਗਰਿਕਾਂ ਨੂੰ ਸਿੱਖਾਂ ਅਤੇ ਪੰਜਾਬੀਆਂ ਦੇ ਹਿੱਤਾਂ ਦਾ ਵਿਰੋਧੀ ਠਹਿਰਾਉਣ ਤੋਂ ਬਾਅਦ ਪੰਨੂ ਵਿਰੁੱਧ ਇਕ ਸ਼ਿਕਾਇਤ 'ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋਸ਼ੀ ਵਿਰੁੱਧ ਆਈ. ਪੀ. ਸੀ. ਦੀ ਧਾਰਾ 124-ਏ, 153-ਏ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀ ਧਾਰਾ 10 (ਏ) ਅਤੇ 13 ਦੇ ਅਧੀਨ ਗੁਰੂਗ੍ਰਾਮ 'ਚ ਮਾਮਲਾ ਦਰਜ ਕੀਤਾ ਜਾ ਚੁਕਿਆ ਹੈ।

ਇਹ ਵੀ ਪੜ੍ਹੋ : ਹਰਿਆਣੇ ਦੀ ਤਰਜ਼ 'ਤੇ ਪੰਜਾਬੀਆਂ ਨੂੰ ਨੌਕਰੀਆਂ 'ਚ 'ਕੋਟਾ' ਦੇਣ ਤੋਂ ਕੈਪਟਨ ਨੇ ਕੀਤੀ ਕੋਰੀ ਨਾਂਹ

ਭਾਰਤ ਵਿਰੁੱਧ ਹਿੰਸਾ ਭੜਕਾਉਣ ਦੇ ਦੋਸ਼ 'ਚ ਕੈਨੇਡਾ ਟੀ. ਵੀ. ਅਥਾਰਟੀ 'ਤੇ ਕੇਸ ਦਰਜ
ਓਟਾਵਾ (ਏ. ਐੱਨ. ਆਈ.) : ਭਾਰਤ ਵਿਰੁੱਧ ਹਿੰਸਾ ਭੜਕਾਉਣ ਦੇ ਦੋਸ਼ 'ਚ ਕੈਨੇਡਾ ਟੀ.ਵੀ. ਅਥਾਰਟੀ 'ਤੇ ਕੇਸ ਦਰਜ ਕੀਤਾ ਗਿਆ ਹੈ। ਭਾਰਤ ਨੇ ਕੈਨੇਡਾ ਦੇ ਟੀ. ਵੀ. ਰੈਗੁਲੇਟਰ-ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਕਮਿਸ਼ਨ ਦੇ ਨਾਲ ਇਕ ਸਥਾਨਕ ਟੀ. ਵੀ. ਚੈਨਲ ਵਿਰੁੱਧ ਹਿੰਸਾ ਅਤੇ ਨਫ਼ਰਤ ਭੜਕਾਉਣ ਦਾ ਦੋਸ਼ ਹੈ। 26 ਅਪ੍ਰੈਲ 2020 ਨੂੰ ਚੈਨਲ ਵਲੋਂ ਪ੍ਰਸਾਰਿਤ ਇਕ ਪ੍ਰੋਗਰਾਮ ਬਾਰੇ ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨ ਨੇ ਨਾਰਾਜ਼ਗੀ ਜਤਾਈ ਹੈ।
ਸੂਤਰਾਂ ਅਨੁਸਾਰ ਇਹ ਪ੍ਰੋਗਰਾਮ ਪੰਜਾਬ 'ਚ ਅੱਤਵਾਦ ਦੌਰਾਨ ਮਾਰੇ ਗਏ ਅੱਤਵਾਦੀਆਂ ਨੂੰ ਸ਼ਰਧਾਂਜਲੀ ਸੇਵਾ ਦੇ ਰੂਪ 'ਚ ਹਰ ਸਾਲ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ 'ਤੇ ਆਧਾਰਤ ਸੀ। ਇਸ 'ਚ ਇਕ 'ਸਹਿਜ ਪਥ' ਸ਼ਾਮਲ ਹੈ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਪ੍ਰਮੁੱਖ ਮੈਂਬਰਾਂ ਦਾ ਭਾਸ਼ਣ ਹੁੰਦਾ ਹੈ।

ਇਹ ਵੀ ਪੜ੍ਹੋ : ਢੀਂਡਸਾ ਧੜੇ ਦੇ ਨਵੇਂ ਅਕਾਲੀ ਦਲ 'ਤੇ ਬੋਲ ਹੀ ਪਏ ਕੈਪਟਨ, ਕੁਝ ਅਜਿਹਾ ਦਿੱਤਾ ਬਿਆਨ

ਪੂਰਾ ਪ੍ਰੋਗਰਾਮ ਭਾਰਤ ਵਿਰੁੱਧ ਨਫ਼ਰਤ ਭਰਿਆ 
ਸੂਤਰ ਦੱਸਦੇ ਹਨ ਕਿ ਇਹ ਭਾਸ਼ਣ ਭਾਰਤ ਵਿਰੁੱਧ ਨਫ਼ਰਤ ਅਤੇ ਉਕਸਾਵੇ ਵਾਲੀ ਹਿੰਸਾ ਨਾਲ ਭਰਿਆ ਸੀ। ਹਾਲਾਂਕਿ ਪੂਰਾ ਪ੍ਰੋਗਰਾਮ ਨਫ਼ਰਤ ਭਰੀ ਸਮੱਗਰੀ ਨਾਲ ਭਰਿਆ ਸੀ ਪਰ ਹਰਭਜਨ ਸਿੰਘ ਅਤੇ ਸੰਤੋਖ ਸਿੰਘ ਖੇਲਾ ਦੇ ਭਾਸ਼ਣ ਵਿਸ਼ੇਸ਼ ਰੂਪ ਨਾਲ ਨਫ਼ਰਤ ਭਰੇ ਸਨ। ਸੂਤਰਾਂ ਨੇ ਕਿਹਾ ਕਿ ਹਰਭਜਨ ਸਿੰਘ ਨਾ ਸਿਰਫ਼ ਅੱਤਵਾਦੀਆਂ ਦੇ ਕੰਮ ਦਾ ਸਮਰਥਨ ਕਰ ਰਹੇ ਸਨ, ਸਗੋਂ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਸਿੱਖ ਗੁਰੂ ਆਪਣੇ ਮਿਸ਼ਨ 'ਚ ਅੱਤਵਾਦੀਆਂ ਦਾ ਸਮਰਥਨ ਕਰ ਰਹੇ ਸਨ।


Anuradha

Content Editor

Related News