ਵੱਡੀ ਖ਼ਬਰ : ਕੇਂਦਰ ਦੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦ ’ਤੇ ਇਕ ਹੋਰ ਕਿਸਾਨ ਨੇ ਨਿਗਲਿਆ ਜ਼ਹਿਰ
Monday, Dec 21, 2020 - 03:16 PM (IST)
ਨਵੀਂ ਦਿੱਲੀ/ ਤਰਨਤਾਰਨ : ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਹਰਿਆਣਾ ’ਚ ਕੁੰਡਲੀ ਬਾਰਡਰ ’ਤੇ ਚਲ ਰਹੇ ਕਿਸਾਨ ਧਰਨੇ ’ਚ ਸੋਮਵਾਰ ਨੂੰ ਉਸ ਸਮੇਂ ਅਫਰਾ-ਤਫੜੀ ਮਚ ਗਈ, ਜਦ ਇਕ ਹੋਰ ਬਜ਼ੁਰਗ ਕਿਸਾਨ ਨੇ ਜ਼ਹਿਰ ਖਾ ਲਿਆ। ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਕਿਸਾਨ ਨਿਰੰਜਨ ਸਿੰਘ (65) ਨੇ ਸੋਮਵਾਰ ਨੂੰ ਧਰਨੇ ਵਾਲੀ ਥਾਂ ’ਤੇ ਹੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਣ ’ਤੇ ਉਨ੍ਹਾਂ ਨੂੰ ਸੋਨੀਪਤ ਦੇ ਨਾਗਰਿਕ ਹਸਪਤਾਲ ਲਿਆਜਿਆ ਗਿਆ, ਜਿੱਥੇ ਉਨ੍ਹਾਂ ਨੂੰ ਰੋਹਤਨ ਪੀ. ਜੀ. ਆਈ. ਰੇਫਰ ਕਰ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਫਿਰ ਆਈ ਮੰਦਭਾਗੀ ਖ਼ਬਰ, ਦਿੱਲੀ ਧਰਨੇ ਤੋਂ ਪਰਤੇ ਕਿਸਾਨ ਨਾਲ ਵਾਪਰ ਗਿਆ ਭਾਣਾ
ਇਸ ਤੋਂ ਪਹਿਲਾਂ ਦਿੱਲੀ-ਯੂ. ਪੀ. ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਸ਼ਾਮਲ ਸੰਤ ਰਾਮ ਸਿੰਘ ਨੇ ਸਿੰਘੂ ਬਾਰਡਰ ’ਤੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਸੰਤ ਰਾਮ ਸਿੰਘ ਨੇ ਸੁਸਾਈਡ ਨੋਟ ਵੀ ਛੱਡਿਆ ਸੀ, ਜਿਸ ’ਚ ਉਨ੍ਹਾਂ ਨੇ ਕਿਸਾਨ ਬਿੱਲਾਂ ਨੂੰ ਲੈ ਕੇ ਰੋਸ ਜਾਹਿਰ ਕੀਤਾ ਸੀ। ਬੀਤੇ ਕਈ ਦਿਨਾਂ ਤੋਂ ਚਲ ਰਹੇ ਕਿਸਾਨ ਅੰਦੋਲਨ ’ਚ ਸੰਤ ਰਾਮ ਸਿੰਘ ਵੀ ਸ਼ਾਮਲ ਸਨ। ਦੱਸ ਦਈਏ ਹੁਣ ਤੱਕ ਕਰੀਬ ਦੋ ਦਰਜਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 50 ਸਾਲਾ ਕਿਸਾਨ ਵੱਲੋਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਦੱਸਣਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦਰਮਿਆਨ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਦੇ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਕ 22 ਸਾਲਾ ਨੌਜਵਾਨ ਕਿਸਾਨ ਅਤੇ ਕੌਮੀ ਪੱਧਰ ਦੇ ਰੱਸਾ-ਕੱਸੀ ਦੇ ਖਿਡਾਰੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਭਗਤਾਭਾਈ ਕਾ ਵਿਚ ਪੈਂਦੇ ਦਿਆਲਪੁਰਾ ਮਿਰਜ਼ਾ ਦੀ ਹੈ। ਜਿੱਥੋਂ ਦੇ 22 ਸਾਲਾ ਨੌਜਵਾਨ ਕਿਸਾਨ ਗੁਰਲਾਭ ਸਿੰਘ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਗੁਰਲਾਭ ਸਿੰਘ ਮਹਿਜ਼ ਦੋ ਦਿਨ ਪਹਿਲਾਂ 18 ਤਾਰੀਖ ਨੂੰ ਹੀ ਦਿੱਲੀ ਸੰਘਰਸ਼ ਤੋਂ ਪਿੰਡ ਪਰਤਿਆ ਸੀ ਅਤੇ ਉਦੋਂ ਤੋਂ ਹੀ ਪ੍ਰੇਸ਼ਾਨ ਸੀ। ਪਰਿਵਾਰ ਦੇ ਦੱਸਣ ਮੁਤਾਬਕ ਗੁਰਲਾਭ ਸਿੰਘ ਕੌਮੀ ਪੱਧਰ ਦਾ ਰੱਸਾ-ਕੱਸੀ ਦਾ ਖਿਡਾਰੀ ਸੀ ਅਤੇ ਪਿਛਲੇ 15 ਦਿਨਾਂ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਸੀ। ਪਰਿਵਾਰ ਮੁਤਾਬਕ ਗੁਰਲਾਭ ਪਰਸੋਂ ਹੀ ਦਿੱਲੀ ਤੋਂ ਪਰਤਿਆ ਅਤੇ ਪਰੇਸ਼ਾਨੀ ਕਾਰਨ ਉਸ ਨੇ ਜ਼ਹਿਰ ਨਿਗਲ ਗਿਆ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।