ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਪੂਰਾ ਇਲਾਕਾ
Saturday, Feb 22, 2025 - 11:46 AM (IST)

ਤਰਨਤਾਰਨ : ਤਰਨਤਾਰਨ ਜ਼ਿਲ੍ਹੇ 'ਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਖੁਵਾਸਪੁਰ ਨੇੜੇ ਬਦਮਾਸ਼ ਅਤੇ ਪੁਲਸ ਵਿਚਾਲੇ ਫਾਇਰਿੰਗ ਹੋਈ। ਫਾਇਰਿੰਗ ਦੌਰਾਨ ਬਦਮਾਸ਼ ਦੇ ਪੈਰ 'ਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਹੈ। ਫੜ੍ਹੇ ਗਏ ਬਦਮਾਸ਼ ਦੀ ਪਛਾਣ ਗੋਇੰਦਵਾਲ ਸਾਹਿਬ ਵਾਸੀ ਜਸਵਿੰਦਰ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਖ਼ਤਰਨਾਕ ਵਾਇਰਸ ਦੇ ਮਿਲੇ ਕੇਸ, ਨਾ ਮਿਲਾਓ ਕਿਸੇ ਨਾਲ ਹੱਥ, ਰਹੋ ਸੁਚੇਤ
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਅਤੁੱਲ ਸੋਨੀ ਨੇ ਦੱਸਿਆ ਕਿ ਪੁਲਸ ਵਲੋਂ ਖਵਾਸਪੁਰ ਪਿੰਡ ਨੇੜੇ ਡੰਡਿਆਂ ਵਾਲੇ ਪੁਲ 'ਤੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਮੂੰਹ ਬੰਨ੍ਹਿਆ ਨੌਜਵਾਨ ਮੋਟਰਸਕਾਈਕਲ 'ਤੇ ਆਇਆ, ਜਿਸ ਨੂੰ ਨਾਕੇ 'ਤੇ ਰੋਕਣ ਦੀ ਪੁਲਸ ਮੁਲਾਜ਼ਮਾਂ ਨੇ ਕੋਸ਼ਿਸ਼ ਕੀਤੀ ਪਰ ਉਸ ਵਲੋਂ ਫਾਇਰਿੰਗ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ 52 ਪੁਲਸ ਮੁਲਾਜ਼ਮਾਂ ਨੂੰ ਡਿਸਮਿਸ ਕਰਨ ਮਗਰੋਂ ਹੁਣ ਇਨ੍ਹਾਂ ਦੀ ਵਾਰੀ! ਵੱਡੀ ਚਿਤਾਵਨੀ ਜਾਰੀ
ਪੁਲਸ ਵਲੋਂ ਵੀ ਜਵਾਬੀ ਫਾਇਰਿੰਗ ਦੌਰਾਨ ਉਸ ਦੇ ਪੈਰ 'ਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵਲੋਂ ਜ਼ਖਮੀ ਬਦਮਾਸ਼ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ ਕੁੱਝ ਰੌਂਦ ਬਰਾਮਦ ਹੋਏ ਹਨ। ਫਿਲਹਾਲ ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਹੈ ਕਿ ਉਕਤ ਬਦਮਾਸ਼ ਗੈਂਗਸਟਰ ਲਖਬੀਰ ਲੰਡਾ ਗਿਰੋਹ ਨਾਲ ਸਬੰਧਿਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8