ਪਰਲਸ ਪਲੇਵੇਅ ਸਕੂਲ ''ਚ ਹੋਇਆ ਸਾਲਾਨਾ ਸਮਾਰੋਹ

Saturday, Nov 03, 2018 - 08:08 PM (IST)

ਪਰਲਸ ਪਲੇਵੇਅ ਸਕੂਲ ''ਚ ਹੋਇਆ ਸਾਲਾਨਾ ਸਮਾਰੋਹ

ਜਲੰਧਰ (ਬਿਊਰੋ)- ਸ਼ਨੀਵਾਰ ਨੂੰ ਪਰਲਸ ਪਲੇਵੇਅ ਸਕੂਲ ਦਿਲਬਾਗ ਨਗਰ ਐਕਸਟੈਂਸ਼ਨ ਜਲੰਧਰ ਵਿਚ ਸਾਲਾਨਾ ਸਮਾਰੋਹ ਦਾ ਆਯੋਜਨ 'ਵਿਰਸਾ ਵਿਹਾਰ' 'ਚ ਕੀਤਾ ਗਿਆ। ਇਸ ਮੌਕੇ ਸਾਬਕਾ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਸੀਨੀਅਰ ਡਿਪਟੀ ਮੇਅਰ ਜਸਪਾਲ ਕੌਰ ਭਾਟੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਮੈਡਮ ਸਿਮਰਜੀਤ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਪਣੇ ਸਕੂਲ ਦਾ 15ਵਾਂ ਸਾਲਾਨਾ ਸਮਾਰੋਹ ਮਨਾਉਂਦੇ ਹੋਏ ਉਨ੍ਹਾਂ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਵੱਖ-ਵੱਖ ਗੀਤਾਂ 'ਤੇ ਡਾਂਸ ਪਰਫਾਰਮੈਂਸ ਦਿੱਤੀਆਂ। ਨਰਸਰੀ ਜਮਾਤ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਤੇ ਰਾਜਸਥਾਨੀ ਡਾਂਸ ਕੀਤਾ। ਐੱਲ. ਕੇ. ਜੀ. ਤੇ ਯੂ. ਕੇ. ਜੀ. ਜਮਾਤ ਦੇ ਬੱਚਿਆਂ ਨੇ ਗੀਤਾਂ ਰਾਹੀਂ ਸਮਾਜ 'ਚ ਲੜਕੀਆਂ 'ਤੇ ਹੋ ਰਹੇ ਜੁਲਮਾਂ ਖਿਲਾਫ ਆਵਾਜ਼ ਚੁੱਕੀ। ਸਮਾਰੋਹ ਦੇ ਆਖੀਰ 'ਚ ਬੱਚਿਆਂ ਨੇ ਭੰਗੜੇ ਪਾ ਕੇ ਸਾਰਿਆਂ ਨੂੰ ਨੱਚਣ 'ਤੇ ਮਜਬੂਰ ਕਰ ਦਿੱਤਾ।


Related News