ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਲੋਕ ਸੰਗਰਾਮ ਮੰਚ ਨੇ ਕੀਤਾ ਸਮਰਥਨ ਦਾ ਐਲਾਨ
Sunday, Dec 03, 2017 - 01:56 PM (IST)
ਮੋਗਾ (ਸੰਦੀਪ) - ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਆਉਣ ਵਾਲੀ 4 ਦਸੰਬਰ ਨੂੰ ਲਾਏ ਜਾਣ ਵਾਲੇ ਧਰਨੇ ਨੂੰ ਉਸ ਸਮੇਂ ਬਲ ਮਿਲਿਆ, ਜਦੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਲੋਕ ਸੰਗਰਾਮ ਮੰਚ ਨੇ ਪੰਜਾਬ ਇਕਾਈ ਪੰਜਾਬ ਮੋਗਾ ਨੇ ਇਸ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਹ ਫੈਸਲਾ ਜਥੇਬੰਦੀ ਦੀ ਪਿੰਡ ਸਿੰਘਾਂਵਾਲਾ 'ਚ ਬਲਵੰਤ ਮੱਖੂ ਦੀ ਅਗਵਾਈ 'ਚ ਆਯੋਜਿਤ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਲਿਆ ਗਿਆ।
ਯੂਨੀਅਨ ਪੇਂਡੂ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਸਕੱਤਰ ਬਲਵੰਤ ਸਿੰਘ ਮੱਖੂ ਅਤੇ ਤੇਜਾ ਸਿੰਘ ਨੇ ਦੱਸਿਆ ਕਿ ਪਿੰਡ ਚੂਹੜਚੱਕ ਦੀ ਡੇਰਾ ਝਿੜੀ ਦੀ 32 ਏਕੜ ਜ਼ਮੀਨ ਨੂੰ ਧੋਖੇ ਨਾਲ ਇਕ ਪਿੰਡ ਦੇ ਹੀ ਕੁਝ ਲਾਲਚੀ ਲੋਕਾਂ ਨਾਲ ਮਿਲੀਭੁਗਤ ਕਰ ਕੇ ਇਸ ਨੂੰ ਵੇਚਣਾ ਚਾਹੁੰਦਾ ਸੀ, ਜਿਸ ਨੂੰ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਸਬੰਧਤ ਡੇਰੇ ਨੂੰ ਦਾਨ ਕੀਤਾ ਗਿਆ ਹੈ, ਉੱਥੇ ਹੀ ਇਸ ਜ਼ਮੀਨ ਤੋਂ ਹੋਣ ਵਾਲੀ ਕਮਾਈ ਲੋਕ ਭਲਾਈ ਦੇ ਕੰਮਾਂ 'ਤੇ ਹੀ ਖਰਚ ਕੀਤੀ ਜਾ ਰਹੀ ਹੈ। ਇਸ ਜ਼ਮੀਨ ਨੂੰ ਬਚਾਉਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਆਉਣ ਵਾਲੀ 4 ਦਸੰਬਰ ਨੂੰ ਡੀ. ਸੀ. ਕੰਪਲੈਕਸ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।
