ਪੰਜਾਬ ਦੇ ਇਸ ਇਲਾਕੇ ਵਿਚ ਦਹਿਸ਼ਤ, ਪਿੰਡ-ਪਿੰਡ ਅਨਾਊਂਸਮੈਂਟ ਕਰ ਦਿੱਤੀ ਜਾ ਰਹੀ ਚਿਤਾਵਨੀ

Tuesday, Aug 27, 2024 - 06:29 PM (IST)

ਬਾਰਨ/ਪਟਿਆਲਾ (ਇੰਦਰ) : ਪਟਿਆਲਾ ਤੋਂ ਕਰੀਬ 9 ਕਿਲੋਮੀਟਰ ਦੂਰ ਸਰਹਿੰਦ ਰੋਡ ’ਤੇ ਸਥਿਤ ਪਿੰਡ ਬਾਰਨ ਦੇ ਖੇਤਾਂ ’ਚ ਕਈ ਵਾਰ ਤੇਂਦੂਆ ਫੜਨ ਲਈ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਤੇ ਕਿਸਾਨਾਂ ਘੇਰਾ ਪਾ ਲਿਆ ਪਰ ਹਰ ਕੋਸ਼ਿਸ਼ ਨਾਕਾਮ ਰਹੀ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਚੀਤਾ ਹੈ ਪਰ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਖ਼ਤਰਨਾਕ ਤੇਂਦੂਆ ਹੈ। ਇਹ ਵੀ ਸੁਣਨ ’ਚ ਆਇਆ ਹੈ ਕਿ ਤੇਦੂਆ ਚੀਤੇ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਇਹ 36 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਤੇਜ਼ ਦੌੜ ਸਕਦਾ ਹੈ। ਇਸ ਦੀ ਛਲਾਂਗ 20 ਫਿੱਟ ਤੋਂ ਵੀ ਵੱਧ ਉੱਚੀ ਹੁੰਦੀ ਹੈ। ਤੇਂਦੂਆ ਤੈਰਾਕ ਅਤੇ ਇਸ ਦੀ ਸੁੰਘਣ ਸ਼ਕਤੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤੇਂਦੂਆ ਦੇਖੇ ਜਾਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। 

ਇਹ ਵੀ ਪੜ੍ਹੋ : ਮੌਤ ਤੋਂ ਕੁਝ ਪਲ ਪਹਿਲਾਂ 23 ਸਾਲਾ ਕੁੜੀ ਦੀ ਵੀਡੀਓ, ਨਹੀਂ ਦੇਖ ਹੁੰਦਾ ਹਾਲ

ਬੀਤੇ 4 ਦਿਨਾਂ ਤੋਂ ਇਹ ਵੱਖ-ਵੱਖ ਥਾਵਾਂ ’ਤੇ ਘੁੰਮ ਰਿਹਾ ਹੈ ਪਰ ਅਜੇ ਤੱਕ ਫੜਿਆ ਨਹੀਂ ਗਿਆ। ਇਹ ਵੀ ਸੁਣਨ ’ਚ ਆਇਆ ਹੈ ਕਿ ਬਾਰਨ ਸਥਿਤ ਇਕ ਡੇਰੇ 'ਚ ਤੇਂਦੂਏ ਨੇ 2 ਕੁੱਤਿਆਂ ਨੂੰ ਮਾਰ ਦਿੱਤਾ ਹੈ। ਜੰਗਲੀ ਜੀਵ ਵਿਭਾਗ ਵੱਲੋਂ ਉਸ ਥਾਂ ’ਤੇ ਪਿੰਜਰੇ ਲਗਾਏ ਗਏ ਹਨ। ਜਾਨ-ਮਾਲ ਦੀ ਰਾਖੀ ਲਈ ਇਲਾਕੇ ਦੇ ਪਿੰਡਾਂ ’ਚ ਅਨਾਊਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਹਨ। ਹੁਣ ਤੇਂਦੂਏ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਪਿੰਡਾਂ ਦੇ ਲੋਕ ਖੇਤ ਵਿਚ ਲੁਕੇ ਤੇਂਦੂਏ ਨੂੰ ਫੜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਤੇਂਦੂਆ ਅਗਲੇ ਖੇਤਾਂ ’ਚ ਭੱਜ ਜਾਂਦਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਛੱਡਣ ਤੋਂ ਬਾਅਦ ਸੁਖਬੀਰ ਬਾਦਲ ਦਾ ਡਿੰਪੀ ਢਿੱਲੋਂ ਨੂੰ ਵੱਡਾ ਆਫਰ

ਜਾਣਕਾਰੀ ਦਿੰਦਿਆਂ ਰਾਮ ਸਿੰਘ ਬਾਰਨ ਸਾਬਕਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਈ ਬੰਦਿਆਂ ਨੇ ਤੇਂਦੂਆ ਦੇਖਿਆ ਹੈ। ਉਹ ਇਸੇ ਇਲਾਕੇ ’ਚ ਘੁੰਮ ਰਿਹਾ ਹੈ। ਤੇਂਦੂਆਂ ਖੇਤਾਂ ’ਚ ਘਾਤ ਲਗਾ ਕੇ ਬੈਠਾ ਰਹਿੰਦਾ ਹੈ ਜਾਂ ਕਿਸੇ ਦਰੱਖਤ ’ਤੇ ਚੜ੍ਹ ਜਾਂਦਾ ਹੈ। ਜੰਗਲੀ ਜੀਵ ਵਿਭਾਗ ਦੀਆਂ ਟੀਮਾਂ ਤੇਂਦੂਏ ਨੂੰ ਫੜਣ ਦੀਆਂ ਕੋਸਿਸ਼ਾਂ ਕਰ ਰਹੀਆਂ ਹਨ। ਖੇਤਾਂ ਵਿਚ ਪਿੰਜਰਾ ਰੱਖਿਆ ਗਿਆ ਹੈ। ਵਿਭਾਗ ਦੇ ਕਰਮਚਾਰੀ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਜਾਲ ਵੀ ਲਗਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News