ਜਗਬਾਣੀ 'ਤੇ ਮੰਗੀ ਅਨਮੋਲ ਗਗਨ ਮਾਨ ਨੇ ਮਾਫ਼ੀ, ਸੰਵਿਧਾਨ ਬਾਰੇ ਕੀਤੀ ਸੀ ਟਿੱਪਣੀ, ਜਲਦ ਵੇਖੋਗੇ ਪੂਰਾ ਇੰਟਰਵਿਊ
Wednesday, Jul 14, 2021 - 04:44 PM (IST)
ਜਲੰਧਰ (ਵੈੱਬ ਡੈਸਕ): ਆਮ ਆਦਮੀ ਪਾਰਟੀ ਦੀ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨਾਲ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸੋਢੀ ਨਾਲ ਇੰਟਰਵਿਊ ਕੀਤਾ ਹੈ। ਇਸ ਦੌਰਾਨ ਉਨ੍ਹਾਂ ਆਪਣੇ ਬਿਆਨ ’ਤੇ ਜਿੱਥੇ ਮਾਫੀ ਮੰਗੀ ਉੱਥੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸਵਾਲ ਬਾਬਾ ਸਾਹਿਬ ਅੰਬੇਦਕਰ ਤੇ ਸੰਵਿਧਾਨ ’ਤੇ ਨਹੀਂ ਸਗੋਂ ਮੌਜੂਦਾ ਲੀਡਰਾਂ ਵੱਲੋਂ ਆਪਣੇ ਫਾਇਦੇ ਲਈ ਸੰਵਿਧਾਨ ’ਚ ਕੀਤੀਆਂ ਗਈਆਂ ਅਮੈਂਡਮੈਂਟਸ ਉੱਪਰ ਸੀ।ਅਨਮੋਲ ਦਾ ਕਹਿਣਾ ਕਿ ਉਹ ਬਾਬਾ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਹਨ। ਅੱਜ ਸੰਵਿਧਾਨ ਸਦਕਾ ਹੀ ਉਹ ਇਸ ਮੁਕਾਮ ’ਤੇ ਹਨ। ਲੀਡਰ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਸਿਆਸੀ ਲਾਹਾ ਲੈਣ ਦੀ ਫ਼ਿਰਾਕ ’ਚ ਹਨ। ਅਨਮੋਲ ਨੇ ਕਿਹਾ ਕਿ ਜੇ ਮੇਰੀ ਗੱਲ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦੀ ਹਾਂ।
ਇਹ ਵੀ ਪੜ੍ਹੋ: ਮਨੀਸ਼ਾ ਗੁਲਾਟੀ ਨੇ ਲਿਆ ਅਹਿਦ- ਠੱਗੀ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਟਰੂਡੋ ਤੱਕ ਕਰਨਗੇ ਪਹੁੰਚ
ਇਸ ਦੌਰਾਨ ਅਨਮੋਲ ਗਗਨ ਮਾਨ ਨਾਲ ਤਮਾਮ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ, ਜਿਵੇਂ ਕਿ ਬਿਜਲੀ ਦਾ ਮੁੱਦਾ, ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ। ਇਸ ਬਾਰੇ ਉਨ੍ਹਾਂ ਨੇ ਆਪਣੀ ਪਸੰਦ ਦੱਸੀ ਹੈ।ਤੁਸੀਂ ਇਨ੍ਹਾਂ ਸਾਰੇ ਤਮਾਮ ਮੁੱਦਿਆ 'ਤੇ ਹੋਈ ਗੱਲਬਾਤ ਥੋੜ੍ਹੀ ਦੇਰ ਬਾਅਦ ‘ਜਗ ਬਾਣੀ’ ’ਤੇ ਦੇਖ ਸਕਦੇ ਹੋ।
ਇਹ ਵੀ ਪੜ੍ਹੋ: ਹਨੀ ਟਰੈਪ ’ਚ ਫਸੇ ਅੰਮ੍ਰਿਤਸਰ ਦੇ ਹੋਟਲ ਮਾਲਕ ਨੇ ਕੀਤੀ ਆਤਮਹੱਤਿਆ, ਖ਼ੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ