ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ’ਤੇ ਦੇਖੋ ਅਨਮੋਲ ਗਗਨ ਮਾਨ ਨੇ ਕੀ ਦਿੱਤੀ ਪ੍ਰਤੀਕਿਰਿਆ (ਵੀਡੀਓ)
Monday, Jun 27, 2022 - 12:57 PM (IST)
ਚੰਡੀਗੜ੍ਹ (ਬਿਊਰੋ)– ਸੰਗਰੂਰ ਜ਼ਿਮਨੀ ਚੋਣ ’ਚ ਸਿਮਰਨਜੀਤ ਸਿੰਘ ਮਾਨ ਦੀ ਵੱਡੀ ਜਿੱਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੇ ਸਿਮਰਨਜੀਤ ਸਿੰਘ ਮਾਨ ਨੂੰ ਕੁਲ 2,53,154 ਵੋਟਾਂ ਪਈਆਂ। ਮਾਨ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨਾਲ ਰਿਹਾ, ਜਿਨ੍ਹਾਂ ਨੂੰ ਕੁਲ 2,47,332 ਵੋਟਾਂ ਪਈਆਂ।
ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੇ ਪੋਸਟਰ ਨੂੰ ਦੱਸਿਆ ਕਾਪੀ, ਪੜ੍ਹੋ ਕੀ ਲਿਖਿਆ
ਮਾਨ ਨੇ 5822 ਵੋਟਾਂ ਨਾ ਸੰਗਰੂਰ ਜ਼ਿਮਨੀ ਚੋਣ ’ਚ ਜਿੱਤ ਹਾਸਲ ਕੀਤੀ ਹੈ। ਮਾਨ ਦੀ ਜਿੱਤ ’ਤੇ ਜਦੋਂ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਕੋਲੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਉਹ ਜਵਾਬ ਦੇਣ ਤੋਂ ਬੱਚਦੀ ਨਜ਼ਰ ਆਈ।
ਅਨਮੋਲ ਗਗਨ ਮਾਨ ਨੇ ਮੀਟਿੰਗ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਉਹ ਮੀਟਿੰਗ ਖ਼ਤਮ ਹੋਣ ਮਗਰੋਂ ਗੱਲ ਕਰੇਗੀ। ਉਸ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰੀ ਮੀਟਿੰਗ ਹੈ, ਮੈਂ ਵਾਪਸੀ ’ਤੇ ਜ਼ਰੂਰ ਗੱਲ ਕਰਾਂਗੀ।
ਦੱਸ ਦੇਈਏ ਕਿ ਸੰਗਰੂਰ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਆਮ ਆਦਮੀ ਪਾਰਟੀ ਦਾ ਸੰਗਰੂਰ ਚੋਣ ਹਾਰ ਜਾਣਾ ਪਾਰਟੀ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।