‘ਆਪ’ ਦੀ ਅਨਮੋਲ ਗਗਨ ਮਾਨ ਖਰੜ ਤੋਂ ਜੇਤੂ ਕਰਾਰ, 30 ਹਜ਼ਾਰ ਤੋਂ ਵੱਧ ਵੋਟਾਂ ਦੀ ਮਿਲੀ ਲੀਡ

Thursday, Mar 10, 2022 - 01:50 PM (IST)

‘ਆਪ’ ਦੀ ਅਨਮੋਲ ਗਗਨ ਮਾਨ ਖਰੜ ਤੋਂ ਜੇਤੂ ਕਰਾਰ, 30 ਹਜ਼ਾਰ ਤੋਂ ਵੱਧ ਵੋਟਾਂ ਦੀ ਮਿਲੀ ਲੀਡ

ਖਰੜ (ਬਿਊਰੋ)– ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਨੇ ਖਰੜ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਹਾਸਲ ਕਰ ਲਈ ਹੈ। ਅਨਮੋਲ ਗਗਨ ਮਾਨ ਨੂੰ 78067 ਵੋਟਾਂ ਪਈਆਂ।

ਉਥੇ ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਰਹੇ, ਜਿਨ੍ਹਾਂ ਨੂੰ 40349 ਵੋਟਾਂ ਪਈਆਂ।

PunjabKesari

ਤੀਜੇ ਨੰਬਰ ’ਤੇ ਕਾਂਗਰਸ ਦੇ ਵਿਜੇ ਸ਼ਰਮਾ ਟਿੰਕੂ ਰਹੇ, ਜਿਨ੍ਹਾਂ ਨੂੰ 25265 ਵੋਟਾਂ ਪਈਆਂ।

ਉਥੇ ਚੌਥੇ ਨੰਬਰ ’ਤੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੀਪ ਸਿੰਘ ਸੈਣੀ ਚੱਲ ਰਹੇ ਹਨ, ਜਿਨ੍ਹਾਂ ਨੂੰ 15210 ਵੋਟਾਂ ਪਈਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News