ਸਟਾਫ ਦੀ ਕਮੀ ਨਾਲ ਜੂਝ ਰਿਹਾ ਹੈ ਬਲਾਕ ਟਾਂਡਾ ਦਾ ਪਸ਼ੂ ਹਸਪਤਾਲ

02/17/2018 2:51:21 PM

ਟਾਂਡਾ(ਮੋਮੀ)— ਬਲਾਕ ਟਾਂਡਾ ਦੇ ਪਸ਼ੂਆਂ ਦੇ ਹਸਪਤਾਲ ਅਤੇ ਡਿਸਪੈਂਸਰੀਆਂ 'ਚ ਡਾਕਟਰਾਂ ਸਮੇਤ ਵੈਟਨਰੀ ਇੰਸਪੈਕਟਰਾਂ ਦੀ ਭਾਰੀ ਕਮੀ ਦੇ ਚਲਦਿਆਂ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਟਾਫ ਦੀ ਕਮੀ ਨਾਲ ਜੂਝ ਰਹੇ ਮਹਿਕਮੇ ਦੇ ਸਟਾਫ ਨੂੰ 2-2 ਸਟੇਸ਼ਨਾਂ 'ਤੇ ਜਾ ਕੇ ਸੇਵਾਵਾਂ ਪ੍ਰਦਾਨ ਕਰਨੀਆਂ ਪੈ ਰਹੀਆਂ ਹਨ। 
ਕੀ ਹੈ ਸਮੱਸਿਆ
ਬਲਾਕ ਟਾਂਡਾ ਅੰਦਰ ਪੈਂਦੇ ਜ਼ਿਆਦਾਤਰ ਪਸ਼ੂ ਹਸਪਤਾਲ ਅਤੇ ਪਸ਼ੂ ਡਿਸਪੈਂਸਰੀਆਂ ਵਿਚ ਵੈਟਨਰੀ ਅਫਸਰ ਅਤੇ ਵੈਟਨਰੀ ਇਨਪੈਕਟਰਾਂ ਦੀਆਂ ਪੋਸਟਾਂ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀ ਇਸ ਤੋਂ ਜਾਣੂੰ ਹੋਣ ਦੇ ਬਾਵਜੂਦ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਹਨ। 

PunjabKesari
ਪਸ਼ੂ ਹਸਪਤਾਲ ਟਾਂਡਾ ਦੀ ਮੁੱਖ ਵਿਸ਼ਾਲ ਇਮਾਰਤ, ਜਿਸ ਦਾ ਉਦਘਾਟਨ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ, ਇਸ ਹਸਪਤਾਲ 'ਚ ਮੌਜੂਦਾ ਸਮੇਂ ਦੌਰਾਨ ਨਾ ਤਾਂ ਵੈਟਨਰੀ ਅਫਸਰ ਹੈ ਅਤੇ ਨਾ ਹੀ ਵੈਟਨਰੀ ਇੰਸਪੈਕਟਰ। ਇਸੇ ਤਰ੍ਹਾਂ ਹੀ ਪਿੰਡ ਕੰਧਾਲਾ ਸੇਖਾਂ, ਖੁਣਖੁਣ ਕਲਾਂ, ਸੰਘਰਸ਼ ਕਮੇਟੀ ਪੰਜਾਬ ਤੋਂ ਇਲਾਵਾ ਲੋਕ ਇਨਕਲਾਬ ਮੰਚ ਟਾਂਡਾ, ਸਰਪੰਚ ਹਰਬੰਸ ਸਿੰਘ ਮੂਨਕਾਂ, ਜੰਗਵੀਰ ਸਿੰਘ ਰਸੂਲਪੁਰ, ਕਿਸਾਨ ਆਗੂ ਅਵਤਾਰ ਸਿੰਘ, ਮਨਜੀਤ ਸਿੰਘ ਸੈਣੀ, ਨੰਬਰਦਾਰ ਜੋਗਿੰਦਰ ਸਿੰਘ ਖੁੱਡਾ, ਸੰਮਤੀ ਮੈਂਬਰ ਅਸ਼ੋਕ ਸੈਣੀ ਨੇ ਸਬੰਧਤ ਮਹਿਕਮੇ ਤੋਂ ਇਸ ਸਮੱਸਿਆ ਵੱਲ ਧਿਆਨ ਦੇਣ ਲਈ ਬੇਨਤੀ ਕੀਤੀ ਹੈ।


Related News