ਪਾਕਿਸਤਾਨ ਜਾ ਕੇ ਇਮਰਾਨ ਨਾਲ ਹਮਲੇ ਦੀ ਯੋਜਨਾ ਬਣਾਵੇ ਸਿੱਧੂ: ਜੋਸ਼ੀ

Tuesday, Feb 26, 2019 - 05:43 PM (IST)

ਪਾਕਿਸਤਾਨ ਜਾ ਕੇ ਇਮਰਾਨ ਨਾਲ ਹਮਲੇ ਦੀ ਯੋਜਨਾ ਬਣਾਵੇ ਸਿੱਧੂ: ਜੋਸ਼ੀ

ਅੰਮ੍ਰਿਤਸਰ (ਗੁਰਪ੍ਰੀਤ)—ਅੰਮ੍ਰਿਤਸਰ 'ਚ ਅੱਜ ਵਾਰ ਮੈਮੋਰੀਅਲ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਸਰਜੀਕਲ ਸਟਰਾਈਕ 'ਤੇ ਆਪਣੇ ਸਮਰਥਕਾਂ ਨਾਲ ਖੁਸ਼ੀ ਮਨਾਈ। ਇਸ ਮੌਕੇ 'ਤੇ ਵਾਰ ਮੈਮੋਰੀਅਲ 'ਚ ਖੜ੍ਹੇ ਹਵਾਈ ਫੌਜ ਦੇ ਜਹਾਜ਼ ਦੇ ਸਾਹਮਣੇ ਤਿਰੰਗਾ ਲਹਿਰਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੇ 40 ਜਵਾਨਾਂ ਨੂੰ ਸ਼ਹੀਦ ਕੀਤਾ। ਅਸੀਂ 400 ਮਾਰ ਕੇ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੈਲਿਊਟ ਕਰਦਾ ਹਾਂ ਭਾਰਤੀ ਫੌਜ ਨੂੰ ਜਿਨ੍ਹਾਂ ਨੇ ਇਹ ਕਰਕੇ ਦਿਖਾਇਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਨ੍ਹਾਂ ਨੇ ਇਹ ਸਾਬਤ ਕਰ ਦਿਖਾਇਆ ਕਿ ਭਾਰਤ ਦਾ ਹਰ ਵਿਅਕਤੀ ਸੁਰੱਖਿਅਤ ਹੈ। ਅਨਿਲ ਜੋਸ਼ੀ ਨੇ ਕਿਹਾ ਕਿ ਅਸੀਂ ਭਾਰਤ ਦੀ ਫੌਜ ਦੇ ਨਾਲ ਹਰ ਸਮੇਂ ਤਿਆਰ ਹਾਂ ਅਤੇ ਮੋਢੇ ਨਾਲ ਮੋਢਾ ਮਿਲਾ ਕੇ ਉਨ੍ਹਾਂ ਦੇ ਨਾਲ ਖੜ੍ਹੇ ਹਾਂ।

ਇਸ ਮੌਕੇ 'ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪੰਜਾਬ ਦੇ ਮੌਜੂਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ 'ਚ ਰਹਿ ਕੇ ਦੇਸ਼ ਦੇ ਖਿਲਾਫ ਸੋਚਣ ਵਾਲਿਆਂ ਨੂੰ ਅਤੇ ਗੁਆਂਢੀ ਮੁਲਕ ਦੇ ਗੁਣਗਾਨ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾ ਕੇ ਪਾਕਿਸਤਾਨ ਦਾ ਝੰਡਾ ਫੜ੍ਹ ਕੇ ਇਮਰਾਨ ਖਾਨ ਨਾਲ ਮਿਲ ਕੇ ਯੁੱਧ ਦੀ ਯੋਜਨਾ ਕਰਨੀ ਚਾਹੀਦੀ ਹੈ ਕਿ ਇਹ ਦੋਵੇਂ ਮਿਲ ਕੇ ਹਿੰਦੁਸਤਾਨ 'ਤੇ ਕਦੋਂ ਹਮਲਾ ਕਰਨਗੇ ਅਤੇ ਕਿਸ ਤਰ੍ਹਾਂ ਕਰਨਗੇ। ਉਨ੍ਹਾਂ ਨੇ ਦੇਸ਼ 'ਚ ਰਹਿਣ ਵਾਲੇ ਗੱਦਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਕਿਉਂਕਿ ਉਹ ਦੇਸ਼ ਦੀ ਫੌਜ ਦੇ ਨਾਲ ਖੜ੍ਹੇ ਹਨ।


author

Shyna

Content Editor

Related News