ਆਂਗਣਵਾੜੀ ਵਰਕਰਾਂ ਵਿੱਤ ਮੰਤਰੀ ਦਾ  ਫੂਕਿਆ ਪੁਤਲਾ

Thursday, Feb 22, 2018 - 07:04 AM (IST)

ਝਬਾਲ,   (ਲਾਲੂ ਘੁੰਮਣ, ਬਖਤਾਵਰ, ਭਾਟੀਆ, ਨਰਿੰਦਰ)-  ਹੱਕੀ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਵੱਲੋਂ ਸਰਕਲ ਝਬਾਲ ਦੀ ਪ੍ਰਧਾਨ ਸਤਬੀਰ ਕੌਰ ਦੀ ਅਗਵਾਈ 'ਚ ਅੱਡਾ ਝਬਾਲ ਚੌਕ ਵਿਖੇ ਰੋਸ ਪ੍ਰਗਟ ਕਰਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵਰਕਰਾਂ ਵੱਲੋਂ ਅੱਡਾ ਝਬਾਲ ਦੇ ਬਾਜ਼ਾਰਾਂ 'ਚ ਰੋਸ ਰੈਲੀ ਕੱਢਦਿਆਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
 ਜਾਣਕਾਰੀ ਦਿੰਦਿਆਂ ਸਤਬੀਰ ਕੌਰ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਣ ਲਈ ਗਏ ਸਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਦੀ ਸ਼ਹਿ 'ਤੇ ਪੰਜਾਬ ਪੁਲਸ ਵੱਲੋਂ ਹੱਕ ਮੰਗਦੀਆਂ ਆਂਗਣਵਾੜੀ ਵਰਕਰਾਂ 'ਤੇ ਤਸ਼ੱਦਦ ਢਾਹਿਆ ਗਿਆ। 
ਉਨ੍ਹਾਂ ਕਿਹਾ ਕਿ ਜੇਕਰ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਸਰਕਾਰ ਵੱਲੋਂ ਜਲਦ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਕੌਰ, ਕੰਵਲਪ੍ਰੀਤ ਕੌਰ ਮੂਸੇ, ਭੁਪਿੰਦਰ ਕੌਰ ਝਬਾਲ, ਪਲਵਿੰਦਰ ਕੌਰ ਝਬਾਲ, ਸਵਰਨ ਕੌਰ ਝਬਾਲ, ਮਨਜੀਤ ਕੌਰ ਝਬਾਲ, ਕੁਲਵਿੰਦਰ ਕੌਰ ਮੀਰਪੁਰ, ਦਵਿੰਦਰ ਕੌਰ ਮੰਨਣ ਤੇ ਗੁਰਮੀਤ ਕੌਰ ਝਬਾਲ ਆਦਿ ਹਾਜ਼ਰ ਸਨ।


Related News