ਆਂਗਣਵਾੜੀ ਵਰਕਰਾਂ ਵੱਲੋਂ ਕੱਢੀ ਗਈ ਜੇਤੂ ਰੈਲੀ
Sunday, Dec 03, 2017 - 01:38 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਪੰਜਾਬ ਸਕੂਲ ਸਿੱਖਿਆ ਬੋਰਡ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ 'ਚ ਚੱਲ ਰਿਹਾ ਸੰਘਰਸ਼ ਖਤਮ ਹੋਣ ਉਪਰੰਤ ਸ਼ਨੀਵਾਰ ਆਂਗਣਵਾੜੀ ਕਰਮਚਾਰੀ ਯੂਨੀਅਨ ਨਵਾਂਸ਼ਹਿਰ (ਸੀਟੂ) ਨੇ ਬਾਰਾਂਦਰੀ ਗਾਰਡਨ 'ਚ ਜੇਤੂ ਰੈਲੀ ਕੀਤੀ। ਪਹਿਲਾਂ ਤੋਂ ਜਾਰੀ ਆਦੇਸ਼ਾਂ ਵਿਚ ਸੋਧ ਕੀਤੇ ਜਾਣ 'ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਦਾ ਧੰਨਵਾਦ ਕੀਤਾ। ਜ਼ਿਲਾ ਪ੍ਰਧਾਨ ਰਾਜਵਿੰਦਰ ਕਾਹਲੋਂ ਨੇ ਕਿਹਾ ਕਿ ਸਰਕਾਰ ਨੇ ਜਿਸ ਯੋਜਨਾ ਨਾਲ ਕੰਮ ਸ਼ੁਰੂ ਕਰ ਕੀਤਾ ਸੀ, ਉਸ ਨਾਲ ਪੂਰੇ ਸੂਬੇ ਵਿਚ ਲੱਖਾਂ ਆਂਗਣਵਾੜੀ ਵਰਕਰ ਤੇ ਹੈਲਪਰ ਬੇਰੋਜ਼ਗਾਰ ਹੋ ਜਾਣੇ ਸਨ। 66 ਦਿਨਾਂ ਤੱਕ ਚੱਲੇ ਉਨ੍ਹਾਂ ਦੇ ਸੰਘਰਸ਼ ਤੋਂ ਬਾਅਦ ਹੀ ਸਿੱਖਿਆ ਵਿਭਾਗ ਨੇ 3 ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਦੇਖਭਾਲ ਤੇ ਉਨ੍ਹਾਂ ਦੇ ਖਾਣੇ ਦੀ ਜ਼ਿੰਮੇਵਾਰੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਨਹੀਂ ਹੈ, ਉਹ ਪਹਿਲਾਂ ਦੀ ਤਰ੍ਹਾਂ ਆਂਗਣਵਾੜੀ ਕੇਂਦਰਾਂ ਵਿਚ ਹੀ ਬੈਠ ਸਕਦੇ ਹਨ। ਉਨ੍ਹਾਂ ਦਾ ਸੰਘਰਸ਼ ਅੱਗੇ ਪੂਰੇ ਗ੍ਰੇਡ ਹਾਸਲ ਕਰਨ ਲਈ ਵੀ ਜਾਰੀ ਰਹੇਗਾ।

ਇਸ ਮੌਕੇ ਸੁਦੇਸ਼ ਰਾਣੀ ਬੰਗਾ, ਚਰਨਜੀਤ ਕੌਰ ਨਵਾਂਸ਼ਹਿਰ, ਮਹਾਸਿੰਘ ਰੌੜੀ, ਰਾਣਾ ਕਰਨ ਸਿੰਘ, ਜਸਵੀਰ ਕੌਰ ਤੇ ਨਿਰਮਲ ਕੌਰ ਨੇ ਆਪਣੇ ਵਿਚਾਰ ਰੱਖੇ। ਇਸ ਸਮੇਂ ਸੁਖਜੀਤ ਕੌਰ, ਸੁਰਜੀਤ ਕੌਰ, ਗੁਰਮੇਜ਼ ਕੌਰ, ਕੇਵਲ ਕੌਰ, ਸਰਬਜੀਤ ਕੌਰ, ਪ੍ਰੇਮ ਲਤਾ, ਮੀਨਾਕਸ਼ੀ, ਪਰਮਜੀਤ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਇੰਦਰਜੀਤ ਕੌਰ, ਜਗਦੀਸ਼ ਕੌਰ ਆਦਿ ਹਾਜ਼ਰ ਸਨ।
