ਕਿਸਾਨਾਂ ਦੇ ਹੱਕ 'ਚ ਡਟੀਆਂ ਆਂਗਨਵਾੜੀ ਬੀਬੀਆਂ, 'ਜੇਲ੍ਹ ਭਰੋ ਅੰਦੋਲਨ' ਤਹਿਤ ਦਿੱਤੀਆਂ ਗ੍ਰਿਫ਼ਤਾਰੀਆਂ
Friday, Jan 08, 2021 - 04:08 PM (IST)
ਫਤਿਹਗੜ੍ਹ ਸਾਹਿਬ (ਜਗਦੇਵ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਅੱਜ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ 'ਜੇਲ੍ਹ ਭਰੋ ਅੰਦੋਲਨ' ਸ਼ੁਰੂ ਕੀਤਾ ਗਿਆ। ਇਸ ਦੇ ਤਹਿਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਡੀ. ਸੀ. ਕੰਪਲੈਕਸ ਦੇ ਸਾਹਮਣੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਫਰਵਰੀ ਦੇ ਤੀਜੇ ਹਫ਼ਤੇ 'ਨਗਰ ਕੌਂਸਲ' ਚੋਣਾਂ ਕਰਵਾਉਣ ਦਾ ਫ਼ੈਸਲਾ
ਆਂਗਨਵਾੜੀ ਬੀਬੀਆਂ ਨੇ 'ਜੇਲ੍ਹ ਭਰੋ ਅੰਦੋਲਨ' ਤਹਿਤ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੌਕੇ ਆਂਗਨਵਾੜੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਕਿਸਾਨਾਂ ਦੇ ਹੱਕ 'ਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ ਪੁਲਸ ਦਾ ਕਾਰਨਾਮਾ, ਕਿਸਾਨਾਂ ਨੂੰ ਮਦਦ ਭੇਜਣ ਲਈ ਲਾਏ ਟੈਂਟ ਪੁਟਵਾਏ (ਵੀਡੀਓ)
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਗੂੰਗੀਆਂ-ਬੋਲੀਆਂ ਸਰਕਾਰਾਂ ਦੇ ਕੰਨ ਖੋਲ੍ਹਣ ਲਈ ਅੱਜ ਸਾਡੀ ਆਂਗਨਵਾੜੀ ਯੂਨੀਅਨ ਦੀਆਂ ਬੀਬੀਆਂ ਵੱਲੋਂ 'ਜੇਲ੍ਹ ਭਰੋ ਅੰਦੋਲਨ' ਲਈ ਤਿਆਰੀ ਕੀਤੀ ਗਈ ਸੀ, ਜਿਸ 'ਚ ਸੈਂਕੜੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਵਰਕਰਾਂ ਵੱਲੋਂ ਹਿੱਸਾ ਲਿਆ ਗਿਆ ਪਰ ਪ੍ਰਸ਼ਾਸਨ ਵੱਲੋਂ ਸਿਰਫ 2 ਹੀ ਬੱਸਾਂ ਲਿਆ ਕੇ ਯੂਨੀਅਨ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : 'JEE ਐਡਵਾਂਸਡ ਪ੍ਰੀਖਿਆ' ਦੀ ਤਾਰੀਖ਼ ਦਾ ਐਲਾਨ, ਇਸ ਸਾਲ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ
ਇਸ ਦੇ ਰੋਸ ਵਜੋਂ ਯੂਨੀਅਨ ਦੇ ਬਾਕੀ ਆਗੂ ਪੈਦਲ ਚੱਲ ਕੇ ਆਪਣੀ ਗ੍ਰਿਫ਼ਤਾਰੀ ਦੇਣ ਲਈ ਥਾਣਾ ਫਤਿਹਗੜ੍ਹ ਸਾਹਿਬ ਵੱਲ ਰਵਾਨਾ ਹੋਏ ਸਨ, ਜਿਨ੍ਹਾਂ ਨੂੰ ਰਾਹ 'ਚ ਹੀ ਪ੍ਰਸ਼ਾਸਨ ਵੱਲੋਂ ਬੱਸਾਂ 'ਚ ਬਿਠਾ ਕੇ ਲਿਜਾਇਆ ਗਿਆ।
ਨੋਟ : ਕਿਸਾਨਾਂ ਦੇ ਹੱਕ 'ਚ ਡਟੀਆਂ ਆਂਗਨਵਾੜੀ ਬੀਬੀਆਂ ਦੇ ਜੇਲ੍ਹ ਭਰੋ ਅਦੰਲੋਨ ਬਾਰੇ ਦਿਓ ਰਾਏ