ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਿਲੇ ਨਿਯੁਕਤੀ ਪੱਤਰ
Sunday, Apr 08, 2018 - 04:21 PM (IST)

ਮੱਖੂ (ਵਾਹੀ, ਅਹੂਜਾ)—ਅੱਜ ਇਕ ਭਰਵੇਂ ਇਕੱਠ ਵਿਚ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਪੋਸਟਾਂ 'ਤੇ ਰੱਖੇ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਦੀਆਂ ਭਲਾਈ ਸਕੀਮਾਂ ਵਾਸਤੇ ਜੋ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਸਹੂਲਤਾਂ ਵਿਚ ਕੋਈ ਵੀ ਸਰਕਾਰੀ ਅਧਿਕਾਰੀ ਹੇਰਾ-ਫੇਰੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਉਨਾਂ ਕਿਹਾ ਕਿ ਵੇਖਿਆ ਗਿਆ ਕਿ ਸਰਕਾਰੀ ਸਹੂਲਤ ਗਰੀਬ ਨੂੰ ਦਿੱਤੀ ਜਾਂਦੀ ਹੈ ਪਰ ਦਫਤਰਾਂ ਵਿਚ ਬੈਠੇ ਬਾਊ ਹੇਰਾ-ਫੇਰੀ ਕਰ ਕੇ ਸਹੂਲਤਾਂ ਹੜੱਪ ਜਾਂਦੇ ਹਨ, ਜਿਸ ਵਾਸਤੇ ਸਹੂਲਤ ਆਈ ਹੁੰਦੀ ਹੈ, ਉਸ ਨੂੰ ਪਤਾ ਤੱਕ ਨਹੀਂ ਲੱਗਦਾ। ਉਨ੍ਹਾਂ ਭਰੇ ਪੰਡਾਲ ਵਿਚ ਕਿਹਾ ਕਿ ਜੇ ਕੋਈ ਸਰਕਾਰੀ ਅਧਿਕਾਰੀ ਇਸ ਤਰ੍ਹਾਂ ਕਰਦਾ ਹੈ ਤਾਂ ਇਸ ਬਾਰੇ ਮੈਨੂੰ ਦੱਸੋ। ਇਸ ਮੌਕੇ ਪਿੰਡ ਮੁੰਡੀ ਛੁਰੀ ਮਾਰ ਤੇ ਸ਼ਰਫਲੀ ਸ਼ਾਹ ਦੇ ਗਰੀਬ ਲੋੜਵੰਦ ਲੋਕਾਂ ਨੂੰ ਮਕਾਨ ਬਣਾਉਣ ਲਈ ਚੈੱਕ ਵੀ ਦਿੱਤੇ ਗਏ।
ਇਸ ਸਮੇਂ ਮਹਿੰਦਰ ਮਦਾਨ ਪ੍ਰਧਾਨ ਨਗਰ ਪੰਚਾਇਤ, ਜਥੇ. ਗੁਰਮੇਜ ਸਿੰਘ ਬਾਹਰਵਾਲੀ, ਰੂਪ ਲਾਲ ਮਦਾਨ ਸਾਬਕਾ ਚੇਅਰਮੈਨ, ਬੋਹੜ ਸਿੰਘ ਸੱਧਰਵਾਲਾ ਪ੍ਰਧਾਨ ਟਰੱਕ ਯੂਨੀਅਨ ਮੱਖੂ, ਸੁਖਵਿੰਦਰ ਸਿੰਘ ਗੱਟਾ ਬਾਦਸ਼ਾਹ, ਡਾ. ਜਗੀਰ ਸਿੰਘ ਮੱਲ੍ਹੀ, ਸਾਹਬ ਸਿੰਘ ਰਸੂਲਪੁਰ, ਮੇਹਰ ਸਿੰਘ ਬਾਹਰਵਾਲੀ, ਨਵੀਨ ਗਰੋਵਰ ਬੱਬੂ, ਰਘੁਬੀਰ ਸਿੰਘ ਰਸੂਲਪੁਰ, ਯਸ਼ ਮੋਗਾ, ਪ੍ਰੇਮ ਕੁਮਾਰ ਐੱਸ. ਡੀ. ਓ., ਪਰਮਿੰਦਰ ਸਿੰਘ ਰੰਧਾਵਾ ਬੀ. ਡੀ. ਪੀ. ਓ. ਮੱਖੂ, ਰਾਜੇਸ਼ ਕਾਂਸਲ ਐੱਸ. ਡੀ. ਓ. ਪੰਚਾਇਤੀ ਰਾਜ, ਹਰਬੰਸ ਸਿੰਘ ਸੁਪਰਡਂੈਟ, ਆਕਾਸ਼ਦੀਪ ਸਿੰਘ ਰੂਬਲ ਪੀ. ਏ. ਇੰਦਰਜੀਤ ਸਿੰਘ ਜ਼ੀਰਾ, ਸਦੇਸ਼ ਦੇਵੀ, ਸੀ. ਡੀ. ਪੀ. ਓ. ਮੱਖੂ, ਥਾਣਾ ਮੁਖੀ ਮੱਖੂ ਰਮਨ ਕੁਮਾਰ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ ।