ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਉਠਾਈਆਂ ਮੰਗਾਂ

Saturday, Nov 11, 2017 - 01:52 PM (IST)

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਉਠਾਈਆਂ ਮੰਗਾਂ


ਪਠਾਨਕੋਟ (ਸ਼ਾਰਦਾ) - ਅਖਿਲ ਭਾਰਤੀ ਆਂਗਣਵਾੜੀ ਕਰਮਚਾਰੀ ਮਹਾਸੰਘ ਨਾਲ ਸਬੰਧਤ ਭਾਰਤੀ ਮਜ਼ਦੂਰ ਸੰਘ ਦੀ ਮੀਟਿੰਗ ਪੁਰਾਣੇ ਸ਼ਾਹਪੁਰ ਰੋਡ 'ਤੇ ਸਥਿਤ ਸ਼ੀਤਲਾ ਮਾਤਾ ਮੰਦਰ 'ਚ ਹੋਈ, ਜਿਸ ਦੀ ਅਗਵਾਈ ਜ਼ਿਲਾ ਪ੍ਰਧਾਨ ਸ਼ੀਤਲ ਰਮਨ ਸ਼ਰਮਾ ਨੇ ਕੀਤੀ ਤੇ ਇਸ 'ਚ ਨੀਲਮ ਸ਼ਰਮਾ ਉੱਤਰ ਖੇਤਰ ਦੀ ਮਹਿਲਾ ਮੁਖੀ ਜੰਮੂ ਤੋਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮੀਟਿੰਗ 'ਚ ਆਂਗਣਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲਾ ਪ੍ਰਧਾਨ ਸ਼ੀਤਲ ਰਮਨ ਨੇ ਦੱਸਿਆ ਕਿ ਦਿੱਲੀ 'ਚ 17 ਨਵੰਬਰ 2017 ਨੂੰ ਮਹਾ ਸੰਮੇਲਨ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਂਗਣਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਵੱਡੇ ਅੰਦੋਲਨ ਦਾ ਆਗਾਜ਼ ਕੀਤਾ ਜਾਵੇਗਾ।
ਇਸ ਮੌਕੇ ਉਪ ਪ੍ਰਧਾਨ ਰੇਣੂ ਬਾਲਾ, ਸੁਨੀਤਾ, ਚਾਂਦ ਸ਼ਰਮਾ, ਸੋਨੀਆ, ਨੀਲਮ ਕੁਮਾਰ, ਸੀਤਾ ਦੇਵੀ ਆਦਿ ਮੌਜੂਦ ਸਨ। 

ਮੰਗਾਂ
. ਆਂਗਣਵਾੜੀ ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਐਲਾਨ ਕੀਤਾ ਜਾਵੇ।
. ਵਰਕਰ ਨੂੰ 18 ਹਜ਼ਾਰ ਤੇ ਹੈਲਪਰ ਨੂੰ 10 ਹਜ਼ਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾਵੇ। 
. ਵਰਕਰ ਤੇ ਹੈਲਪਰ ਨੂੰ ਪੀ. ਐੱਫ., ਪੈਨਸ਼ਨ, ਗ੍ਰੈਚੁਟੀ ਤੇ ਮੈਡੀਕਲ ਲਾਭ ਦਿੱਤਾ ਜਾਵੇ।
. ਵਰਕਰ ਤੇ ਹੈਲਪਰ ਦੀ ਉਮਰ ਹੱਦ ਹਟਾ ਕੇ ਪ੍ਰਮੋਸ਼ਨ ਕਰ ਕੇ ਸੁਪਰਵਾਈਜ਼ਰ ਤੇ ਹੈਲਪਰ ਨੂੰ ਵਰਕਰ ਤਰੱਕੀ ਦਿੱਤੀ ਜਾਵੇ। 
. ਮਾਨਧਨ ਤੇ ਨਿਊਟ੍ਰੀਸ਼ੀਅਨ ਸਮੇਂ 'ਤੇ ਦਿੱਤਾ ਜਾਵੇ।


Related News