ਨੂਰਪੁਰ ਬੇਦੀ ਇਸ ਸਰਾਕਰੀ ਸਕੂਲ ''ਚ ਹੜ੍ਹ ਵਰਗੇ ਹਾਲਾਤ (ਵੀਡੀਓ)
Friday, Jul 27, 2018 - 05:06 PM (IST)
ਅਨੰਦਪੁਰ ਸਾਹਿਬ (ਰਾਕੇਸ਼) : ਨੂਰਪੁਰ ਬੇਦੀ ਦੇ ਅਧੀਨ ਪੈਂਦੇ ਸਰਕਾਰੀ ਕੰਨਿਆ ਹਾਈ ਸਕੂਲ 'ਚ ਕੁਝ ਘੰਟੇ ਪਏ ਮੀਂਹ ਨੇ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਜਿਸ ਕਾਰਨ ਵਿਦਿਆਰਥੀ ਮੁਸ਼ਕਲ ਨਾਲ ਪਾਣੀ 'ਚੋਂ ਨਿਕਲ ਕੇ ਸਕੂਲ ਅੰਦਰ ਦਾਖਲ ਹੋਏ ਪਰ ਕਈ ਫੁੱਟ ਪਾਣੀ ਖੜ੍ਹਾ ਹੋਣ ਕਾਰਨ ਉਨ੍ਹਾਂ ਨੂੰ ਬਿਨਾਂ ਪੜ੍ਹਾਈ ਕੀਤੇ ਹੀ ਵਾਪਸ ਪਰਤਣਾ ਪਿਆ। ਵਿਦਿਆਰਥਣਾਂ ਨੇ ਦੱਸਿਆ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਪੂਰੇ ਸਕੂਲ 'ਚ ਪਾਣੀ ਭਰ ਜਾਂਦਾ ਹੈ ਤੇ ਇਸ ਦਾ ਅਸਰ ਉਨ੍ਹਾਂ ਦੀ ਪੜ੍ਹਾਈ 'ਤੇ ਪੈਂਦਾ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਕੇਵਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਇਸ ਸਕੂਲ ਦੀ ਇਮਾਰਤ ਸੁਰੱਖਿਅਤ ਨਹੀਂ ਹੈ, ਜਿਥੋਂ ਤੱਕ ਪਾਣੀ ਦੀ ਨਿਕਾਸੀ ਦੀ ਗੱਲ ਹੈ ਇਸ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਦੂਜੇ ਪਾਸੇ ਇਸ ਸਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਮਨ੍ਹਾ ਕਰ ਦਿੱਤਾ।
