ਅਮਰੀਕਾ 'ਚ ਪੰਜਾਬੀ ਮੂਲ ਦੇ ਫੌਜੀ ਦਾ ਕਤਲ

Saturday, May 04, 2019 - 08:13 AM (IST)

ਅਮਰੀਕਾ 'ਚ ਪੰਜਾਬੀ ਮੂਲ ਦੇ ਫੌਜੀ ਦਾ ਕਤਲ

ਜਾਰਜੀਆ — ਅਮਰੀਕੀ ਸ਼ਹਿਰ ਸਿਆਟਲ 'ਚ ਰਹਿਣ ਵਾਲੇ ਪੰਜਾਬੀ ਮੂਲ ਦੇ ਫੌਜੀ ਇਨਾਹਿਤਦੀਪ ਸਿੰਘ ਸੰਧੂ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ। ਉਹ ਅਜੇ ਸਿਰਫ 20 ਸਾਲ ਦਾ ਹੀ ਸੀ। ਪੈਰੀ ਪੁਲਸ ਵਿਭਾਗ ਦੇ ਚੀਫ ਸਟੇਟ ਸਟੀਟ ਲਿਨ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਲਈ ਜਾਰਜੀਆ ਸੂਬੇ 'ਚ ਗਿਆ ਸੀ ਅਤੇ ਇੱਥੇ 25 ਸਾਲਾ ਰਾਉਨਟਰੀ ਨੇ ਉਸ ਨੂੰ ਗੋਲੀਆਂ ਮਾਰੀਆਂ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਐਤਵਾਰ ਸ਼ਾਮ ਨੂੰ ਹਸਪਤਾਲ 'ਚ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੰਧੂ ਨੇ ਕੈਂਟ ਵੁੱਡ ਹਾਈ ਸਕੂਲ 'ਚ ਪੜ੍ਹਾਈ ਕੀਤੀ। ਉਸ ਦੀ ਡਿਊਟੀ 224 ਮੈਰੀਨ ਤੇ ਸੈਲਰਜ਼ 'ਚ ਹਥਿਆਰਾਂ ਨੂੰ ਸਰੱਖਿਅਤ ਰੱਖਣ ਦੀ ਸੀ ਅਤੇ ਉਹ ਏਅਰਕ੍ਰਾਫਟ ਵਿੰਗ 'ਚ ਤਾਇਨਾਤ ਸੀ।

ਇੱਥੇ ਰਹਿੰਦੇ ਪੰਜਾਬੀ ਭਾਈਚਾਰੇ ਨੇ ਸੰਧੂ ਦੇ ਛੋਟੀ ਉਮਰੇ ਛੱਡ ਜਾਣ 'ਤੇ ਦੁੱਖ ਪ੍ਰਗਟਾਇਆ ਅਤੇ ਮੰਗ ਕੀਤੀ ਕਿ ਦੋਸ਼ੀ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਸ ਦਾ ਅੰਤਿਮ ਸੰਸਕਾਰ ਅਮਰੀਕਾ 'ਚ 11 ਮਈ ਨੂੰ ਹੋਵੇਗਾ ਅਤੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ।


Related News