ਪੰਚ ਦੇ ਪਰਿਵਾਰ ''ਤੇ ਕਾਰਵਾਈ ਕਰਾਉਣ ਲਈ ਬਜ਼ੁਰਗ ਵਿਧਵਾ ਔਰਤ ਪਾਣੀ ਵਾਲੀ ਟੈਂਕੀ ''ਤੇ ਚੜ੍ਹੀ

Sunday, Aug 16, 2020 - 04:53 PM (IST)

ਸੰਦੌੜ (ਰਿਖੀ ) - ਸੰਦੌੜ ਥਾਣੇ ਅਧੀਨ ਪੈਂਦੇ ਪਿੰਡ ਕੁਠਾਲਾ ਵਿਖੇ ਅੱਜ ਇੱਕ 65 ਸਾਲ ਦੀ ਬਜ਼ੁਰਗ ਵਿਧਵਾ ਔਰਤ ਬਲਵੀਰ ਕੌਰ ਇਨਸਾਫ ਲੈਣ ਲਈ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਈ। ਇਸ ਸਮੇਂ ਬਜ਼ੁਰਗ ਔਰਤ ਦੇ ਬੇਟੇ ਜਗਰੂਪ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਨਰੇਗਾ ਵਿਚ ਨਾਮ ਲਿਖਵਾਉਣ ਲਈ 13 ਅਗਸਤ ਨੂੰ ਪਿੰਡ ਦੇ ਪੰਚ ਰਸਨਦੀਪ ਸਿੰਘ ਸਨੀ ਦੇ ਘਰ ਗਈ। ਜਿੱਥੇ ਉਸਦੀ ਮਾਤਾ ਨਾਲ ਪੰਚ ਦੀ ਮਾਤਾ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ।

ਇਸ ਸਮੇਂ ਮਾਤਾ ਬਲਵੀਰ ਕੌਰ ਨੇ ਰੌਂਦਿਆਂ ਹੋਇਆਂ ਪੱਤਰਕਾਰਾਂ ਨੂੰ ਦੱਸਿਆ ਕਿ ਪੰਚ ਦੀ ਮਾਤਾ ਵੱਲੋਂ ਉਸਦੀ ਮਾਂ ਦੀ ਭਾਰੀ ਕੁੱਟਮਾਰ ਕੀਤੀ ਗਈ ਅਤੇ ਵਾਲਾਂ ਨੂੰ ਪੁੱਟਿਆ ਗਿਆ। ਮਾਤਾ ਅਨੁਸਾਰ ਉਸ ਨੇ ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਵੀ ਰਾਬਤਾ ਕੀਤਾ ਅਤੇ ਥਾਣਾ ਸੰਦੌੜ ਵਿਖੇ ਵੀ ਸ਼ਿਕਾਇਤ ਕੀਤੀ। ਪਰ ਇਨਸਾਫ ਨਾ ਮਿਲਣ ਕਾਰਨ ਅੱਜ ਉਹ ਮਜਬੂਰ ਹੋ ਕੇ ਟੈਂਕੀ ਤੇ ਚੜ੍ਹ ਗਈ। ਇਸ ਸਮੇਂ ਪਿੰਡ ਵਾਸੀਆਂ ਨੇ ਕਿਸੇ ਤਰੀਕੇ ਸਮਝਾ ਬੁਝਾ ਕੇ ਮਾਤਾ ਨੂੰ ਟੈਂਕੀ ਤੋਂ ਉਤਾਰਿਆ ।

ਇਸ ਮੌਕੇ ਥਾਣਾ ਸੰਦੌੜ ਦੇ ਮੁੱਖੀ ਇੰਸਪੈਟਰ ਕੁਲਵੰਤ ਸਿੰਘ ਗਿੱਲ ਨੇ ਮੌਕੇ ਤੇ ਮੌਜੂਦ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਸਬੰਧੀ ਕਾਰਵਾਈ ਅਮਲ ਵਿਚ ਲਿਆ ਰਹੇ ਹਨ ਅਤੇ ਮਾਤਾ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਸਬੰਧੀ ਜਦੋਂ ਪੰਚ ਰਸਨਦੀਪ ਸਿੰਘ ਸਨੀ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਮੁੱਢ ਤੋਂ ਹੀ ਰੱਦ ਕੀਤਾ ਹੈ।


Harinder Kaur

Content Editor

Related News