ਹਨੀਪ੍ਰੀਤ ਦੇ ਪਤੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਪਰੇਸ਼ਾਨ ਕਰਨ ਦੀ ਕੋਸ਼ਿਸ਼

09/23/2017 4:40:32 PM

ਚੰਡੀਗੜ੍ਹ — ਜਾਣਕਾਰ ਸੂਤਰਾਂ ਮੁਤਾਬਕ ਕੱਲ੍ਹ ਵਿਸ਼ਵਾਸ ਗੁਪਤਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਚੰਡੀਗੜ੍ਹ ਦੇ ਟ੍ਰਿਬਿਊਨਲ ਚੌਂਕ 'ਤੇ ਰੋਕਿਆ ਗਿਆ। ਫਿਰ ਜਦੋਂ ਉਹ ਸ਼ਾਹਬਾਦ ਦੇ ਇਕ ਢਾਬੇ 'ਤੇ ਰੁਕੇ 3 ਲੋਕ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਪੰਜਾਬ ਪੁਲਸ ਦਾ ਕਰਮਚਾਰੀ ਦੱਸਿਆ। ਵਿਸ਼ਵਾਸ ਨੂੰ ਪਰੇਸ਼ਾਨ ਕਰਦੇ ਹੋਏ ਗੱਡੀ ਦੀ ਚਾਬੀ ਕੱਢ ਲਈ ਅਤੇ ਉਥੇ ਹੀ ਰੁਕਣ ਲਈ ਵੀ  ਕਿਹਾ। ਉਨ੍ਹਾਂ ਦੀ ਇਸ ਹਰਕਤ 'ਤੇ ਵਿਸ਼ਵਾਸ ਗੁਪਤਾ ਨੇ ਹਰਿਆਣਾ ਦੇ ਡੀਜੀਪੀ ਨੂੰ ਫੋਨ ਲਗਾਇਆ ਤਾਂ ਤਿੰਨੋਂ ਲੋਕ ਗਾਇਬ ਹੋ ਗਏ।

 ਰਾਮ ਰਹੀਮ ਅਤੇ ਹਨੀਪ੍ਰੀਤ ਦੇ ਖਿਲਾਫ ਹਨੀਪ੍ਰੀਤ ਦੇ ਸਾਬਕਾ ਪਤੀ ਵਲੋਂ ਪ੍ਰੈਸ ਕਾਨਫਰੰਸ ਬੁਲਾ ਕੇ ਖੁਲਾਸੇ ਕਰਨ ਤੋਂ ਬਾਅਦ ਵਿਸ਼ਵਾਸ ਗੁਪਤਾ 'ਤੇ ਮੁਸੀਬਤ ਆ ਗਈ ਹੈ। ਚੰਡੀਗੜ੍ਹ ਤੋਂ ਕਾਰ 'ਚ ਬੈਠ ਕੇ ਕਰਨਾਲ ਸਥਿਤ ਆਪਣੇ ਘਰ ਜਾ ਰਹੇ ਵਿਸ਼ਵਾਸ ਗੁਪਤਾ ਨਾਲ ਕੁਰੂਕਸ਼ੇਤਰ ਦੇ ਸ਼ਾਹਾਬਾਦ 'ਚ ਕੁਝ ਅਣਪਛਾਤੇ ਲੋਕਾਂ ਨਾਲ ਮਾਮੂਲੀ ਝੜਪ ਹੋਈ। ਪੁਲਸ ਦੀ ਵਰਦੀ 'ਚ ਆਏ ਕੁਝ ਵਿਅਕਤੀਆਂ ਨੇ ਵਿਸ਼ਵਾਸ ਗੁਪਤਾ ਦੀ ਗੱਡੀ ਨੂੰ ਰੋਕਿਆ ਅਤੇ ਡਰਾਇਵਰ ਨਾਲ ਬਹਿਸ ਹੋਈ। ਹਾਲਾਂਕਿ ਜਦੋਂ ਇਸ ਬਾਰੇ ਅਸੀਂ ਵਿਸ਼ਵਾਸ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸਨੂੰ ਗਲਤਫਹਮੀ ਕਰਾਰ ਦਿੱਤਾ। ਗੁਪਤਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਘਰ ਜਾ ਰਹੇ ਸਨ ਤਾਂ ਅਚਾਨਕ ਪੁਲਸ ਦੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ। ਪੁਲਸ ਨੂੰ ਸ਼ੱਕ ਸੀ ਕਿ ਗੱਡੀ ਨੇ ਰਸਤੇ 'ਚ ਐਕਸੀਡੈਂਟ ਕੀਤਾ ਹੈ ਜਿਸਦੀ ਸਫਾਈ ਦੇਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਜਾਣ ਦਿੱਤਾ। ਵਿਸ਼ਵਾਸ ਗੁਪਤਾ ਨੇ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਝਗੜੇ ਜਾਂ ਕੁੱਟਮਾਰ ਤੋਂ ਸਾਫ ਮਨ੍ਹਾ ਕੀਤਾ ਹੈ। ਹਾਲਾਂਕਿ ਗੁਪਤਾ ਨੇ ਆਪਣੇ ਡਰਾਈਵਰ ਨਾਲ ਬਦਤਮੀਜ਼ੀ ਦੀ ਗੱਲ ਨੂੰ ਕਬੂਲ ਕੀਤਾ ਹੈ।


Related News