ਪੰਜ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼

Monday, Mar 05, 2018 - 06:51 AM (IST)

ਪੰਜ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼

ਬਠਿੰਡਾ,(ਵਰਮਾ)- ਹੋਲੀ ਦੇ ਦਿਨ 26 ਸਾਲਾ ਨੌਜਵਾਨ ਵੱਲੋਂ 5 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਨਾਕਾਮ ਹੋਣ 'ਤੇ ਬੱਚੀ ਦੀਆਂ ਗੱਲ੍ਹਾਂ ਖਿੱਚੀਆਂ ਗਈਆਂ। ਬੱਚੀ ਦੀ ਮਾਂ ਨੇ ਦੱਸਿਆ ਕਿ ਹੋਲੀ ਦੇ ਦਿਨ ਅਨੂ ਨਾਮ ਦਾ ਨੌਜਵਾਨ ਬੱਚੀ ਮਮਤਾ (ਕਾਲਪਨਿਕ ਨਾਮ) ਨੂੰ ਟੌਫੀ ਦਿਵਾਉਣ ਦੇ ਬਹਾਨੇ ਗੋਦ 'ਚ ਚੁੱਕ ਕੇ ਲੈ ਗਿਆ। ਇਕ ਦੁਕਾਨ ਤੋਂ ਬੀੜੀਆਂ ਦਾ ਬੰਡਲ ਲਿਆ ਅਤੇ ਸੁੰਨਸਾਨ ਜਗ੍ਹਾ 'ਤੇ ਜਾ ਕੇ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਰੋਂਦੀ ਹੋਈ ਬੱਚੀ ਜਦੋਂ ਘਰ ਆਈ ਤਾਂ ਉਸ ਨੇ ਪੁੱਛਣ 'ਤੇ ਸਭ ਕੁਝ ਦੱਸ ਦਿੱਤਾ ਕਿਉਂਕਿ ਨੌਜਵਾਨ ਉਨ੍ਹਾਂ ਦੇ ਗੁਆਂਢ ਦਾ ਰਹਿਣ ਵਾਲਾ ਹੈ। ਇਸ ਸਬੰਧੀ ਜਦੋਂ ਉਸ ਨੌਜਵਾਨ ਨਾਲ ਗੱਲ ਕੀਤੀ ਤਾਂ ਉਹ ਧਮਕੀਆਂ ਦੇਣ ਲਗਾ।
 ਐਤਵਾਰ ਨੂੰ ਥਾਣਾ ਕੈਂਟ ਪੁਲਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਖੀਰ 'ਚ ਮੁਹੱਲੇ ਦੇ ਕੁਝ ਲੋਕਾਂ ਨੂੰ ਨਾਲ ਲੈ ਕੇ ਆਈ. ਜੀ. ਬਠਿੰਡਾ ਜ਼ੋਨ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ। ਪਹਿਲਾਂ ਤਾਂ ਪੁਲਸ ਨੇ ਉਨ੍ਹਾਂ ਨੂੰ ਨਜ਼ਦੀਕ ਨਹੀਂ ਆਉਣ ਦਿੱਤਾ ਪਰ ਉਹ ਬਾਹਰ ਧਰਨੇ 'ਤੇ ਬੈਠ ਗਏ ਤਾਂ ਪੁਲਸ ਹਰਕਤ 'ਚ ਆਈ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਕੈਂਟ ਮੁਖੀ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸ਼ਿਕਾਇਤ ਲੈ ਕੇ ਬੱਚੀ ਦੀ ਮਾਤਾ ਦੋ ਦਿਨ ਬਾਅਦ ਥਾਣੇ 'ਚ ਆਈ ਤਾਂ ਸ਼ਿਕਾਇਤ ਦੇ ਆਧਾਰ 'ਤੇ ਬੱਚੀ ਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ 'ਚ ਜਬਰ-ਜ਼ਨਾਹ ਦੀ ਪੁਸ਼ਟੀ ਨਹੀਂ ਹੋਈ, ਸਿਵਲ ਹਸਪਤਾਲ 'ਚ ਤਾਇਨਾਤ ਔਰਤ ਡਾਕਟਰ ਨੇ ਵੀ ਆਪਣੀ ਰਿਪੋਰਟ 'ਚ ਲਿਖਿਆ ਕਿ ਬੱਚੀ ਨਾਲ ਜਬਰ-ਜ਼ਨਾਹ ਨਹੀਂ ਹੋਇਆ। ਬੱਚੀ ਦੇ ਮੂੰਹ 'ਤੇ ਖਰੋਚ ਜਿਹੇ ਨਿਸ਼ਾਨ ਜ਼ਰੂਰ ਹਨ। ਪੁਲਸ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਵਿਰੁੱਧ ਕਾਰਵਾਈ ਕਰੇਗੀ। ਫਿਲਹਾਲ ਬੱਚੀ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ।


Related News