ਫੌਜ ਦੇ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਾਤ 'ਚ ਮਲੋਟ 'ਚ ਕਰਨੀ ਪਈ ਲੈਂਡਿੰਗ

Wednesday, May 11, 2022 - 10:31 PM (IST)

ਮਲੋਟ (ਜੁਨੇਜਾ)-ਅੱਜ ਸ਼ਾਮ ਵੇਲੇ ਤਕਨੀਕੀ ਖਰਾਬੀ ਕਰ ਕੇ ਫੌਜੀ ਅਧਿਕਾਰੀਆਂ ਨੂੰ ਆਪਣਾ ਹੈਲੀਕਾਪਟਰ ਸਥਾਨਕ ਪਿੰਡ ਫਤਿਹਪੁਰ ਮੰਨੀਆਂ ਵਾਲਾ ਤੋਂ ਆਧਨੀਆਂ ਜਾਂਦੀ ਲਿੰਕ ਰੋਡ ’ਤੇ ਬਣੇ ਸਟੇਡੀਅਮ ਵਿਚ ਉਤਾਰਣਾ ਪਿਆ। ਜਾਣਕਾਰੀ ਅਨੁਸਾਰ ਇਹ ਐਮਰਜੈਂਸੀ ਲੈਂਡਿੰਗ ਸ਼ਾਮ 5 ਵਜੇ ਦੇ ਕਰੀਬ ਹੋਈ। ਇਸ ਹੈਲੀਕਾਪਟਰ 'ਚ 2 ਫੌਜੀ ਅਧਿਕਾਰੀ ਸਵਾਰ ਸਨ। ਹੈਲੀਕਾਪਟਰ ਨੂੰ ਐਮਰਜੈਂਸੀ ਹਾਲਤ 'ਚ ਉਤਾਰੇ ਜਾਣ ਤੋਂ ਫੌਰਨ ਬਾਅਦ ਲੰਬੀ ਪੁਲਸ ਮੌਕੇ ’ਤੇ ਪੁੱਜ ਗਈ।

ਇਹ ਵੀ ਪੜ੍ਹੋ :- ਸੋਮਾਲੀਆ 'ਚ ਆਤਮਘਾਤੀ ਬੰਬ ਧਮਾਕਾ, 4 ਲੋਕਾਂ ਦੀ ਮੌਤ

ਇਸ ਮੌਕੇ ਫੌਜੀ ਅਧਿਕਾਰੀਆਂ ਨੇ ਇਸ ਸਬੰਧੀ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਕਰੀਬ 45 ਮਿੰਟ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਤਕਨੀਕੀ ਖਰਾਬੀ ਦੂਰ ਕਰ ਕੇ ਹੈਲੀਕਾਪਟਰ ਵਾਪਸ ਉਡਾਣ ਭਰੀ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਪ੍ਰਾਪਤ ਤਾਂ ਨਹੀਂ ਹੋਈ ਪਰ ਪਤਾ ਲੱਗਾ ਹੈ ਕਿ ਇਹ ਹੈਲੀਕਾਪਟਰ ਬਠਿੰਡਾ ਛਾਉਣੀ ਵੱਲ ਜਾ ਰਿਹਾ ਸੀ ਅਤੇ ਤਕਨੀਕੀ ਖਰਾਬੀ ਕਰ ਕੇ ਪਿੰਡ ਦੇ ਉਪਰ ਡਾਂਵਾਡੋਲ ਹੋਣ ਲੱਗਾ ਤਾਂ ਪਾਈਲਾਟ ਦੀ ਸੂਝ-ਬੂਝ ਨਾਲ ਉਨ੍ਹਾਂ ਇਸ ਨੂੰ ਪਿੰਡ ਦੇ ਬਾਹਰ ਖੁੱਲ੍ਹੇ ਥਾਂ ’ਚ ਉਤਾਰ ਲਿਆ ਅਤੇ ਠੀਕ ਹੋਣ ਤੋਂ ਬਾਅਦ ਦੁਬਾਰਾ ਨੇੜੇ ਦੇ ਆਰਮੀ ਸਟੇਸ਼ਨ ’ਤੇ ਉਤਰਨ ਲਈ ਉਡਾਨ ਭਰੀ।

ਇਹ ਵੀ ਪੜ੍ਹੋ :- ਚੀਨ 'ਚ ਲਾਲ ਆਸਮਾਨ ਦੇਖ ਸਹਿਮੇ ਲੋਕ, ਜਾਣੋ ਖੂਨੀ ਆਸਮਾਨ ਦੀ ਸੱਚਾਈ (ਵੀਡੀਓ)

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News