ਕਪੂਰਥਲਾ ’ਚ ਵਾਪਰਿਆ ਹਾਦਸਾ, ਸਵਾਰੀਆਂ ਨੂੰ ਲੈ ਕੇ ਜਾ ਰਹੀ ਪੀ. ਆਰ. ਟੀ. ਸੀ. ਦੀ ਬੱਸ ਪਲਟੀ
Tuesday, Aug 15, 2023 - 06:49 PM (IST)

ਭੁਲੱਥ (ਰਜਿੰਦਰ) : ਅੱਜ ਸਵੇਰੇ ਕਪੂਰਥਲਾ ਡਿਪੂ ਪੀ. ਆਰ. ਟੀ. ਸੀ ਦੀ ਸਰਕਾਰੀ ਬੱਸ ਨਡਾਲਾ-ਸੁਭਾਨਪੁਰ ਰੋਡ ’ਤੇ ਪਿੰਡ ਤਾਜ਼ਪੁਰ ਅਤੇ ਮੁਸਤਫਾਬਾਦ ਵਿਚਕਾਰ ਮੋੜ ’ਤੇ ਸਾਹਮਣੇ ਤੋਂ ਆ ਰਹੀ ਇਕ ਗੱਡੀ ਨੂੰ ਬਚਾਉਂਦੇ ਪਲਟੀਆਂ ਖਾਂਦੀ ਸੜਕ ਤੋਂ ਹੇਠਾ ਨੀਵੀ ਜਗ੍ਹਾ ’ਤੇ ਜਾ ਡਿੱਗੀ। ਇਸ ਦੌਰਾਨ ਬੱਸ ਵਿਚ ਬੈਠੀਆਂ ਸਵਾਰੀਆ ਵਿਚ ਚੀਕ-ਚਿਹਾੜਾ ਮਚ ਗਿਆ। ਨੇੜਲੇ ਘਰ ਦੇ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਬੱਸ ਵਿਚੋਂ ਡਰਾਈਵਰ, ਕੰਡਕਟਰ ਤੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਸਵਾਰੀਆਂ ਨੂੰ ਹੋਰ ਬੱਸ ਦਾ ਪ੍ਰਬੰਧ ਕਰਕੇ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਦੱਸ ਦੇਈਏ ਕਿ ਇਹ ਬੱਸ ਕਪੂਰਥਲਾ ਤੋਂ ਟਾਂਡਾ ਨੂੰ ਜਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਫਿਰ ਜਾਰੀ ਕੀਤਾ ਅਲਰਟ, ਇਸ ਤਾਰੀਖ਼ ਦੀ ਕੀਤੀ ਭਵਿੱਖਬਾਣੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ. ਆਰ. ਟੀ. ਸੀ. ਬੱਸ ਦੇ ਡਰਾਈਵਰ ਸਤਿੰਦਰਪਾਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਦੀ ਤਰ੍ਹਾਂ ਕਪੂਰਥਲਾ ਤੋ ਟਾਂਡਾ ਰੂਟ ਲਈ ਰਵਾਨਾ ਹੋਈ ਦੀ ਪਰ ਅੱਜ ਉਕਤ ਜਗ੍ਹਾ ਵਾਲੇ ਮੋੜ ’ਤੇ ਸਵੇਰੇ 6.50 ਵਜੇ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਬਚਾਉਂਦੇ ਸਾਈਡ ’ਤੇ ਕਰਨ ਲੱਗੇ ਦਾ ਸਟੇ਼ਅਰਿੰਗ ਲੌਕ ਹੋ ਗਿਆ ਜਿਸ ਕਾਰਨ ਬੱਸ ਸੜਕ ਤੋਂ ਹੇਠਾਂ ਉਤਰ ਗਈ ਅਤੇ ਪਲਟ ਗਈ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਛੁੱਟੀ ਹੋਣ ਕਾਰਣ ਸਵਾਰੀਆਂ ਬਹੁਤ ਘੱਟ ਸਨ ਨਹੀ ਤਾਂ ਹਾਲਾਤ ਕੁਝ ਹੋਰ ਹੋਣੇ ਸੀ।
ਇਹ ਵੀ ਪੜ੍ਹੋ : ਪੰਚਾਇਤਾਂ ਭੰਗ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਜਾਰੀ ਕੀਤੇ ਸਖ਼ਤ ਹੁਕਮ
ਡਰਾਈਵਰ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿਚ 6-7 ਸਵਾਰੀਆ ਸਨ ਜਿਨਾਂ ਵਿਚ ਪਰਵਾਸੀ ਮਜ਼ਦੂਰਾਂ ਜ਼ਿਆਦਾ ਸਨ ਅਤੇ ਉਨ੍ਹਾਂ ਵਿਚੋਂ ਇਕ ਪਰਵਾਸੀ ਦੇ ਮਾਮੂਲੀ ਸੱਟਾਂ ਤੇ ਮੇਰੇ ਵੀ ਮਮੂਲੀ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮੋੜ ’ਤੇ ਸੜਕ ਕਿਨਾਰੇ ਲੱਗੇ ਸੰਘਣੇ ਰੁੱਖਾਂ ਦਾ ਉਹਲਾ ਵੀ ਅਜਿਹੇ ਸੜਕ ਹਾਦਸਿਆ ਦਾ ਕਾਰਣ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦੇ ਮੋੜਾ ਤੇ ਪੈਂਦੇ ਰੁੱਖਾ ਦੀ ਕਟਾਈ ਕਰਵਾਈ ਜਾਵੇ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਸ ਦੇ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8