ਪਟਿਆਲਾ ਦੇ ਨਾਮੀ ਸਕੂਲ ’ਚ ਛੇਵੀਂ ਜਮਾਤ ਦੇ ਵਿਦਿਆਰਥੀ ਨਾਲ ਵਾਪਰਿਆ ਹਾਦਸਾ, ਮੌਤ ਦੇ ਮੂੰਹ ’ਚੋਂ ਮੁੜਿਆ ਬੱਚਾ

Friday, Nov 04, 2022 - 01:18 PM (IST)

ਪਟਿਆਲਾ ਦੇ ਨਾਮੀ ਸਕੂਲ ’ਚ ਛੇਵੀਂ ਜਮਾਤ ਦੇ ਵਿਦਿਆਰਥੀ ਨਾਲ ਵਾਪਰਿਆ ਹਾਦਸਾ, ਮੌਤ ਦੇ ਮੂੰਹ ’ਚੋਂ ਮੁੜਿਆ ਬੱਚਾ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਨਾਮੀ ਯਾਦਵਿੰਦਰਾ ਪਬਲਿਕ ਸਕੂਲ (ਵਾਈ. ਪੀ. ਐੱਸ.) ਦੇ ਛੇਵੀਂ ਕਲਾਸ ਦੇ ਓ ਸੈਕਸ਼ਨ ਦੇ 12 ਸਾਲਾ ਬੱਚੇ ਓਮਰਾਜ ਸਿੰਘ ਕਾਲੇਕਾ ਦੀਆਂ ਸਕੂਲ ’ਚ ਦਰਵਾਜ਼ੇ ਦਾ ਕੱਚ ਟੁੱਟਣ ਕਰ ਕੇ ਦੋਨਾਂ ਬਾਹਾਂ ’ਤੇ ਡੂੰਘੇ ਕੱਟ ਵੱਜੇ ਹਨ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਜੱਦੋ-ਜਹਿਦ ਤੋਂ ਬਾਅਦ ਬੱਚੇ ਨੂੰ ਬੜੀ ਮੁਸ਼ਕਿਲ ਨਾਲ ਬਚਾਇਆ ਕਿਉਂਕਿ ਕੱਟ ਬਾਂਹ ਦੇ ਗੁੱਟ ਦੇ ਕੋਲ ਸਨ ਤੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਨ ਵਾਲੀ ਨਸ ਵੀ ਨੁਕਸਾਨੀ ਗਈ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਨਾਮੀ ਹਸਪਤਾਲ ਦੀ ਨਰਸ ਦਾ ਹੋਸ਼ ਉਡਾਉਣ ਵਾਲਾ ਕਾਰਾ, ਹੁਸਨ ਦਾ ਜਾਲ ਵਿਛਾ ਕੇ ਕਰਦੀ ਸੀ ਇਹ ਕੰਮ

ਬੱਚੇ ਦੇ ਪਿਤਾ ਅਮਨਦੀਪ ਸਿੰਘ ਕਾਲੇਕਾ ਨੇ ਦੱਸਿਆ ਕਿ ਇਹ ਸੱਟ ਮੈਨੇਜਮੈਂਟ ਦੀ ਲਾਪ੍ਰਵਾਹੀ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਕਲਾਸ ਦੇ ਦਰਵਾਜ਼ੇ ਦਾ ਸ਼ੀਸ਼ਾ ਬਿਲਕੁੱਲ ਪਤਲਾ ਅਤੇ ਨਾਜੁਕ ਸੀ, ਜਿਹੜਾ ਥੋੜੇ ਜਿਹੇ ਧੱਕੇ ਨਾਲ ਟੁੱਟ ਗਿਆ ਅਤੇ ਬੱਚੇ ਦੀਆਂ ਦੋਵਾਂ ਬਾਹਾਂ ’ਚ ਕੱਚ ਵੜ ਗਿਆ। ਮੀਡੀਆ ਨੂੰ ਬੱਚੇ ਦੀ ਵੀਡੀਓ ਕਲੀਪਿੰਗ ਦਿਖਾਉਂਦਿਆਂ ਅਮਨਦੀਪ ਸਿੰਘ ਕਾਲੇਕਾ ਨੇ ਦੱਸਿਆ ਕਿ ਬੱਚਾ ਬੜੀ ਮੁਸ਼ਕਿਲ ਨਾਲ ਡਾਕਟਰਾਂ ਵੱਲੋਂ ਵੱਡੀ ਜੱਦੋ-ਜਹਿਦ ਤੋਂ ਬਾਅਦ ਬਚਾਇਆ ਗਿਆ, ਕਿਉਂਕਿ ਕੱਟ ਲੱਗਣ ਕਾਰਨ ਖੂਨ ਕਾਫੀ ਜ਼ਿਆਦਾ ਬਹਿ ਗਿਆ ਸੀ। ਉਨ੍ਹਾਂ ਦੱਸਿਆ ਕਿ ਸਕੂਲ ਮੈਨੇਜਮੈਂਟ ਨੇ ਹਸਪਤਾਲ ਪਹੁੰਚਾਉਣ ਤੋਂ ਬਾਅਦ ਬੱਚੇ ਬਾਰੇ ਪੁੱਛਿਆ ਤੱਕ ਨਹੀਂ ਅਤੇ ਨਾ ਹੀ ਦਰਵਾਜ਼ਿਆਂ ’ਚ ਕੋਈ ਸੁਧਾਰ ਕੀਤਾ ਹੈ।

ਇਹ ਵੀ ਪੜ੍ਹੋ : ਬੇਗਾਨੀ ਦੇ ਚੱਕਰ ’ਚ ਪਏ ਪਤੀ ਨੇ ਹੱਥੀਂ ਉਜਾੜ ਲਿਆ ਆਪਣਾ ਘਰ, ਪਤਨੀ ਨਾਲ ਜੋ ਕੀਤਾ ਸੁਣ ਉੱਡਣਗੇ ਹੋਸ਼

ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੇ ਬੱਚੇ ਦਾ ਨੁਕਸਾਨ ਹੋਇਆ ਹੈ, ਜੋ ਕਿ ਕੱਲ ਨੂੰ ਕਿਸੇ ਹੋਰ ਬੱਚੇ ਦਾ ਵੀ ਹੋ ਸਕਦਾ ਹੈ। ਕਾਲੇਕਾ ਨੇ ਦੱਸਿਆ ਕਿ ਬੱਚੇ ਦੀਆਂ ਨਸਾਂ ਕੱਟੀਆਂ ਜਾਣ ਕਰ ਕੇ ਹੱਥਾਂ ਦੀ ਮੂਵਮੈਂਟ ਵੀ ਸਹੀ ਤਰੀਕੇ ਨਾਲ ਨਹੀਂ ਹੋ ਪਾ ਰਹੀ। ਉਨ੍ਹਾਂ ਕਿਹਾ ਕਿ ਉਹ ਆਪਣੇ ਵਕੀਲ ਨਾਲ ਕਾਨੂੰਨੀ ਰਾਏ ਤੋਂ ਬਾਅਦ ਅਗਲਾ ਕਦਮ ਚੁੱਕਣਗੇ ਤਾਂ ਕਿ ਕਿਸੇ ਹੋਰ ਦੇ ਬੱਚੇ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਓਮਰਾਜ ਸਿੰਘ ਕਾਲੇਕਾ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਹੈ। ਇਸ ਕਾਰਨ ਪਰਿਵਾਰ ਕਾਫੀ ਜ਼ਿਆਦਾ ਸਦਮੇ ’ਚ ਹੈ।

ਇਹ ਵੀ ਪੜ੍ਹੋ : ਜ਼ੀਰਾ ਦੇ ਨੌਜਵਾਨ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ, ਪੱਕਾ ਹੋਣ ਲਈ ਲਗਾਈ ਸੀ ਫਾਈਲ

ਇਹ ਸਕੂਲ ਦੀ ਲਾਪ੍ਰਵਾਹੀ ਨਹੀਂ, ਸਗੋਂ ਇਕ ਹਾਦਸਾ : ਰਿੰਪੀ ਸੂਦ

ਸਕੂਲ ਦੀ ਸਪੋਕਸਪਰਸਨ ਰਿੰਪੀ ਸੂਦ ਨੇ ਦੱਸਿਆ ਕਿ ਬੱਚੇ ਨੂੰ ਸੱਟ ਲੱਗੀ, ਇਸ ਦਾ ਸਕੂਲ ਦੀ ਮੈਨੇਜਮੈਂਟ ਨੂੰ ਬਹੁਤ ਦੁੱਖ ਹੈ, ਕਿਉਂਕਿ ਬੱਚਾ ਉਨ੍ਹਾਂ ਦਾ ਆਪਣਾ ਹੈ। ਜਿਥੋਂ ਤੱਕ ਲਾਪ੍ਰਵਾਹੀ ਦਾ ਸਵਾਲ ਹੈ ਤਾਂ ਸਕੂਲ ਦੀ ਕੋਈ ਲਾਪ੍ਰਵਾਹੀ ਨਹੀਂ, ਸਗੋਂ ਬ੍ਰੇਕ ਟਾਈਮ ’ਚ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੱਚੇ ਖੇਡ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਥੋਂ ਤੱਕ ਕੇਅਰ ਦਾ ਸਵਾਲ ਹੈ ਤਾਂ ਪਹਿਲਾਂ ਬੱਚੇ ਨੂੰ ਸਕੂਲ ਦੇ ਮੈਡੀਕਲ ਰੂਮ ’ਚ ਫਸਟ ਏਡ ਦਿੱਤੀ ਗਈ। ਉਸ ਤੋਂ ਬਾਅਦ ਤੁਰੰਤ ਹਸਪਤਾਲ ਤੱਕ ਪਹੁੰਚਾਇਆ ਗਿਆ। ਪਰਿਵਾਰ ਨੂੰ ਸੂਚਿਤ ਕਰ ਕੇ ਉਨ੍ਹਾਂ ਦੇ ਆਉਣ ਤੱਕ ਸਟਾਫ ਉਥੇ ਰਿਹਾ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੂੰ ਵੀ ਇਸ ਘਟਨਾ ਦਾ ਅਫਸੋਸ ਹੈ।

ਇਹ ਵੀ ਪੜ੍ਹੋ : ਪਾਰਟੀ ’ਚੋਂ ਮੁਅੱਤਲ ਹੋਣ ਤੋਂ ਬਾਅਦ ਬੀਬੀ ਜਗੀਰ ਕੌਰ ਆਏ ਸਾਹਮਣੇ, ਭਾਜਪਾ ’ਚ ਜਾਣ ਦੀ ਚਰਚਾ ’ਤੇ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News