ਗੁਰਦਾਸਪੁਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਹਵਸ ’ਚ ਅੰਨ੍ਹੇ ਨੌਜਵਾਨ ਨੇ ਲੁੱਟੀ 8 ਸਾਲਾ ਬੱਚੀ ਦੀ ਪੱਤ

Tuesday, Aug 02, 2022 - 12:47 PM (IST)

ਗੁਰਦਾਸਪੁਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਹਵਸ ’ਚ ਅੰਨ੍ਹੇ ਨੌਜਵਾਨ ਨੇ ਲੁੱਟੀ 8 ਸਾਲਾ ਬੱਚੀ ਦੀ ਪੱਤ

ਗੁਰਦਾਸਪੁਰ (ਵਿਨੋਦ) : ਅਮਰੂਦ ਖੁਆਉਣ ਦੇ ਬਹਾਨੇ ਨਾਲ ਲੈ ਜਾ ਕੇ ਇਕ 8 ਸਾਲਾਂ ਦੀ ਬੱਚੀ ਨਾਲ 21 ਸਾਲਾਂ ਨੌਜਵਾਨ ਵੱਲੋਂ ਜਬਰ-ਜ਼ਿਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਕਾਦੀਆਂ ਦੀ ਪੁਲਸ ਨੇ ਕੇਸ  ਦਰਜ ਕਰਕੇ ਮੁਲਜ਼ਮ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੜਕੀ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।  ਥਾਣਾ ਕਾਦੀਆਂ ਦੇ ਅਧੀਨ ਪੈਂਦੇ ਇਕ ਪਿੰਡ ਦੇ ਪੀੜਤ ਬੱਚੀ ਦੇ ਪਿਤਾ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਬੱਚੀ ਦੀ ਉਮਰ ਸਿਰਫ ਪੌਣੇ ਅੱਠ ਸਾਲ ਹੈ ਅਤੇ ਉਸ ਨਾਲ ਮੁਲਜ਼ਮ ਗੁਰਪ੍ਰੀਤ ਉਰਫ ਗੱਭਰੂ ਨਾਂ ਦੇ 21 ਸਾਲਾਂ ਨੌਜਵਾਨ ਨੇ ਜਬਰ-ਜ਼ਿਨਾਹ ਕੀਤਾ ਹੈ। ਉਨ੍ਹਾਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਕਾਤਲਾਂ ਦੀ ਪੁਲਸ ਨੂੰ ਵੰਗਾਰ, ਫੇਸਬੁੱਕ ’ਤੇ ਤਸਵੀਰ ਪਾ ਕੇ ਲਿਖੀਆਂ ਇਹ ਗੱਲਾਂ

ਉਧਰ ਇਸ ਸਬੰਧੀ ਜਦੋਂ ਡੀ. ਐੱਸ. ਪੀ ਹਰਕਿਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਥਾਣਾ ਕਾਦੀਆਂ ਅਧੀਨ ਪੈਂਦੇ ਇਕ ਪਿੰਡ ਵਿਚ 21 ਸਾਲਾਂ ਗੁਰਪ੍ਰੀਤ ਨਾਮਕ ਨੌਜਵਾਨ ਵਲੋਂ ਬੱਚੀ ਨੂੰ ਅਮਰੂਦ ਖੁਆਉਣ ਦੇ ਬਹਾਨੇ ਨਾਲ ਲਿਜਾ ਕੇ ਜਬਰ-ਜ਼ਿਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਦੇ ਹੋਏ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮੁਲਜ਼ਮ ਨੌਜਵਾਨ ਫਰਾਰ ਹੈ, ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮੋਗਾ ’ਚ ਅਧਿਆਪਕ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News