ਨੌਜਵਾਨ ਦੇ ਕਤਲ ਮਾਮਲੇ 'ਚ ਖੁਲਾਸਾ, ਜਿਗਰੀ ਯਾਰ ਨੇ ਹੀ ਸ਼ਰਾਬ ਪੀਂਦਿਆ ਉਤਾਰਿਆ ਸੀ ਮੌਤ ਦੇ ਘਾਟ

Friday, Jun 26, 2020 - 01:04 PM (IST)

ਨੌਜਵਾਨ ਦੇ ਕਤਲ ਮਾਮਲੇ 'ਚ ਖੁਲਾਸਾ, ਜਿਗਰੀ ਯਾਰ ਨੇ ਹੀ ਸ਼ਰਾਬ ਪੀਂਦਿਆ ਉਤਾਰਿਆ ਸੀ ਮੌਤ ਦੇ ਘਾਟ

ਅੰਮ੍ਰਿਤਸਰ (ਅਰੁਣ) : ਕੋਟ ਖਾਲਸਾ ਥਾਣੇ ਅਧੀਨ ਪੈਂਦੇ ਖੇਤਰ ਬੋਹੜੀ ਸਾਹਿਬ ਨੇੜੇ ਮੇਲੇ 'ਚ ਭੰਘੂੜੇ ਲਾਉਣ ਵਾਲੇ ਇਕ ਨੌਜਵਾਨ ਦੀ ਹੱਤਿਆ ਕਰਕੇ ਦੌੜੇ ਉਸ ਦੇ ਦੋਸਤ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਖੁਲਾਸਾ ਕਰਦਿਆਂ ਏ.ਸੀ.ਪੀ. ਲਾਇਸੈਂਸ-ਕਮ-ਸਕਿਓਰਿਟੀ ਨਰਿੰਦਰ ਸਿੰਘ ਅਤੇ ਥਾਣਾ ਕੋਟ ਖਾਲਸਾ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਅਜੇ ਕੁਮਾਰ ਵਾਸੀ ਕਾਦੀਆਂ ਦੇ ਮਾਂ-ਪਿਓ ਦੀ ਮੌਤ ਹੋ ਚੁੱਕੀ ਹੈ। ਉਹ ਪਿਛਲੇ 14-15 ਸਾਲ ਤੋਂ ਘਰ ਤੋਂ ਬਾਹਰ ਰਹਿੰਦਾ ਸੀ ਅਤੇ ਨਸ਼ੇ ਕਰਨ ਦਾ ਆਦੀ ਸੀ। ਕਤਲ ਦੀ ਰਾਚ ਮ੍ਰਿਤਕ ਅਜੇ ਕੁਮਾਰ ਅਤੇ ਭੰਘੂੜੇ ਦੀ ਰਾਖੀ ਕਰਨ ਵਾਲੇ ਉਸ ਦੇ ਸਾਥੀ ਵਿੱਕੀ ਸਾਗਰ ਵਾਸੀ ਰੋਹਿਨੀ ਦਿੱਲੀ ਵਲੋਂ ਇਕੱਠੇ ਬੈਠ ਕੇ ਸ਼ਰਾਬ ਪੀਤੀ ਗਈ। ਇਸੇ ਦੌਰਾਨ ਦੋਵਾਂ ਦੀ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਮੁਲਜ਼ਮ ਸਾਗਰ ਵਲੋਂ ਪਲਾਸਟਿਕ ਦੀ ਮੋਟੀ ਪਾਈਪ ਨਾਲ ਵਾਰ ਕਰਕੇ ਅਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ

ਏ.ਸੀ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਉਸ ਦੀ ਜੇਬ 'ਚੋਂ ਮਿਲੇ ਉਸ ਦੀ ਮਾਤਾ ਦੇ ਪੁਰਾਣੇ ਆਧਾਰ ਕਾਰਡ ਤੋਂ ਕੀਤੀ ਗਈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਮ੍ਰਿਤਕ ਦੀ ਭੈਣ ਕਮਲੇਸ਼ ਰਾਣੀ ਵਾਸੀ ਬਟਾਲਾ ਦੀ ਸ਼ਿਕਾਇਤ 'ਤੇ ਪੁਲਸ ਵਲੋਂ ਮੁਲਜ਼ਮ ਵਿੱਕੀ ਸਾਗਰ ਵਾਸੀ ਰੋਹਿਨੀ ਦਿੱਲੀ ਖਿਲ਼ਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਰਵਾਨਾਂ ਕੀਤੀਆਂ ਗਈਆਂ ਸਨ, ਜਿਸ ਨੂੰ ਪੁਲਸ ਪਾਰਟੀ ਵਲੋਂ ਗ੍ਰਿਫ਼ਤਾਰ ਕਰਕੇ ਵਾਰਦਾਤ 'ਚ ਵਰਤਿਆ ਗਿਆ ਪਾਈਪ ਵੀ ਬਰਾਮਦ ਕੀਤਾ ਗਿਆ ਹੈ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਸਬ-ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ


author

Baljeet Kaur

Content Editor

Related News