ਵਿਆਹ ਵਾਲੇ ਘਰ 'ਚ ਪਏ ਕੀਰਨੇ, ਭੈਣ ਦੇ ਵਿਆਹ ਲਈ ਪੈਲੇਸ ਦੀ ਗੱਲ ਕਰਨ ਗਿਆ ਭਰਾ ਲਾਸ਼ ਬਣ ਪਰਤਿਆ

Saturday, Oct 24, 2020 - 10:33 AM (IST)

ਵਿਆਹ ਵਾਲੇ ਘਰ 'ਚ ਪਏ ਕੀਰਨੇ, ਭੈਣ ਦੇ ਵਿਆਹ ਲਈ ਪੈਲੇਸ ਦੀ ਗੱਲ ਕਰਨ ਗਿਆ ਭਰਾ ਲਾਸ਼ ਬਣ ਪਰਤਿਆ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗਿਰਜਾ ਘਰ 'ਚ ਸਥਿਤ ਚਰਚ 'ਚ 35 ਸਾਲਾ ਪ੍ਰਿੰਸ ਅਠਵਾਲ ਪਾਸਟਰ ਮਾਮਾ ਰਾਜਪਾਲ ਕੋਲ ਭੈਣ ਦੇ ਵਿਆਹ ਲਈ ਮੈਰਿਜ ਪੈਲੇਸ ਦੀ ਗੱਲ ਕਰ ਗਿਆ ਸੀ। ਇਸੇ ਦੌਰਾਨ ਉਸ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪ੍ਰਿੰਸ ਮਾਂ-ਪਿਓ ਦਾ ਇਕਲੌਤਾ ਪੁੱਤ ਸੀ। ਉਸ ਦੀ ਭੈਣ ਦਾ 9 ਦਸੰਬਰ ਨੂੰ ਵਿਆਹ ਸੀ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਾਊਦੀ ਅਰਬ 'ਚ ਬੰਧੂਆ ਮਜ਼ਦੂਰੀ ਕਰ ਘਰ ਪਰਤਿਆ ਨੌਜਵਾਨ, ਦਰਦ ਭਰੀ ਦਾਸਤਾਨ ਸੁਣ ਅੱਖਾਂ 'ਚ ਆ ਜਾਣਗੇ ਹੰਝੂ

ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਆਗੂ ਰਣਦੀਪ ਸਿੰਘ ਗਿੱਲ ਨੇ 7-8 ਸਾਥੀਆਂ ਨਾਲ ਮਿਲ ਕੇ ਕਰੀਬ 20 ਰਾਊਂਡ ਗੋਲੀਆਂ ਚਲਾਈਆਂ। ਤਾਲਾਬੰਦੀ 'ਚ ਕਾਂਗਰਸ ਆਗੂ ਰਣਦੀਪ ਨੂੰ ਪਾਸਟਰ ਪ੍ਰਿੰਸ ਨੇ ਚਰਚ 'ਚ ਆਉਣ ਤੋਂ ਰੋਕਿਆ ਸੀ। ਇਸ ਗੱਲ ਤੋਂ ਰਣਦੀਪ ਨਾਰਾਜ਼ ਸੀ। ਕੁਝ ਦਿਨ ਪਹਿਲਾਂ ਮਾਮਲੇ ਨੂੰ ਨਿਪਟਾਉਣ ਲਈ ਦੋਵਾਂ ਵਿਚਾਲੇ ਸਮਝੌਤਾ ਕਰਾਇਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਰਣਦੀਪ ਨੇ ਚਰਚ 'ਚ ਜਾ ਕੇ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ : ਸਿੱਧੂ ਨੂੰ ਲੈ ਕੇ ਕੈਪਟਨ ਦੇ ਤੇਵਰ ਪਏ ਨਰਮ

ਮ੍ਰਿਤਕ ਪ੍ਰਿੰਸ ਦੇ ਪਰਿਵਾਰ ਨੇ ਦੱਸਿਆ ਕਿ ਰਣਦੀਪ ਬਾਬਾ ਖੇਤਰਪਾਲ ਜੀ ਸ਼ਕਤੀ ਦਲ ਆਲ ਇੰਡੀਆ ਦਾ ਚੇਅਰਮੈਨ ਵੀ ਹੈ, ਉਸ ਨੇ ਚਰਚ 'ਚ ਗੋਲੀਆਂ ਚਲਾਈਆਂ। ਪ੍ਰਿੰਸ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ, ਜਦਕਿ ਜ਼ਖਮੀ ਵਿਅਕਤੀ ਪ੍ਰਿੰਸ ਦਾ ਭਰਾ ਹੈ। ਕ੍ਰਿਸ਼ਚਨ ਸਮਾਜ ਮੋਰਚਾ ਦੇ ਆਗੂ ਜਸਪਾਲ ਸਿੰਘ ਅਤੇ ਪ੍ਰਿੰਸ ਦੇ ਵੱਡੇ ਭਰਾ ਨੇ ਦੱਸਿਆ ਕਿ ਰਣਦੀਪ ਅਤੇ ਪ੍ਰਿੰਸ ਦੀ ਆਪਸੀ ਰੰਜਿਸ਼ ਸੀ, ਜਿਸ ਦੇ ਚੱਲਦੇ ਉਸ ਨੇ ਗੋਲੀਆਂ ਚਲਾਈਆਂ।


author

Baljeet Kaur

Content Editor

Related News