ਅੰਮ੍ਰਿਤਸਰ ''ਚ ਵੱਡੀ ਵਾਰਦਾਤ : ਨੌਜਵਾਨ ਨੇ ਗੋਲੀਆਂ ਨਾਲ ਭੁੰਨ੍ਹਿਆ ਜਿਗਰੀ ਯਾਰ

Monday, Feb 24, 2020 - 06:53 PM (IST)

ਅੰਮ੍ਰਿਤਸਰ ''ਚ ਵੱਡੀ ਵਾਰਦਾਤ : ਨੌਜਵਾਨ ਨੇ ਗੋਲੀਆਂ ਨਾਲ ਭੁੰਨ੍ਹਿਆ ਜਿਗਰੀ ਯਾਰ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਇਕ ਨੌਜਵਾਨ ਨੇ ਆਪਣੇ ਦੋਸਤ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਰਛਪਾਲ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਦੋਸਤ ਲਲਿਤ ਨਸ਼ੇ ਦਾ ਵਪਾਰੀ ਹੈ, ਜੋ ਵੱਡੇ ਪੱਧਰ 'ਤੇ ਸ਼ਰਾਬ ਵੇਚਦਾ ਹੈ। ਉਸ ਨੇ ਰਛਪਾਲ ਨੂੰ ਵੀ ਉਸ ਨੇ ਨਸ਼ੇ ਦੀ ਲੱਤ ਲਗਾ ਦਿੱਤੀ ਸੀ, ਜਿਸ ਕਾਰਨ ਉਹ ਲਲਿਤ ਤੋਂ ਦੂਰ ਰਹਿਣ ਲੱਗਾ ਪਰ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਰਛਪਾਲ ਨੂੰ ਮਿਲਦਾ ਰਹਿੰਦਾ। ਅੱਜ ਵੀ ਉਹ ਰਛਪਾਲ ਨੂੰ ਮਿਲਣ ਘਰ ਆਇਆ ਤੇ ਸਿੱਧਾ ਉਸ ਦੇ ਕਮਰੇ 'ਚ ਚਲਾ ਗਿਆ, ਜਿਥੇ ਉਸ ਨੇ ਗੋਲੀਆਂ ਮਾਰ ਉਸ ਨੂੰ ਕੇ ਮੌਤ ਦੇ ਘਾਟ ਉਤਾਰ ਦਿੱਤਾ।


author

Baljeet Kaur

Content Editor

Related News