ਅੰਮ੍ਰਿਤਸਰ ’ਚ ਇਕ ਜਨਾਨੀ ਨੇ 4 ਬੱਚਿਆਂ ਨੂੰ ਦਿੱਤਾ ਜਨਮ, ਪਰਿਵਾਰ ’ਚ ਖੁਸ਼ੀ ਦਾ ਮਾਹੌਲ

Thursday, Apr 21, 2022 - 10:03 AM (IST)

ਅੰਮ੍ਰਿਤਸਰ (ਦਲਜੀਤ)- ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੀ ਗਾਇਨੀ ਵਾਰਡ ਵਿਚ ਇਕ ਜਨਾਨੀ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਵਿਚ 2 ਕੁੜੀਆਂ ਅਤੇ 2 ਮੁੰਡੇ ਹਨ। ਹਾਲਾਂਕਿ ਇਹ ਸਾਰੇ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਹਨ, ਜਿਨ੍ਹਾਂ ਦਾ ਭਾਰ ਕਰੀਬ ਡੇਢ ਕਿਲੋਗ੍ਰਾਮ ਹੈ। ਜਨਾਨੀ ਦੇ ਗਰਭ ਦੇ 7ਵੇਂ ਮਹੀਨੇ ਵਿਚ ਜਨਮ ਹੋਣ ਕਾਰਨ ਬੱਚਿਆਂ ਦਾ ਭਾਰ ਘੱਟ ਹੈ। ਅਜਿਹੇ ਵਿਚ ਡਾਕਟਰਾਂ ਨੇ 2 ਬੱਚਿਆਂ ਨੂੰ ਆਈ. ਸੀ. ਯੂ. ਵਿਚ ਰੱਖਿਆ ਹੈ, ਜਦਕਿ ਦੋ ਨੂੰ ਫੋਟੋਥੈਰੇਪੀ ਮਸ਼ੀਨ ਵਿਚ ਰੱਖਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

ਜਾਣਕਾਰੀ ਅਨੁਸਾਰ ਕੋਟ ਖਾਲਸਾ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਕੁੱਖੋਂ ਇਨ੍ਹਾਂ ਬੱਚਿਆਂ ਦਾ ਜਨਮ ਹੋਇਆ ਹੈ। ਸਰਬਜੀਤ ਕੌਰ ਪਹਿਲਾਂ ਵੀ ਇਕ ਧੀ ਦੀ ਮਾਂ ਹੈ। ਮੰਗਲਵਾਰ ਦੀ ਰਾਤ ਗੁਰੂ ਨਾਨਕ ਦੇਵ ਹਸਪਤਾਲ ਸਥਿਤ ਗਾਇਨੀ ਵਿਭਾਗ ਵਿਚ ਉਸ ਦੀ ਡਲਿਵਰੀ ਹੋਈ। ਡਲਿਵਰੀ ਦੀ ਪ੍ਰਕਿਰਿਆ ਵਿਚ ਡੇਢ ਘੰਟੇ ਦਾ ਸਮਾਂ ਲੱਗਾ। ਇਕੱਠੇ 4 ਬੱਚਿਆਂ ਦਾ ਜਨਮ ਹੋਣ ’ਤੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਇਕ ਪੁੱਤਰ ਦੀ ਇੱਛਾ ਸੀ, ਜੋ ਦੋ ਪੁੱਤਰਾਂ ਅਤੇ ਦੋ ਧੀਆਂ ਦੇ ਜਨਮ ਤੋਂ ਬਾਅਦ ਪੂਰੀ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਦੂਜੇ ਪਾਸੇ ਬੱਚੇ ਅਜੇ ਪੂਰੀ ਤਰ੍ਹਾਂ ਨਾਲ ਤੰਦਰੁਸਤ ਨਹੀਂ ਹਨ। ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਅਸ਼ਵਨੀ ਸਰੀਨ ਦਾ ਕਹਿਣਾ ਹੈ ਕਿ ਪੰਜ ਸਾਲ ਤੋਂ ਉਹ ਇਸ ਹਸਪਤਾਲ ਵਿਚ ਹਨ ਪਰ ਇਕੱਠੇ ਚਾਰ ਬੱਚਿਆਂ ਦਾ ਜਨਮ ਨਹੀਂ ਹੋਇਆ। ਹਾਂ, ਕੁਝ ਸਮਾਂ ਪਹਿਲਾਂ ਇਕ ਜਨਾਨੀ ਨੇ 3 ਬੱਚਿਆਂ ਨੂੰ ਜਨਮ ਦਿੱਤਾ ਸੀ। ਸਾਡੀ ਟੀਮਾਂ ਚਾਰਾਂ ਬੱਚਿਆਂ ਦਾ ਖ਼ਾਸ ਖਿਆਲ ਰੱਖ ਰਹੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਟਰੈਕਟਰ ਦਾ ਸਪੀਕਰ ਬੰਦ ਕਰਨ ਗਏ ਵਿਅਕਤੀ ਦੀ 2 ਦਿਨ ਬਾਅਦ ਘਰ ਦੇ ਛੱਪੜ ’ਚੋਂ ਮਿਲੀ ਲਾਸ਼, ਫੈਲੀ ਸਨਸਨੀ


rajwinder kaur

Content Editor

Related News