ਵਿਆਹ ਸਮਾਗਮ ''ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ ''ਚ ਹਿਦਾਇਤਾਂ ਜਾਰੀ

Monday, Mar 15, 2021 - 06:47 PM (IST)

ਵਿਆਹ ਸਮਾਗਮ ''ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ ''ਚ ਹਿਦਾਇਤਾਂ ਜਾਰੀ

ਅੰਮ੍ਰਿਤਸਰ (ਨੀਰਜ) - ਇਕਦਮ ਤੋਂ ਸਾਹਮਣੇ ਆ ਰਹੀ ਕੋਰੋਨਾ ਲਾਗ ਦੀ ਦੂਜੀ ਲਹਿਰ ਨੂੰ ਵੇਖਕੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਰੁਖ਼ ਅਪਨਾ ਰਿਹਾ ਹੈ ਹਾਲਾਂਕਿ ਇਹ ਰੁਖ਼ ਕੁਝ ਮਹੀਨੇ ਪਹਿਲਾਂ ਅਪਨਾਉਣਾ ਚਾਹੀਦਾ ਸੀ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਕ ਆਦੇਸ਼ ਜਾਰੀ ਕਰਦੇ ਹੋਏ ਇੰਡੋਰ ਅਤੇ ਆਉਟਡੋਰ ’ਚ ਹੋਣ ਵਾਲੇ ਵਿਆਹ ਅਤੇ ਹੋਰ ਸਮਾਗਮਾਂ ’ਚ ਭਾਗ ਲੈਣ ਵਾਲਿਆਂ ਲਈ ਇਕ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਸਦੇ ਤਹਿਤ ਸਮਾਗਮ ’ਚ ਇੰਡੋਰ ’ਚ 100 ਲੋਕ ਅਤੇ ਆਊਟਡੋਰ ’ਚ 200 ਲੋਕ ਹੀ ਸ਼ਾਮਲ ਕੀਤੇ ਜਾਣ ਦੇ ਆਦੇਸ਼ ਨੂੰ, ਜਿਥੇ ਸਖ਼ਤੀ ਦੇ ਨਾਲ ਲਾਗੂ ਕੀਤਾ ਜਾਵੇਗਾ ਤਾਂ ਉਥੇ ਹੀ ਇੰਨ੍ਹਾਂ ਸਮਾਗਮਾਂ ’ਚ ਭਾਗ ਲੈਣ ਵਾਲੇ ਲੋਕਾਂ ਨੂੰ ਆਪਣਾ ਕੋਵਿਡ-19 ਦਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜਿਸ ਦਿਨ ਸਮਾਗਮ ਹੋਣਾ ਹੋਵੇਗਾ ਉਸ ਤੋਂ 72 ਘੰਟੇ ਪਹਿਲਾਂ ਦੀ ਕੋਵਿਡ ਨੈਗੇਟਿਵ ਰਿਪੋਰਟ ਬਰਾਤੀ ਅਤੇ ਹੋਰ ਲੋਕਾਂ ਨੂੰ ਆਪਣੀ ਜੇਬ ’ਚ ਰੱਖਣਾ ਲਾਜ਼ਮੀ ਹੋਵੇਗਾ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)

ਇੰਨ੍ਹਾਂ ਹੀ ਨਹੀਂ ਇਸ ਸਭ ਦੀ ਜ਼ਿੰਮੇਵਾਰੀ ਸਮਾਗਮ ਨੂੰ ਆਯੋਜਿਤ ਕਰਨ ਵਾਲੇ ਦੀ ਹੀ ਰਹੇਗੀ। ਪ੍ਰਸ਼ਾਸਨ ਦੇ ਵੱਲੋਂ ਐੱਸ.ਡੀ.ਐੱਮ. ਰੈਂਕ ਦੇ ਅਧਿਕਾਰੀਆਂ ਤੇ ਸਾਰੇ ਥਾਣਾ ਮੁੱਖੀਆਂ ਨੂੰ ਇੰਨ੍ਹਾਂ ਸਮਾਗਮਾਂ ਦੀ ਚੈਕਿੰਗ ਕਰਨ ਦੇ ਸਖ਼ਤੀ ਨਾਲ ਆਦੇਸ਼ ਵੀ ਦਿੱਤੇ ਗਏ ਹਨ। ਜੇਕਰ ਕੋਈ ਵੀ ਬਰਾਤੀ ਬਿਨ੍ਹਾਂ ਟੈਸਟ ਰਿਪੋਰਟ ਦੇ ਫੜਿਆ ਜਾਂਦਾ ਹੈ ਜਾਂ ਫਿਰ ਸਰਕਾਰ ਦੇ ਵੱਲੋਂ ਜਾਰੀ ਆਦੇਸ਼ਾਂ, ਜਿਸ ’ਚ ਸੋਸ਼ਲ ਡਿਸਟੈਂਸ ਅਤੇ ਮਾਸਕ ਪਾਉਣ ਦੀ ਉਲੰਘਣਾ ਕਰਦਾ ਹੈ ਤਾਂ ਸਾਰੀ ਕਾਨੂੰਨੀ ਕਾਰਵਾਈ ਸਮਾਗਮ ਨੂੰ ਆਯੋਜਿਤ ਕਰਨ ਵਾਲੇ ’ਤੇ ਹੋਵੇਗੀ । 

ਕਾਨੂੰਨ ਦੇ ਦਾਇਰੇ ’ਚ ਕੌਣ, ਕਿਹੜੇ ਸਮਾਗਮ
ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਆਦੇਸ਼ਾਂ ’ਚ ਕਾਨੂੰਨ ਦੇ ਦਾਇਰੇ ’ਚ ਵਿਆਹ ਸਮਾਗਮ, ਧਾਰਮਿਕ ਸਮਾਗਮ, ਖੇਡ ਸਮਾਗਮ ਅਤੇ ਹਰ ਤਰ੍ਹਾਂ ਦੇ ਭੀੜ ਇਕੱਠਾ ਹੋਣ ਵਾਲੇ ਸਮਾਗਮ ਸ਼ਾਮਲ ਹਨ, ਜਿਨ੍ਹਾਂ ’ਤੇ ਪ੍ਰਸ਼ਾਸਨ ਦੇ ਆਦੇਸ਼ ਲਾਗੂ ਹੁੰਦੇ ਹਨ । 

ਪੜ੍ਹੋ ਇਹ ਵੀ ਖ਼ਬਰ - ਕੁੱਖੋਂ ਪੈਦਾ ਹੋਏ ਪੁੱਤ ਦਾ ਕਾਰਨਾਮਾ : ਵਿਧਵਾ ਮਾਂ ਨੂੰ ਕੁੱਟ-ਕੁੱਟ ਘਰੋਂ ਕੱਢਿਆ ਬਾਹਰ (ਤਸਵੀਰਾਂ)

ਰੈਸਟੋਰੈਂਟਸ ਅਤੇ ਵਾਰ ’ਤੇ ਵੀ ਹੋਵੇਗੀ ਚੈਕਿੰਗ
ਮੈਰੇਜ ਪੈਲੇਸਿਸ ਅਤੇ ਰਿਜੋਰਟਰਸ ਦੇ ਇਲਾਵਾ ਰੈਸਟੋਰੈਂਟਸ ’ਤੇ ਵੀ ਇਹ ਆਦੇਸ਼ ਲਾਗੂ ਹੋਣਗੇ ਅਤੇ ਪ੍ਰਸ਼ਾਸਨ ਅਤੇ ਪੁਲਸ ਦੀਆਂ ਟੀਮਾਂ ਨੂੰ ਇਸ ’ਤੇ ਛਾਪੇਮਾਰੀ ਕਰਨ ਦੇ ਪੂਰੇ ਅਧਿਕਾਰ ਦਿੱਤੇ ਗਏ ਹਨ। ਆਮ ਤੌਰ ’ਤੇ ਵੇਖਿਆ ਜਾ ਰਿਹਾ ਹੈ ਕਿ ਕੁਝ ਵੱਡੇ ਮੈਰਿਜ ਪੈਲੇਸਾਂ ਅਤੇ ਰਿਜੋਰਟਰਸ ਦੇ ਇਲਾਵਾ ਜ਼ਿਆਦਾ ਰੈਸਟੋਰੈਂਟਸ ਆਦਿ ’ਚ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ। ਸ਼ਰਾਬ ਪਿਲਾਉਣ ਵਾਲੇ ਅਹਾਤਿਆਂ ਤੱਕ ’ਚ ਵੇਟਰ ਅਤੇ ਹੋਰ ਕਰਮਚਾਰੀ ਬਿਨ੍ਹਾਂ ਮਾਸਕ ਘੁੰਮਦੇ ਨਜ਼ਰ ਆਉਂਦੇ ਹਨ ਅਤੇ ਅਜਿਹੇ ’ਚ ਕੋਰੋਨਾ ਪਾਜ਼ੇਟਿਵ ਇਕ ਵੀ ਵਿਅਕਤੀ ਦਰਜਨਾਂ ਲੋਕਾਂ ਨੂੰ ਸੰਕ੍ਰਮਿਤ ਕਰ ਸਕਦਾ ਹੈ ਅਤੇ ਸੰਕ੍ਰਮਿਤ ਹੋਣ ਵਾਲੇ ਵਿਅਕਤੀ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਕੋਰੋਨਾ ਦੀ ਲਪੇਟ ’ਚ ਲਿਆ ਸਕਦੇ ਹਨ । 

ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਵੱਡੀ ਵਾਰਦਾਤ : ਹਿੰਦੂ ਫਿਰਕੇ ਦੇ ਵਿਅਕਤੀ ਨੇ ਪਤਨੀ ਸਣੇ 3 ਬੱਚਿਆਂ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ

ਬਿਨ੍ਹਾਂ ਮਾਸਕ ਵਾਹਨ ਚਲਾਉਣ ਵਾਲਿਆਂ ਅਤੇ ਜਨਤਕ ਥਾਂਵਾਂ ’ਤੇ ਘੁੰਮਣ ਵਾਲਿਆਂ ਦਾ ਮੌਕੇ ’ਤੇ ਹੋਵੇਗਾ ਟੈਸਟ
ਪ੍ਰਸ਼ਾਸਨ ਦੇ ਵੱਲੋਂ ਜਾਰੀ ਆਦੇਸ਼ ’ਚ ਬਿਨ੍ਹਾਂ ਮਾਸਕ ਵਾਹਨ ਚਲਾਉਣ ਵਾਲਿਆਂ ਅਤੇ ਜਨਤਕ ਥਾਂਵਾਂ ’ਤੇ ਬਿਨ੍ਹਾਂ ਮਾਸਕ ਘੁੰਮਣ ਵਾਲੇ ਲੋਕਾਂ ਦਾ ਮੌਕੇ ’ਤੇ ਕੋਵਿਡ ਟੈਸਟ ਕੀਤਾ ਜਾਵੇਗਾ ਅਤੇ ਇਸਦੇ ਨਾਲ ਨਾਲ ਜੁਰਮਾਨਾ ਵੀ ਕੀਤਾ ਜਾਵੇਗਾ। ਆਮਤੌਰ ’ਤੇ ਵੇਖਿਆ ਜਾ ਰਿਹਾ ਹੈ ਕਿ ਮਹਾਂਨਗਰ ਦੇ ਵੱਡੇ ਧਾਰਮਿਕ ਥਾਂਵਾਂ ਅਤੇ ਸੈਰ ਕੇਂਦਰਾਂ ’ਤੇ ਜ਼ਿਆਦਾਤਰ ਲੋਕ ਬਿਨ੍ਹਾਂ ਮਾਸਕ ਘੁੰਮਦੇ ਨਜ਼ਰ ਆ ਰਹੇ ਹਨ ਅਤੇ ਕੋਰੋਨਾ ਨੂੰ ਫੈਲਣ ਦਾ ਮੌਕੇ ਦੇ ਰਹੇ ਹਨ । 

ਸਕੂਲਾਂ ਤੋਂ ਫੈਲ ਰਿਹਾ ਹੈ ਸਭ ਤੋਂ ਜ਼ਿਆਦਾ ਕੋਰੋਨਾ
ਪਿਛਲੇ ਦੋ ਹਫ਼ਤੇ ਦੀ ਰਿਪੋਰਟ ਵੇਖ ਲਵੇਂ ਤਾਂ ਮੁਲਾਂਕਣ ਕੀਤਾ ਜਾ ਸਕਦਾ ਹੈ ਕਿ ਕੋਰੋਨਾ ਦਾ ਸੰਕ੍ਰਮਣ ਸਭ ਤੋਂ ਜ਼ਿਆਦਾ ਸਕੂਲਾਂ ਤੋਂ ਫੈਲਿਆ ਹੈ। ਇਸ ਲਈ ਹੀ ਸਰਕਾਰ ਨੇ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਪ੍ਰਾਇਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਕੁਝ ਨਾਮੀ ਸਕੂਲਾਂ ਨੂੰ ਛੱਡ ਜ਼ਿਆਦਾਤਰ ਸਕੂਲਾਂ ਦੇ ਪ੍ਰਬੰਧਕ ਫੀਸ ਇਕੱਠਾ ਕਰਨ ਪਾਸੇ ਜ਼ਿਆਦਾ ਅਤੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਨ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ ਇੱਥੇ ਤੱਕ ਦੀਆਂ ਬੱਚਿਆਂ ਦੇ ਮਾਪਿਆਂ ਨੂੰ ਬਲੈਕਮੇਲ ਤੱਕ ਕੀਤਾ ਜਾ ਰਿਹਾ ਹੈ। ਆਨਲਾਇਨ ਪ੍ਰੀਖਿਆਵਾਂ ਲੈਣ ਦੇ ਬਾਅਦ ਆਫਲਾਇਨ ਪ੍ਰੀਖਿਆ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਦੋਂਕਿ ਮਾਪਿਆਂ ਤੋਂ ਇਹ ਲਿਖਕੇ ਕੰਸੈਂਟ ਫ਼ਾਰਮ ਲਿਆ ਜਾ ਰਿਹਾ ਹੈ ਕਿ ਸਕੂਲ ਦੀ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ। ਅਜਿਹੇ ’ਚ ਬੱਚਿਆਂ ਦੇ ਮਾਪੇ ਖ਼ੁਦ ਨੂੰ ਦੋਵੇਂ ਹੀ ਘਿਰਿਆ ਵੇਖ ਰਹੇ ਹਨ। ਆਫ ਲਾਇਨ ਪ੍ਰੀਖਿਆ ’ਚ ਕੋਰੋਨਾ ਸੰਕ੍ਰਮਣ ਫੈਲਣ ਦਾ ਰਿਸਕ ਵੀ ਹੈ ਅਤੇ ਇਸਦੀ ਜ਼ਿੰਮੇਵਾਰੀ ਵੀ ਮਾਪਿਆਂ ’ਤੇ ਹੀ ਥੋਪੀ ਜਾ ਰਹੀ ਹੈ, ਇੰਨ੍ਹਾਂ ਹਾਲਾਤਾਂ ਨੂੰ ਵੇਖਦੇ ਹੋਏ ਕੁਝ ਮਾਪਿਆਂ ਨੇ ਤਾਂ ਅਜਿਹੇ ਸਕੂਲਾਂ ਨੂੰ ਗੁਡ ਬਾਏ ਕਹਿ ਦਿੱਤਾ ਹੈ । 

ਪੜ੍ਹੋ ਇਹ ਵੀ ਖ਼ਬਰ ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

ਕੀ ਦਸਤਾਵੇਜਾਂ ਤੱਕ ਹੀ ਸੀਮਿਤ ਰਹੇਗਾ ਆਦੇਸ਼ ਜਾਂ ਹੋਵੇਗੀ ਕਾਰਵਾਈ
ਪ੍ਰਸ਼ਾਸਨ ਨੇ ਕਾਫ਼ੀ ਲੰਬੇ ਸਮਾਂ ਦੇ ਬਾਅਦ ਸਖ਼ਤ ਆਦੇਸ਼ ਜਾਰੀ ਤਾਂ ਕਰ ਦਿੱਤੇ ਹਨ ਪਰ ਸਵਾਲ ਉੱਠਦਾ ਹੈ ਕਿ ਕੀ ਇਹ ਆਦੇਸ਼ ਸੱਚਮੁੱਚ ਹੀ ਲਾਗੂ ਕੀਤੇ ਜਾਣਗੇ ਜਾਂ ਫਿਰ ਪ੍ਰਸ਼ਾਸਨ ਨੇ ਆਪਣਾ ਪੱਲਾ ਝਾੜਣ ਲਈ ਅਤੇ ਜ਼ਿੰਮੇਵਾਰੀ ਤੋਂ ਬਚਣ ਲਈ ਇਹ ਆਦੇਸ਼ ਜਾਰੀ ਕੀਤਾ ਹੈ । ਪ੍ਰਸ਼ਾਸਨ ਦੇ ਆਦੇਸ਼ਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਇਕ ਡੀ.ਸੀ. ਨੇ ਅੰਮ੍ਰਿਤਸਰ ਦੇ 5 ਲੱਖ ਲੋਕਾਂ ਨੂੰ ਹੋਮ ਕੰਵਾਰਨਟਾਇਨ ਕਰ ਦਿੱਤਾ ਸੀ ਪਰ ਇੰਨ੍ਹਾਂ ਆਦੇਸ਼ਾਂ ਨੂੰ ਸਿਰਫ਼ ਦਸਤਾਵੇਜਾਂ ਤੱਕ ਸੀਮਿਤ ਰੱਖਿਆ ਸੀ ।

ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ


author

rajwinder kaur

Content Editor

Related News