ਅੰਮ੍ਰਿਤਸਰ ਤੋਂ ਇਟਲੀ ਜਾ ਰਹੀ ਉਡਾਣ ਰੱਦ, ਭੜਕੇ ਯਾਤਰੀ

12/26/2021 12:19:08 AM

ਅੰਮ੍ਰਿਤਸਰ/ਰਾਜਾਸਾਂਸੀ(ਇੰਦਰਜੀਤ/ਰਾਜਵਿੰਦਰ)- ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ’ਤੇ ਅੰਮ੍ਰਿਤਸਰ ਤੋਂ ਇਟਲੀ ਜਾ ਰਹੀ ਸਪਾਇਸ ਜੈੱਟ ਦੀ ਉਡਾਣ ਰੱਦ ਹੋਣ ਅਤੇ ਮੁਸਾਫਰਾਂ ਨੂੰ ਜਾਣਕਾਰੀ ਨਾ ਦੇਣ ’ਤੇ ਮੁਸਾਫਰਾਂ ਵਲੋਂ ਏਅਰਪੋਰਟ ’ਤੇ ਗਹਿਰਾ ਰੋਸ ਜ਼ਾਹਰ ਕੀਤਾ ਗਿਆ। ਏਅਰਪੋਰਟ ਦੇ ਅਧਿਕਾਰੀ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਅੰਮ੍ਰਿਤਸਰ ਤੋਂ ਇਟਲੀ ਦੀ ਉਡਾਣ (ਵਾਈ. ਯੂ. 641) ਨੂੰ ਰੱਦ ਕਰਨਾ ਪਿਆ।

ਇਹ ਵੀ ਪੜ੍ਹੋ : ਬੇਅਦਬੀ ਦੇ ਮੁੱਦੇ ’ਤੇ ਕਾਂਗਰਸ ਨੇ ਸਿਰਫ ਸਿਆਸਤ ਹੀ ਕੀਤੀ : ਸੁਖਬੀਰ

ਮੁਸਾਫਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਇਹ ਉਡਾਣ ਸਵੇਰੇ 10.30 ’ਤੇ ਜਾਣ ਵਾਲੀ ਸੀ ਪਰ ਉਡਾਣ ਰੱਦ ਹੋਣ ਤੋਂ ਪਹਿਲਾਂ ਏਅਰਲਾਈਨਸ ਵਲੋਂ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸੂਚਨਾ ਨਹੀਂ ਦਿੱਤੀ ਗਈ। ਐਨ ਵਕਤ ’ਤੇ ਏਅਰਲਾਈਨਸ ਦੇ ਅਧਿਕਾਰੀਆਂ ਵਲੋਂ ਸੂਚਨਾ ਦਿੱਤੀ ਗਈ ਕਿ ਅੱਜ ਉਡਾਣ ਕੈਂਸਲ ਕਰ ਦਿੱਤੀ ਗਈ ਹੈ, ਜਿਸਦੇ ਕਾਰਨ ਉਹ ਰੋਸ਼ ਜ਼ਾਹਰ ਕਰਨ ’ਤੇ ਮਜਬੂਰ ਹੋ ਗਏ ਹਨ।

ਇਹ ਵੀ ਪੜ੍ਹੋ : 3 ਜਨਵਰੀ ਨੂੰ ਰਾਹੁਲ ਗਾਂਧੀ ਵਜਾਉਣਗੇ ਪੰਜਾਬ 'ਚ ਚੋਣ ਬਿਗੁਲ, ਕਿੱਲੀ ਚਹਿਲਾਂ ’ਚ ਹੋਵੇਗੀ ਕਾਂਗਰਸ ਰੈਲੀ

ਇਟਲੀ ਜਾਣ ਵਾਲੀ ਯਾਤਰੀ ਦਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਅਪਾਹਜ ਪੁੱਤਰ ਨਾਲ ਉਡਾਣ ਤੋਂ 3 ਘੰਟੇ ਪਹਿਲਾਂ ਏਅਰਪੋਰਟ ’ਤੇ ਪਹੁੰਚ ਚੁੱਕੀ ਸੀ ਜਦੋਂਕਿ ਏਅਰਲਾਈਨ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਉਡਾਣ ਰੱਦ ਹੋਣ ਦੇ ਬਾਅਦ ਨਾ ਤਾਂ ਕਿਸੇ ਹੋਟਲ ਆਦਿ ’ਚ ਰੋਕਿਆ ਗਿਆ ਅਤੇ ਨਾ ਹੀ ਕੁਝ ਖਾਣ ਪੀਣ ਲਈ ਦਿੱਤਾ। ਔਰਤ ਨੇ ਕਿਹਾ ਕਿ ਏਅਰਲਾਈਨਸ ਕਰਮਚਾਰੀਆਂ ਨੇ ਅਜਿਹਾ ਸਲੂਕ ਕੀਤਾ ਕਿ ਅਨਪਡ਼੍ਹ ਲੋਕ ਵੀ ਅਜਿਹਾ ਨਹੀਂ ਕਰਦੇ। ਏਅਰਲਾਈਨਸ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਰਫ ਇੰਨ੍ਹਾਂ ਹੀ ਕਿਹਾ ਕਿ ਉਡਾਣ ਰੱਦ ਹੋ ਚੁੱਕੀ ਹੈ, ਤੁਸੀਂ ਕੱਲ ਆਓ ਜੀ। ਇਸ ਹਾਲਤ ’ਚ ਉਨ੍ਹਾਂ ਨੂੰ ਆਪਣੇ ਅਪਾਹਜ ਪੁੱਤਰ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ

 


Bharat Thapa

Content Editor

Related News