ਅੰਮ੍ਰਿਤਸਰ : ਐਲੀਵੇਟਡ ਰੋਡ ਦਾ ਹਿੱਸਾ ਡਿੱਗਿਆ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

Tuesday, Sep 25, 2018 - 06:56 AM (IST)

ਅੰਮ੍ਰਿਤਸਰ : ਐਲੀਵੇਟਡ ਰੋਡ ਦਾ ਹਿੱਸਾ ਡਿੱਗਿਆ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਅੰਮ੍ਰਿਤਸਰ,  (ਰਮਨ)-ਮੀਂਹ ਦੌਰਾਨ ਅੰਮ੍ਰਿਤਸਰ ਵਿਚ ਤਬਾਹੀ ਦਾ ਮੰਜਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।  ਸੋਮਵਾਰ  ਰਾਤ ਕਰੀਬ 9 ਵਜੇ ਇਕ ਐਲੀਵੇਟਿਡ ਪੁਲ ਦੀ ਨਿਰਮਾਣ ਅਧੀਨ ਸਲੈਬ ਡਿੱਗ ਗਈ। ਖੁਸ਼ਕਿਸਮਤੀ  ਨਾਲ ਰਾਹਗੀਰ ਵਾਲ-ਵਾਲ ਬਚ ਗਏ। ਇਹ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਕਤ ਪੁਲ ਬਣਾਉਣ ਵਾਲੇ ਕੁਝ ਮਜ਼ਦੂਰ ਮਲਬੇ ਹੇਠ ਦੱਬੇ ਹੋ ਸਕਦੇ ਹਨ।
ਰਾਹਗੀਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਸ ਰਸਤੇ ਤੋਂ ਲੰਘ ਰਿਹਾ ਸੀ ਕਿ ਉਦੋਂ ਹੀ ਉਨ੍ਹਾਂ ਦੀ ਗੱਡੀ ਉਪਰ ਮਲਬਾ ਡਿੱਗਿਆ ਪਰ  ਉਨ੍ਹਾਂ ਦੀ ਬੱਚੀ ਤੇ ਡਰਾਈਵਰ ਬਿਲਕੁੱਲ ਸੁਰੱਖਿਅਤ ਬਚ ਗਏ। ਏ. ਡੀ. ਸੀ. ਪੀ.-1 ਜਗਜੀਤ ਸਿੰਘ ਵਾਲੀਆ  ਨੇ ਦੱਸਿਆ ਕਿ ਨਿਰਮਾਣ ਕੰਮ ਦੌਰਾਨ 6 ਮਜ਼ਦੂਰਾਂ ਦੇ ਡਿਗਣ ਦੀ ਸੂਚਨਾ ਮਿਲੀ ਸੀ, ਜਿਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਆਿ ਗਿਆ ਹੈ। ਇਨ੍ਹਾਂ ਵਿਚੋਂ 4 ਤਾਂ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ ਜਦਕਿ 2 ਦੀ ਹਾਲਤ ਗੰਭੀਰ ਹੋਣ ਦੀ ਸੂਚਨਾ ਮਿਲੀ ਹੈ। 


Related News