ਟਕਸਾਲੀ ਦਲ ਨੂੰ ਝਟਕਾ, ਅਜਨਾਲਾ ਪਿਓ-ਪੁੱਤ ਅਕਾਲੀ ਦਲ 'ਚ ਸ਼ਾਮਲ

Thursday, Feb 13, 2020 - 01:38 PM (IST)

ਟਕਸਾਲੀ ਦਲ ਨੂੰ ਝਟਕਾ, ਅਜਨਾਲਾ ਪਿਓ-ਪੁੱਤ ਅਕਾਲੀ ਦਲ 'ਚ ਸ਼ਾਮਲ

ਅਜਨਾਲਾ (ਬਾਠ, ਸੁਮਿਤ) : ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਅਕਾਲੀ ਦਲ ਟਕਸਾਲੀ ਲਈ ਬੁਰੀ ਖਬਰ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਲ ਹੋ ਗਏ।

PunjabKesariਇਥੇ ਦੱਸ ਦੇਈਏ ਕਿ ਸ਼੍ਰੋਮਣੀ ਅੱਜ ਅਜਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਵਿਰੁੱਧ ਕੀਤੀ ਜਾ ਰਹੀ ਰੋਸ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਅਜਨਾਲਾ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਬੰਦ ਕਮਰੇ 'ਚ ਮੀਟਿੰਗ ਕੀਤੀ।  ਇਸ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬੋਨੀ ਅਜਨਾਲਾ ਨੂੰ ਰਾਜਾਸਾਂਸੀ ਵਿਖੇ ਰੱਖ ਗਈ ਰੋਸ ਰੈਲੀ 'ਚ ਸ਼ਾਮਲ ਹੋਣ ਲਈ ਆਪਣੇ ਨਾਲ ਲੈ ਕੇ ਆਏ।


author

Baljeet Kaur

Content Editor

Related News