ਸੁਖਬੀਰ ਨੇ ਡੇਰਾ ਸਾਧ ਨੂੰ ਮੁਆਫ਼ੀ ਦੇ ਕੇ ਕੀਤੀ ਸੌਦੇਬਾਜ਼ੀ : ਵੇਰਕਾ

07/13/2020 5:23:27 PM

ਅੰਮ੍ਰਿਤਸਰ (ਸੁਮਿਤ ਖੰਨਾ) : ਡੇਰਾ ਸੱਚਾ ਸੌਦਾ ਨੂੰ ਜਵਾਬ ਦਿੰਦਿਆਂ ਕਾਂਗਰਸੀ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ 2007 'ਚ ਕਾਂਗਰਸ ਨੇ ਸਮਰਥਨ ਦਿੱਤਾ ਸੀ ਕੋਈ ਸੌਦੇਬਾਜ਼ੀ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਨੂੰ ਵੀ ਵੋਟ ਪਾ ਸਕਦਾ ਹੈ ਪਰ 2017 'ਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇਸ ਲਈ ਹਰ ਕਿਸੇ ਨੇ ਡੇਰਾ ਸੱਚਾ ਸੌਦਾ ਨੂੰ ਹੀ ਜ਼ਿੰਮੇਵਾਰ ਦੱਸਿਆ ਸੀ ਕਿਉਂਕਿ ਇਸ਼ਤਿਹਾਰ ਉਨ੍ਹਾਂ ਦੇ ਨਾਮ ਦੇ ਲੱਗੇ ਸਨ। 

ਇਹ ਵੀ ਪੜ੍ਹੋਂ: ਸ੍ਰੀ ਦਰਬਾਰ ਸਾਹਿਬ ਦੇ ਲੰਗਰ 'ਚ ਵਰਤੇ ਜਾਣ ਵਾਲੇ ਦੇਸੀ ਘਿਓ 'ਤੇ ਕੈਪਟਨ ਦਾ ਵੱਡਾ ਬਿਆਨ (ਵੀਡੀਓ)

ਵੇਰਕਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ਮਾਮਲੇ ਦਾ ਨੋਟਿਸ ਲਿਆ ਸੀ ਪਰ ਸੁਖਬੀਰ ਬਾਦਲ ਨੇ ਜਥੇਦਾਰ ਨੂੰ ਨਿਰਦੇਸ਼ ਦੇ ਕੇ ਮੁਆਫ਼ੀ ਦਵਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਗੋਲਕ 'ਚੋਂ ਇਕ ਕਰੋੜ ਦੇ ਇਸ਼ਤਿਹਾਰ ਵੀ ਸੁਖਬੀਰ ਬਾਦਲ ਨੇ ਇਸ ਲਈ ਦਿਵਾਏ ਕਿ ਡੇਰਾ ਸੱਚਾ ਸੌਦਾ ਨੂੰ ਜੋ ਮੁਆਫ਼ੀ ਦਿੱਤੀ ਗਈ ਹੈ ਉਹ ਬਿਲਕੁੱਲ ਠੀਕ ਹੈ। ਉਨ੍ਹਾਂ ਕਿਹਾ ਕਿ ਇਹ ਸੌਦਾ ਤੇ ਲਾਲਚ ਸੀ ਤੇ ਉਨ੍ਹਾਂ ਨੂੰ ਮੁਆਫ਼ ਕਰਨ ਲਈ ਸੁਖਬੀਰ ਬਾਦਲ ਨੇ ਇਹ ਸੌਦਾ ਕੀਤਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 

ਇਹ ਵੀ ਪੜ੍ਹੋਂ: ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ ਪਤਨੀ ਦੇ ਰਾਜ


Baljeet Kaur

Content Editor

Related News