ਕੇਜਰੀਵਾਲ ’ਤੇ ਵਰ੍ਹੇ ਸੁਖਬੀਰ ਬਾਦਲ, ਕਿਹਾ, ‘ਦਿੱਲੀ ’ਚ ਇਲਾਜ ਲਈ ਤਰਸ ਰਹੇ ਨੇ ਲੋਕ’

Monday, Dec 27, 2021 - 03:48 PM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) - ਅਨਿਲ ਜੋਸ਼ੀ ਵੱਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਆਪਣੇ ਹਲਕੇ ਵਿੱਚ ਕਈ ਥਾਵਾਂ ’ਤੇ ਰੈੱਲੀਆਂ ਕਰਵਾਈਆਂ ਗਈਆਂ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੀ ਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਨੇ ਝੂਠੇ ਵਾਅਦੇ ਕਰਕੇ ਆਪਣੀ ਕਾਂਗਰਸ ਸਰਕਾਰ ਬਣਾ ਲਈ, ਜਿਸ ਨੇ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਦੇ ਲੋਕ ਸਹੂਲਤਾਵਾਂ ਨਾ ਮਿਲਣ ਕਰਕੇ ਇਸ ਸਰਕਾਰ ਤੋਂ ਪਰੇਸ਼ਾਨ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਤੁਸੀਂ ਇਸ ਵਾਰ ਸਹੀ ਫ਼ੈਸਲਾ ਕਰੋਗੇ ਤਾਂ ਪੰਜਾਬ ਦੇ ਲੋਕਾਂ ਦੇ ਪੰਜ ਸਾਲ ਚੰਗੇ ਲੰਘ ਜਾਣਗੇ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?

ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੇ ਬੇਟੇ ਦੇ ਸਿਰ ’ਤੇ ਹੱਥ ਰੱਖ ਕੇ ਝੂਠੀ ਸਹੁੰ ਖਾਂਧੀ ਕਿ ਉਹ ਕਾਂਗਰਸ ਨਾਲ ਸਮਝੌਤਾ ਨਹੀਂ ਕਰੇਗਾ। ਕੇਜਰੀਵਾਲ ਪੰਜਾਬ ਵਿੱਚ ਆ ਕੇ ਇਥੋਂ ਦੇ ਲੋਕਾਂ ਨੂੰ ਕਹਿੰਦਾ ਕੁਝ ਹੈ, ਜਦਕਿ ਦਿੱਲੀ ਦੇ ਲੋਕਾਂ ਨੂੰ ਕੁਝ ਹੋਰ ਕਹਿੰਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਵਿਚ 10 ਸਾਲ ਹੋ ਗਏ ਹਨ ਕੇਜਰੀਵਾਲ ਦੀ ਸਰਕਾਰ ਬਣੇ ਨੂੰ, ਉਸ ਨੇ ਅੱਜ ਤੱਕ ਕਿਸੇ ਜਨਾਨੀ ਦੇ ਖਾਤੇ ਵਿੱਚ ਇਕ ਰੁਪਇਆ ਤੱਕ ਨਹੀਂ ਪਾਇਆ। ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਫ੍ਰੀ ਇਲਾਜ ਦੇਣ ਦੀ ਗੱਲ ਕਰ ਰਿਹਾ ਹੈ, ਜਦਕਿ ਦਿੱਲੀ ਵਿਚ ਲੋਕ ਇਲਾਜ ਲਈ ਤਰਸ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਨੇ ਲੋਕਾਂ ਦੀ ਭਲਾਈ ਲਈ ਸਕੀਮਾਂ ਲਿਆਂਦੀਆਂ ਹਨ, ਜਿਨ੍ਹਾਂ ਨੂੰ ਅੱਜ ਕਾਂਗਰਸ ਪਾਰਟੀ ਆਪਣਾ ਨਾਂ ਦੇ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ, ਕਿਉਂਕਿ ਉਨ੍ਹਾਂ ਨੇ ਲੋਕਾਂ ਲਈ ਕੰਮ ਕੀਤੇ ਹਨ। ਸੁਖਬੀਰ ਬਾਦਲ ਨੇ ਕੁਵਰ ਵਿਜੇ ਪ੍ਰਤਾਪ ’ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਇਹ 500-500 ਰੁਪਏ ਤੱਕ ਨਹੀਂ ਛੱਡਦਾ। ਤੁਹਾਨੂੰ ਪਤਾ ਹੀ ਹੈ ਕਿ ਪੁਲਸ ਵਾਲੇ ਰਾਹ ਜਾਂਦੇ ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਕੱਢ ਲੈਂਦੇ ਹਨ। ਕੁਵਰ ਵਿਜੇ ਪ੍ਰਤਾਪ ਪੰਜਾਬ ਦਾ ਰਹਿਣ ਵਾਲਾ ਨਹੀਂ। ਇਸ ਨੇ ਚੋਣਾਂ ਤੋਂ ਬਾਅਦ ਭੱਜ ਜਾਣਾ। 

ਪੜ੍ਹੋ ਇਹ ਵੀ ਖ਼ਬਰ - Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ

ਅਨਿਲ ਜੋਸ਼ੀ ਨੇ ਕਿਹਾ 2007 ਤੋਂ 2017 ਵਿੱਚ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਸੁਖ-ਸਕੀਮਾਂ ਦਿੱਤੀਆਂ ਗਈਆਂ ਸਨ। ਕਾਂਗਰਸ ਤੇ ਆਮ ਆਦਮੀ ਪਾਰਟੀ ’ਤੇ ਹਮਲਾ ਬੋਲਦੇ ਕਿਹਾ ਕਿ ਜੋਸ਼ੀ ਨੇ ਕਿਹਾ ਕਿ ਇਹ ਲੋਕ ਸਰਕਾਰਾਂ ਬਣਾਉਣ ਲਈ ਵੱਡੇ-ਵੱਡੇ ਵਾਅਦੇ ਕਰ ਰਹੇ ਹਨ, ਜਿਨ੍ਹਾਂ ਨੂੰ ਪੂਰਾ ਕਿਸੇ ਨੇ ਨਹੀਂ ਕੀਤਾ। ਕੇਜਰੀਵਾਲ ਤੋਂ ਦਿੱਲੀ ਦੇ ਲੋਕ ਦੁੱਖੀ ਹਨ, ਜਿਸ ਕਰਕੇ ਉਹ ਪੰਜਾਬ ਦੇ ਲੋਕਾਂ ਦਾ ਕੀ ਸੰਵਾਰਨਗੇ। ਜੋਸ਼ੀ ਨੇ ਕਿਹਾ ਕਿ ਪੰਜਾਬ ਦੀਆਂ ਜਨਾਨੀਆਂ ਦੇ ਖ਼ਾਤੇ ’ਚ 1 ਹਜ਼ਾਰ ਰੁਪਏ ਪਾਉਣ ਦਾ ਵਾਅਦਾ ਕਰਨ ਵਾਲੇ ਕੇਜਰੀਵਾਲ ਨੇ ਦਿੱਲੀ ਦੀਆਂ ਜਨਾਨੀਆਂ ਦੇ ਖਾਤੇ ਵਿੱਚ ਕੁਝ ਨਹੀਂ ਪਾਇਆ।

ਪੜ੍ਹੋ ਇਹ ਵੀ ਖ਼ਬਰ - ਸਮੱਗਲਰਾਂ, ਗੈਂਗਸਟਰਾਂ ਦਾ ਸੁਮੇਲ ਖ਼ਤਰਨਾਕ: ਹੈਰੋਇਨ ਦੀ ਵੱਡੀ ਖੇਪ ਮੰਗਵਾਉਣ ਦਾ ਰਿਕਾਰਡ ਤੋੜ ਚੁੱਕਾ ਹੈ ‘ਚੀਂਦਾ’

ਜੋਸ਼ੀ ਨੇ ਕਿਹਾ ਕਿ ਦਿੱਲੀ ਦਾ ਰੈਵਨਯੁ ਦੋ ਸਾਲ ਤੋਂ ਇਸ਼ਤਿਹਾਰਾਂ ’ਤੇ ਲੱਗ ਰਿਹਾ ਹੈ, ਜਿਸ ਨੂੰ ਕੋਈ ਪੁੱਛਣ ਵਾਲਾ ਨਹੀਂ। ਜੋਸ਼ੀ ਨੇ ਕਿਹਾ ਕਿ ‘ਆਪ’ ਨੂੰ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਸਿਰਫ਼ ਅੰਗਰੇਜ਼ਾਂ ਦੀ ਤਰਾਂ ਰਾਜ ਕਰਨਾ ਚਾਹੁੰਦੇ ਹਨ। ਪੰਜਾਬੀ ਅਣਖ ਵਾਲੇ ਹਨ, ਉਹ ਸਮਝ ਕੇ ਪੰਜਾਬ ਦੀ ਸੱਤਾ ਦੀ ਬਾਗਡੋਰ ਸਹੀ ਹੱਥਾਂ ਵਿੱਚ ਦੇਣਗੇ।  


 


rajwinder kaur

Content Editor

Related News