ਰੇਡ ਕਰਨ ਪੁੱਜੇ ਸਬ-ਇੰਸਪੈਕਟਰ ਨੂੰ ਚਾੜ੍ਹਿਆ ਕੁਟਾਪਾ, ਪੁਲਸ ਪਾਰਟੀ ਨੂੰ ਵੀ ਬੰਨ੍ਹਿਆ

Friday, Sep 13, 2019 - 05:32 PM (IST)

ਰੇਡ ਕਰਨ ਪੁੱਜੇ ਸਬ-ਇੰਸਪੈਕਟਰ ਨੂੰ ਚਾੜ੍ਹਿਆ ਕੁਟਾਪਾ, ਪੁਲਸ ਪਾਰਟੀ ਨੂੰ ਵੀ ਬੰਨ੍ਹਿਆ

ਅੰਮ੍ਰਿਤਸਰ (ਸੁਮਿਤ ਖੰਨਾ) : ਚੌਗਾਵਾ ਪਿੰਡ ਵਿਚ ਅਜੇ ਲੋਕਾਂ ਦੀ ਅੱਖ ਵੀ ਨਹੀਂ ਖੁੱਲ੍ਹੀ ਸੀ ਕਿ ਜ਼ਿਲਾ ਤਰਨਤਾਰਨ ਦੀ ਪੁਲਸ ਨੇ ਅਮਨਦੀਪ ਸਿੰਘ ਦੇ ਘਰ ਰੇਡ ਕਰ ਦਿੱਤੀ। ਪੁਲਸ ਨੂੰ ਘਰ ਦੇਖ ਕੇ ਭੜਕੇ ਪਿੰਡ ਦੇ ਲੋਕਾਂ ਨੇ ਗੇਟ ਬੰਦ ਕਰ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਕੁੱਟਮਾਰ ਕਰ ਦਿੱਤੀ ਤੇ ਪੁਲਸ ਪਾਰਟੀ ਨੂੰ ਬੰਦੀ ਬਣਾ ਲਿਆ। ਲੋਕ ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਕੁੱਟ ਰਹੇ ਸਨ ਤੇ ਦੂਜੇ ਪਾਸੇ ਨਾਲ ਆਈ ਪੁਲਸ ਪਾਰਟੀ ਤਮਾਸ਼ਾ ਦੇਖਦੀ ਰਹੀ। ਮੌਕੇ 'ਤੇ ਪੁੱਜੀ ਸਥਾਨਕ ਪੁਲਸ ਤੋਂ ਜਦੋਂ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੀ ਕਿਹਾ ਖੁਦ ਹੀ ਦੇਖ ਲਵੋ।
PunjabKesari
ਇਸ ਸਬੰਧੀ ਗੱਲਬਾਤ ਕਰਦਿਆਂ ਅਮਨਦੀਪ ਤੇ ਪਿੰਡ ਦੇ ਸਾਬਕਾ ਸਰਪੰਚ ਦਾ ਦੋਸ਼ ਹੈ ਕਿ ਸਬ ਇੰਸਪੈਕਟਰ ਬਲਦੇਵ ਸਿੰਘ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਨਰਵੈਲ ਸਿੰਘ ਦਾ ਰਿਸ਼ਤੇਦਾਰ ਹੈ ਤੇ ਉਸ ਦੇ ਕਹਿਣ 'ਤੇ ਹੀ ਉਹ ਅਮਨਦੀਪ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਅਮਨਦੀਪ ਨੇ ਕਿਹਾ ਕਿ ਬਲਦੇਵ ਸਿੰਘ ਨੇ ਉਸ ਨੂੰ ਹੈਰੋਇਨ ਦੇ ਝੂਠੇ ਕੇਸ ਵਿਚ ਫਸਾਉਣਾ ਚਾਹੁੰਦਾ ਹੈ ਤੇ ਉਨ੍ਹਾਂ ਤੋਂ 2 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।
PunjabKesariਮੌਕੇ 'ਤੇ ਨੌਜਵਾਨ ਇਕ ਮਹਿਲਾ ਪੁਲਸ ਮੁਲਾਜ਼ਮ ਨੂੰ ਵੀ ਹੱਥੋਂ ਫੜ ਕੇ ਲਿਜਾਂਦਾ ਦਿਖਾਈ ਦੇ ਰਿਹਾ ਹੈ, ਜਿਸ 'ਤੇ ਮਹਿਲਾ ਮੁਲਾਜ਼ਮ ਰੋਣ ਲੱਗ ਪਈ। ਮਾਮਲੇ ਦੀ ਪੂਰੀ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।


author

Baljeet Kaur

Content Editor

Related News