ਧਾਰਮਿਕ ਯਾਤਰਾ 'ਤੇ ਨਿਕਲਿਆ 'ਟਰਬਨ ਟ੍ਰੈਵਲਰ', 6 ਦੇਸ਼ਾਂ ਦੀ ਯਾਤਰਾ ਕਰ ਦੇਵੇਗਾ ਮਨੁੱਖਤਾ ਦਾ ਸੰਦੇਸ਼
Saturday, Aug 03, 2019 - 12:11 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਦੁਨੀਆ ਭਰ 'ਚ ਮਸ਼ਹੂਰ 'ਟਰਬਨ ਟ੍ਰੈਵਲਰ' ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਨੂੰ ਦੁਨੀਆ ਭਰ 'ਚ ਪਹੁੰਚਾਉਣ ਜਾ ਕੰਮ ਕਰ ਰਿਹਾ ਹੈ। 135 ਦਿਨਾਂ 'ਚ ਕਾਰ 'ਤੇ 30 ਦੇਸ਼ਾਂ ਦੀ ਸੈਰ ਕਰ ਦਿੱਲੀ ਦੇ ਇਸ ਸਿੱਖ ਨੇ ਰਿਕਾਰਡ ਕਾਇਮ ਕੀਤਾ ਸੀ ਤੇ ਹੁਣ ਇਕ ਵਾਰ ਫਿਰ ਤੋਂ ਇਹ ਸਿੱਖ ਯਾਤਰਾ 'ਤੇ ਨਿਕਲੇ ਹੋਏ ਹਨ ਪਰ ਇਸ ਵਾਰ ਯਾਤਰਾ ਧਾਰਮਿਕ ਹੈ।
ਜਾਣਕਾਰੀ ਮੁਤਾਬਕ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅਮਰਜੀਤ ਸਿੰਘ ਵਲੋਂ 4 ਜੁਲਾਈ ਤੋਂ ਧਾਰਮਿਕ ਯਾਤਰਾ ਆਰੰਭ ਕੀਤੀ ਗਈ ਹੈ, ਜਿਸਦਾ ਉਦੇਸ਼ ਦੁਨੀਆ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਸਿਧਾਂਤ ਨਾਲ ਜੋੜਣਾ ਹੈ ਤੇ ਪੂਰਾ ਦੁਨੀਆ ਨੂੰ ਪੱਗ ਦੀ ਸ਼ਾਨ ਬਾਰੇ ਦੱਸਣਾ ਹੈ। ਉਨ੍ਹਾਂ ਦੱਸਿਆ ਕਿ ਉਹ ਯਾਤਰਾ 12 ਨਵੰਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਕੇ ਸੰਪੰਨ ਹੋਵੇਗੀ, ਜਿਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣਗੇ।
ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਯਾਤਰਾ ਗੁਰੂ ਨਾਨਕ ਦੇਵ ਜੀ ਦੀਆਂ ਪੈੜਾਂ 'ਤੇ ਹੋਵੇਗੀ। ਹਾਲਾਂਕਿ ਸਮਾਂ ਘੱਟ ਹੋਣ ਕਰਕੇ ਉਹ ਇਸ ਜਗ੍ਹਾ 'ਤੇ ਨਤਮਸਤਕ ਨਹੀਂ ਹੋ ਸਕਣਗੇ, ਜਿਥੇ ਗੁਰੂ ਸਾਹਿਬ ਆਪਣੀਆਂ ਉਦਾਸੀਆਂ ਦੌਰਾਨ ਗਏ ਪਰ ਫਿਰ ਵੀ ਉਹ ਕਾਫੀ ਕੁਝ ਕਵਰ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਆਪਣੀ ਧਾਰਮਿਕ ਯਾਤਰਾ ਦੀ ਸਾਰਾ ਰੂਟ ਪਲਾਨ ਵੀ ਦੱਸਿਆ।