ਦਿਲ-ਦਹਿਲਾ ਦੇਵੇਗਾ ਇਸ ਮਾਂ ਦਾ ਦਰਦ, ਮੰਗ ਰਹੀ ਹੈ ਪੁੱਤ ਲਈ ਮੌਤ

Sunday, Sep 22, 2019 - 11:52 AM (IST)

ਦਿਲ-ਦਹਿਲਾ ਦੇਵੇਗਾ ਇਸ ਮਾਂ ਦਾ ਦਰਦ, ਮੰਗ ਰਹੀ ਹੈ ਪੁੱਤ ਲਈ ਮੌਤ

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਨਸ਼ੇ ਦੇ ਕਾਰਨ ਕਈ ਘਰਾਂ ਦੀ ਬਰਬਾਦੀ ਦੇ ਕਿੱਸੇ ਸੁਣੇ ਹੋਣਗੇ ਪਰ ਅੱਜ ਜਿਸ ਅੰਮ੍ਰਿ੍ਰਧਾਰੀ ਮਾਂ ਦਾ ਦਰਦ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਤੁਹਾਡਾ ਦਿਲ-ਦਹਿਲਾ ਦੇਵੇਗਾ। ਇਹ ਮਾਂ ਆਪਣੇ ਨਸ਼ੇੜੀ ਪੁੱਤ ਲਈ ਮੌਤ ਮੰਗ ਰਹੀ ਹੈ। ਦਰਅਸਲ, ਗੁਰਪ੍ਰੀਤ ਕੌਰ ਦਾ ਪਹਿਲਾ ਵੀ ਇਕ ਪੁੱਤ ਨਸ਼ੇ ਦੀ ਬਲੀ ਚੜ੍ਹ ਚੁੱਕਾ ਹੈ। ਹੁਣ ਉਸ ਦਾ ਦੂਜਾ ਪੁੱਤ ਮਨਪ੍ਰੀਤ ਵੀ ਇਸ ਦੀ ਲਪੇਟ 'ਚ ਆ ਗਿਆ ਹੈ। ਮਨਪ੍ਰੀਤ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਦੇ ਨਾਲ-ਨਾਲ ਰਿਸ਼ਤੇਦਾਰਾਂ ਦੇ ਘਰ ਦਾ ਸਾਮਾਨ ਵੀ ਚੋਰੀ ਕਰਕੇ ਵੇਚ ਚੁੱਕਾ ਹੈ। ਉਸ ਦੀ ਮਾਂ ਨੇ ਉਸ ਖਿਲਾਫ ਥਾਣਾ ਛੇਹਰਟਾ 'ਚ ਚੋਰੀ ਦਾ ਕੇਸ ਵੀ ਦਰਜ ਕਰਵਾਇਆ ਹੈ।

ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਤੇ ਦੂਜਾ ਪੁੱਤ ਉਸ ਦਾ ਫੌਜ 'ਚ ਹੈ ਜਦਕਿ ਤੀਜਾ ਪੁੱੱਤ ਮਨਪ੍ਰੀਤ ਨਸ਼ੇ ਦੀ ਦਲਦਲ 'ਚ ਫਸ ਚੁੱਕਾ ਹੈ। ਉਸ ਨੇ ਦੱਸਿਆ ਕਿ ਮਨਪ੍ਰੀਤ ਨੇ ਆਪਣੇ ਘਰ ਦਾ ਸਾਰਾ ਸਾਮਾਨ ਤਾਂ ਵੇਚਿਆ ਹੀ, ਇਸ ਦੇ ਨਾਲ ਉਸ ਨੇ ਆਪਣੀ ਭੈਣ ਦੇ ਘਰ ਦਾ ਵੀ ਧੋਖੇ ਨਾਲ ਸਾਰਾ ਸਾਮਾਨ ਵੇਚ ਦਿੱਤਾ। ਘਰ ਦਾ ਗੇਟ ਤੱਕ ਵੀ ਉਹ ਵੇਚ ਚੁੱਕਾ ਹੈ। ਉਸ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਮਨਪ੍ਰੀਤ ਨੂੰ ਪੁਲਸ ਫੜ੍ਹ ਕੇ ਗੋਲੀ ਮਾਰ ਦੇਵੇ।

ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਨਪ੍ਰੀਤ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਲਿਆ ਗਿਆ ਹੈ ਤੇ ਜਲਦ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।  


author

Baljeet Kaur

Content Editor

Related News