ਅੰਮ੍ਰਿਤਸਰ : ਭੈਣ ਦੇ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਨੇ ਦੋਸਤਾਂ ਨਾਲ ਮਿਲ ਜੀਜੇ ਨੂੰ ਗੋਲੀਆਂ ਨਾਲ ਭੁੰਨਿਆ

Thursday, Jun 09, 2022 - 12:13 PM (IST)

ਅੰਮ੍ਰਿਤਸਰ : ਭੈਣ ਦੇ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਨੇ ਦੋਸਤਾਂ ਨਾਲ ਮਿਲ ਜੀਜੇ ਨੂੰ ਗੋਲੀਆਂ ਨਾਲ ਭੁੰਨਿਆ

ਅੰਮ੍ਰਿਤਸਰ (ਜਸ਼ਨ) - ਆਪਣੀ ਭੈਣ ਦੇ ਪ੍ਰੇਮ ਵਿਆਹ ਤੋਂ ਖਫਾ ਹੋਏ ਇਕ ਭਰਾ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਆਪਣੇ ਹੀ ਜੀਜੇ ਨੂੰ ਮਾਰਨ ਲਈ ਦੋ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਨਾਲ ਇਨਸਾਨੀਅਤ ਅਤੇ ਰਿਸ਼ਤੇ ਵਿਚ ਕੜਵਾਹਟ ਸਾਫ ਨਜ਼ਰ ਆ ਰਹੀ ਸੀ। ਇਹ ਸਾਰਾ ਮਾਮਲਾ ਮੁੰਡਾ-ਕੁੜੀ ਵਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਲੈ ਕੇ ਵਾਪਰਿਆ ਹੈ। ਸਥਿਤੀ ਇਹ ਹੈ ਕਿ ਗੋਲੀਆਂ ਲੱਗਣ ਵਾਲੇ ਨੌਜਵਾਨ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਹ ਆਪ੍ਰੇਸ਼ਨ ਥੀਏਟਰ ਵਿਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਜਿਸ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ, ਉਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਦੱਸਿਆ ਜਾ ਰਿਹਾ ਹੈ। ਕੁੜੀ ਦਾ ਦਾਅਵਾ ਹੈ ਕਿ ਉਸ ਦੇ ਭਰਾ ਚਰਨਜੀਤ ਸਿੰਘ ਕੋਲ 2-3 ਨਾਜਾਇਜ਼ ਅਸਲੇ ਹਨ ਅਤੇ ਉਸ ਖ਼ਿਲਾਫ਼ ਪਹਿਲਾਂ ਵੀ 3-4 ਕੇਸ ਚੱਲ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ

ਦੂਜੇ ਪਾਸੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਅੰਮ੍ਰਿਤਪਾਲ ਸਿੰਘ ਉਰਫ ਮਨੂੰ ਗਲੀ ਨੰਬਰ 5 ਕ੍ਰਿਸ਼ਨਾ ਨਗਰ ਜੌੜਾ ਫਾਟਕ ਦਾ ਵਸਨੀਕ ਹੈ। ਉਸ ਦੀ ਪਤਨੀ ਗੁਰਪ੍ਰੀਤ ਕੌਰ ਉਰਫ ਕਿਰਨ ਜੰਡਿਆਲਾ ਵਾਸੀ ਹੈ। ਉਸ ਨੇ ਪਿਛਲੇ 2 ਮਹੀਨੇ ਪਹਿਲਾਂ ਹੀ ਅਦਾਲਤ ਵਿੱਚ ਪ੍ਰੇਮ ਵਿਆਹ ਕਰਵਾਇਆ ਸੀ। ਇਸ ਸਬੰਧੀ ਪ੍ਰੇਮ ਵਿਆਹ ਕਰਵਾਉਣ ਵਾਲੀ ਕੁੜੀ ਗੁਰਪ੍ਰੀਤ ਕੌਰ ਉਰਫ ਕਿਰਨ ਨੇ ਦੱਸਿਆ ਕਿ ਉਸ ਦੀ ਅੰਮ੍ਰਿਤਪਾਲ ਸਿੰਘ ਨਾਲ ਦੋਸਤੀ ਸੀ ਅਤੇ ਇਹ ਦੋਸਤੀ ਪਿਆਰ ਵਿਚ ਬਦਲ ਗਈ। ਫਿਰ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾ ਲਿਆ। ਕੁੜੀ ਨੇ ਦੱਸਿਆ ਕਿ ਉਹ ਕੋਰਟ ਮੈਰਿਜ ਕਰਵਾ ਕੇ ਅੰਮ੍ਰਿਤਪਾਲ ਦੇ ਘਰ ਆ ਗਏ ਅਤੇ ਉਸ ਦਾ ਪਰਿਵਾਰ ਦੁਬਾਰਾ ਸਾਡੇ ਨਾਲ ਰਾਜ਼ੀ ਹੋ ਗਿਆ। ਮੇਰੀ ਮਾਂ ਅਤੇ ਭਰਾ ਸਾਡੇ ਇਸ ਰਿਸ਼ਤੇ ਨੂੰ ਨਹੀਂ ਮੰਨ ਰਹੇ ਸਨ। ਉਹ ਲਗਾਤਾਰ ਮੇਰੇ ਪਤੀ ਅੰਮ੍ਰਿਤਪਾਲ ਨੂੰ ਵਟਸਐਪ ’ਤੇ ਆਪਣੀ ਫੋਟੋ ਪਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਅੱਜ ਇਸ ਦਾ ਨਤੀਜਾ ਅੰਮ੍ਰਿਤਪਾਲ ਸਿੰਘ ਦੇ ਗੋਲੀ ਲੱਗਣ ਨਾਲ ਸਾਹਮਣੇ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

ਕਿਵੇਂ ਵਾਪਰਿਆ ਇਹ ਪੂਰਾ ਕਾਂਡ : 
ਬੁੱਧਵਾਰ ਸਵੇਰੇ ਦੋਵੇਂ ਪਤੀ-ਪਤਨੀ (ਮਨੂੰ ਅਤੇ ਕਿਰਨ) ਆਪਣੇ ਮੋਬਾਇਲ ਦੀ ਮਹੀਨਾਵਾਰ ਕਿਸ਼ਤ ਭਰਨ ਲਈ ਜੰਡਿਆਲਾ ਗਏ। ਜਦੋਂ ਉਹ ਕਿਸ਼ਤ ਭਰ ਕੇ ਵਾਪਸ ਆ ਰਹੇ ਸਨ ਤਾਂ ਉਸ ਦਾ ਭਰਾ ਚਰਨਜੀਤ ਸਿੰਘ ਅਤੇ ਉਸ ਦੇ ਦੋ ਹੋਰ ਸਾਥੀ ਮੋਟਰਸਾਈਕਲ ਲੈ ਕੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸਾਥੀਆਂ ਵਿਚੋਂ ਇਕ ਉਸ ਦੇ ਭਰਾ ਦਾ ਦੋਸਤ ਕਰਨ ਵਾਸੀ ਬੰਡਾਲਾ ਹੈ ਅਤੇ ਉਹ ਤੀਜੇ ਸਾਥੀ ਨੂੰ ਚੰਗੀ ਤਰ੍ਹਾਂ ਨਹੀਂ ਦੇਖ ਸਕੀ, ਕਿਉਂਕਿ ਇਹ ਸਭ ਕੁਝ ਬਹੁਤ ਜਲਦੀ ਹੋ ਗਿਆ। ਇਸ ਦੌਰਾਨ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕੀ ਹੋ ਗਿਆ ਹੈ? 

ਉਨ੍ਹਾਂ ਕਿਹਾ ਕਿ ਜਿਸ ਭਰਾ ਦੇ ਦੋਵੇਂ ਹੱਥ ਆਪਣੀ ਭੈਣ ਦੀ ਸਦੀਵੀ ਖੁਸ਼ੀ ਲਈ ਉਠਦੇ ਹਨ, ਉਸ ਦੇ ਭਰਾ ਚਰਨਜੀਤ ਸਿੰਘ ਨੇ ਉਨ੍ਹਾਂ ਹੀ ਹੱਥਾਂ ਨਾਲ ਆਪਣੀ ਭੈਣ ਦਾ ਸੁਹਾਗ ਗੋਲੀਆਂ ਨਾਲ ਭੁੰਨ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਆਟੋ ਵਾਪਸ ਆ ਰਿਹਾ ਸੀ, ਜਦੋਂ ਉਹ ਮਾਨਾਵਾਲਾ ਹਸਪਤਾਲ ਨੇਡ਼ੇ ਪਹੁੰਚਿਆ ਤਾਂ ਉਸ ਦੇ ਭਰਾ ਨੇ ਸਾਡੇ ਆਟੋ ਅੱਗੇ ਆਪਣਾ ਮੋਟਰਸਾਈਕਲ ਰੋਕ ਲਿਆ। ਇਸ ’ਤੇ ਜਦੋਂ ਆਟੋ ਰੁਕਿਆ ਤਾਂ ਉਸ ਦੇ ਜੀਜਾ ਨੇ ਤੁਰੰਤ ਅੰਮ੍ਰਿਤਪਾਲ ਸਿੰਘ ਨੂੰ ਆਟੋ ’ਚੋਂ ਬਾਹਰ ਕੱਢ ਲਿਆ ਅਤੇ ਪਿਸਤੌਲ ਨਾਲ ਸਿੱਧਾ ਫਾਇਰ ਕਰ ਦਿੱਤਾ, ਜੋ ਉਸ ਦੇ ਢਿੱਡ ’ਚ ਜਾ ਵੱਜਿਆ। ਇਸ ’ਤੇ ਉਹ ਪਿੱਛੇ ਮੁੜਿਆ ਅਤੇ ਫਿਰ ਜਦੋਂ ਚਰਨਜੀਤ ਸਿੰਘ ਨੇ ਦੂਜੀ ਗੋਲੀ ਮਾਰੀ ਤਾਂ ਉਸ ਨੇ ਅੰਮ੍ਰਿਤਪਾਲ ਦੀ ਪਿੱਠ ’ਤੇ ਮਾਰੀ, ਜਿਸ ਕਾਰਨ ਅੰਮ੍ਰਿਤਪਾਲ ਸਿੰਘ ਮੁੜ ਉਸੇ ਸੜਕ ’ਤੇ ਡਿੱਗ ਗਿਆ। ਗੋਲੀਆਂ ਚਲਦੇ ਹੀ ਉਪਰੋਕਤ ਤਿੰਨੇ ਲੜਕੇ ਆਪਣੇ ਬਾਈਕ ’ਤੇ ਮੌਕੇ ਤੋਂ ਫਰਾਰ ਹੋ ਗਏ।

ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)

ਜੌੜਾ ਫਾਟਕ ’ਚ ਫੈਲੀ ਸਨਸਨੀ:
ਇਸ ਘਟਨਾ ਤੋਂ ਬਾਅਦ ਪੂਰੇ ਜੌੜਾ ਫਾਟਕ ਇਲਾਕੇ ਵਿਚ ਸਨਸਨੀ ਫੈਲ ਗਈ। ਅੰਮ੍ਰਿਤਪਾਲ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਚੰਗਾ ਲੜਕਾ ਹੈ ਅਤੇ ਕਿਸੇ ਨਾਲ ਜ਼ਿਆਦਾ ਮਿਲਾਪ ਨਹੀਂ ਕਰਦਾ। ਉਹ ਸਿਰਫ ਆਪਣਾ ਕੰਮ ਕਰਦਾ ਅਤੇ ਕਿਸੇ ਨਾਲ ਦੁਸ਼ਮਣੀ ਦੀ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ। ਕੁੜੀ ਨੇ ਕਿਹਾ ਕਿ ਉਸ ਦਾ ਭਰਾ ਚਰਨਜੀਤ ਸਿੰਘ ਅਪਰਾਧੀ ਅਕਸ ਵਾਲਾ ਨੌਜਵਾਨ ਹੈ। ਉਸ ਕੋਲ ਇਕ ਹੀ ਨਹੀਂ ਸਗੋਂ ਦੋ-ਤਿੰਨ ਹੋਰ ਹਥਿਆਰ ਹਨ। ਇਸ ਤੋਂ ਇਲਾਵਾ ਉਸ ਦੇ ਭਰਾ ਖ਼ਿਲਾਫ਼ ਥਾਣਾ ਬੀ-ਡਵੀਜ਼ਨ ਤੋਂ ਇਲਾਵਾ ਜੰਡਿਆਲਾ ਥਾਣੇ ਵਿਚ ਪਹਿਲਾਂ ਵੀ ਕੇਸ ਦਰਜ ਹਨ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਸ
ਫਿਲਹਾਲ ਖ਼ਬਰ ਲਿਖੇ ਜਾਣ ਤੱਕ ਸੂਚਨਾ ਮਿਲਣ ’ਤੇ ਪੁਲਸ ਹਸਪਤਾਲ ਪਹੁੰਚ ਗਈ ਸੀ। ਪੁਲਸ ਨੇ ਕੁੜੀ ਗੁਰਪ੍ਰੀਤ ਕੌਰ ਉਰਫ ਕਿਰਨ ਦੇ ਬਿਆਨ ਦਰਜ ਕਰ ਲਏ, ਜਿਸ ਦੇ ਆਧਾਰ ’ਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਕੁਝ ਵੀ ਹੋਵੇ, ਇਸ ਘਟਨਾ ਨੂੰ ਦੇਖ ਕੇ ਸਾਰਿਆਂ ਦਾ ਦਿਲ ਕੰਬ ਗਿਆ ਕਿ ਪਿਆਰ ਦੇ ਦੋ ਪੰਛੀਆਂ ਨਾਲ ਕੋਈ ਅਜਿਹਾ ਘਿਨਾਉਣਾ ਕੰਮ ਵੀ ਕਰ ਸਕਦਾ ਹੈ।

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News