NIA ਨੇ ਕੱਸਿਆ 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਪੰਨੂ 'ਤੇ ਸ਼ਿਕੰਜਾ, ਜ਼ਮੀਨ 'ਤੇ ਹੋਵੇਗਾ ਕਬਜ਼ਾ

Wednesday, Sep 09, 2020 - 09:58 AM (IST)

ਅੰਮ੍ਰਿਤਸਰ (ਅਨਜਾਣ) : 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਸਿੰਘ ਪੰਨੂ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਐੱਨ. ਆਈ. ਏ. ਉਸ 'ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਐੱਨ. ਆਈ. ਏ. ਵਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਪੰਨੂ ਦੀ ਜ਼ਮੀਨ 'ਤੇ ਮਾਲਿਕਾਨਾ ਹੱਕ ਸਰਕਾਰ ਦਾ ਹੋਵੇਗਾ। ਉਸਦੀ ਜ਼ਮੀਨ ਐਕੁਆਇਰ ਕਰਨ ਦਾ ਕੰਮ ਜੰਡਿਆਲਾ ਦੇ ਪਿੰਡ ਖਾਨਕੋਟ 'ਚ ਹੋ ਰਿਹਾ ਹੈ। ਉਸ ਦੀ ਪਿੰਡ ਖਾਨਕੋਟ 'ਚ 46 ਕਨਾਲ ਅਤੇ ਸੁਲਤਾਨਵਿੰਡ ਪਿੰਡ ਵਿਚ 11 ਕਨਾਲ ਜ਼ਮੀਨ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)

ਪਿੰਡ ਖਾਨਕੋਟ ਵਿਖੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਪਤਾ ਚੱਲਿਆ ਕਿ ਗੁਰਪਤਵੰਤ ਪੰਨੂ ਦੀ 46 ਕਨਾਲ ਜ਼ਮੀਨ ਪਿੰਡ ਦਾ ਹੀ ਇਕ ਵਿਅਕਤੀ ਵਾਹ ਰਿਹਾ ਹੈ ਅਤੇ ਉਹ ਉਸ ਜ਼ਮੀਨ ਦਾ ਠੇਕਾ ਅਮਰੀਕਾ 'ਚ ਰਹਿੰਦੇ ਉਸ ਦੇ ਭਰਾ ਭਗਵੰਤ ਸਿੰਘ ਪੰਨੂ ਨੂੰ 40 ਹਜ਼ਾਰ ਕਿੱਲੇ ਦੇ ਹਿਸਾਬ ਨਾਲ ਭੇਜ ਰਿਹਾ ਹੈ। ਪਿੰਡ ਦੇ ਲੋਕ ਪੰਨੂ ਦੇ ਭਰਾ ਨੂੰ ਤਾਂ ਜਾਣਦੇ ਹਨ ਪਰ ਉਨ੍ਹਾਂ ਨੂੰ ਗੁਰਪਤਵੰਤ ਪੰਨੂ ਬਾਰੇ ਕੋਈ ਪਤਾ ਨਹੀਂ ਅਤੇ ਨਾ ਹੀ ਪੰਨੂ ਕਦੇ ਪਿੰਡ ਆਇਆ ਹੈ। ਜ਼ਮੀਨ ਵਾਹੁਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ 20 ਸਾਲ ਤੋਂ ਪੰਨੂ ਦੀ ਜ਼ਮੀਨ ਵਾਹ ਰਿਹਾ ਹੈ ਅਤੇ ਉਸ ਨੂੰ ਹਰ ਸਾਲ ਠੇਕਾ ਵੀ ਭੇਜ ਰਿਹਾ ਹੈ। ਉਸਨੇ ਕਿਹਾ ਕਿ ਮੈਂ ਇਹ ਪੈਸੇ ਉਸਦੇ ਖਾਤੇ ਵਿਚ ਪਾਉਂਦਾ ਹਾਂ ਅਤੇ ਮੇਰੇ ਕੋਲ ਉਸਦਾ ਮੋਬਾਇਲ ਨੰਬਰ ਵੀ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਟੱਲੀ ASI ਨੇ ਹੁਣ ਆ ਕੀ ਕਰ ਦਿੱਤਾ, ਵੀਡੀਓ ਹੋ ਰਹੀ ਹੈ ਵਾਇਰਲ

ਉਸਨੇ ਇਹ ਵੀ ਦੱਸਿਆ ਕਿ ਪਹਿਲਾਂ ਪੰਨੂ ਦੀ ਮਾਂ ਠੇਕੇ 'ਤੇ ਜ਼ਮੀਨ ਦਿੰਦੀ ਸੀ ਪਰ ਦੋ ਸਾਲ ਪਹਿਲਾਂ ਉਸਦੀ ਮੌਤ ਹੋ ਜਾਣ ਕਾਰਣ ਹੁਣ ਠੇਕੇ ਦੀ ਰਕਮ ਉਸਦੇ ਭਰਾ ਨੂੰ ਦਿੱਤੀ ਜਾ ਰਹੀ ਹੈ ਅਤੇ ਉਹ ਦੋਵਾਂ ਭਰਾਵਾਂ 'ਚ ਤਕਸੀਮ ਹੁੰਦੀ ਹੈ। ਦੱਸ ਦੇਈਏ ਕਿ ਗੁਰਪਤਵੰਤ ਪੰਨੂ ਇਸ ਵੇਲੇ ਰਿਫਰੈਂਡਮ-2020 ਸਬੰਧੀ ਦੇਸ਼ 'ਚ ਅਸ਼ਾਂਤੀ ਫੈਲਾਉਣ ਦੇ ਯਤਨਾਂ 'ਚ ਹੈ ਅਤੇ ਪਿਛਲੇ ਦਿਨੀਂ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰਿਫਰੈਂਡਮ-2020 ਸਬੰਧੀ ਅਰਦਾਸ ਕਰਨ ਲਈ 5 ਹਜ਼ਾਰ ਡਾਲਰ ਦੀ ਭੇਟਾ ਦਾ ਐਲਾਨ ਕੀਤਾ ਸੀ, ਜਿਸ 'ਤੇ ਖੁਫ਼ੀਆ ਏਜੰਸੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਹੇਠਾਂ ਅਰਦਾਸ ਕਰਦੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਸੀ।

ਇਹ ਵੀ ਪੜ੍ਹੋ : ਵਿਦੇਸ਼ੀ ਫਲ ਦੀ ਖੇਤੀ ਕਰ ਰਿਹੈ ਇਹ ਕਿਸਾਨ, ਦੁਨੀਆ ਭਰ 'ਚ ਹੈ ਸਭ ਤੋਂ ਮਹਿੰਗਾ (ਤਸਵੀਰਾਂ)


Baljeet Kaur

Content Editor

Related News