ਸਿੱਖ ਨੌਜਵਾਨ 'ਤੇ ਪੁਲਸ ਨੇ ਢਾਹਿਆ ਅਣਮਨੁੱਖੀ ਤਸ਼ੱਦਦ, ਕੱਪੜੇ ਲਾਹ ਕੇ ਸਾਰੀ ਰਾਤ ਕੀਤੀ ਕੁੱਟਮਾਰ
Thursday, Aug 06, 2020 - 01:33 PM (IST)
ਅੰਮ੍ਰਿਤਸਰ (ਛੀਨਾ) : ਪੁਲਸ ਦੀ ਤਸ਼ੱਦਦ ਦਾ ਸ਼ਿਕਾਰ ਹੋਏ ਇਕ ਸਿੱਖ ਨੌਜਵਾਨ ਨੇ ਐੱਸ.ਐੱਸ.ਪੀ. ਦਿਹਾਤੀ ਤੋਂ ਇਨਸਾਫ਼ ਦੀ ਗੁਹਾਰ ਲਾਉਂਦਿਆਂ ਤਸ਼ੱਦਦ ਢਾਹੁਣ ਵਾਸੇ ਐੱਸ.ਆਈ. ਖਿਲ਼ਾਫ਼ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਲਜਿੰਦਰ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਪਿੰਡ ਦਾਊਦ ਨੇ ਤਹਿਸੀਲ ਬਾਬਾ ਬਕਾਲਾ ਸਾਹਿਬ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਰਨੈਲ ਸਿੰਘ ਵਾਸੀ ਪਿੰਡ ਗੱਗੜਭਾਣਾ ਨਾਲ ਮੇਰਾ ਪੈਸਿਆਂ ਦਾ ਲੈਣ-ਦੇਣ ਸੀ। ਇਸ ਮਾਮਲੇ 'ਚ ਪੁਲਸ ਥਾਣਾ ਮਹਿਤਾ ਅਧੀਨ ਪੈਂਦੀ ਚੌਕੀ ਬੁੱਟਰ ਕਲਾਂ ਦੇ ਇੰਚਾਰਜ ਐੱਸ. ਆਈ. ਊਧਮ ਸਿੰਘ ਨੇ ਮੈਨੂੰ ਪੁਲਸ ਚੌਕੀ ਬੁਲਾਅ ਕੇ ਮੇਰੇ 'ਤੇ ਤਸ਼ੱਦਦ ਢਾਹਿਆ ਅਤੇ ਮੇਰੀ ਪੱਗ ਉਤਾਰ ਕੇ ਦਾੜੀ ਪੱਟੀ। ਤਲਜਿੰਦਰ ਨੇ ਦੋਸ਼ ਲਗਾਉਂਦਿਆ ਕਿਹਾ ਕਿ ਉਕਤ ਪੁਲਸ ਅਧਿਕਾਰੀ ਮੇਰੇ 'ਤੇ ਦਬਾਅ ਬਣਾਉਣ ਲਈ ਨਾਜਾਇਜ਼ ਹੀ 151 ਦਾ ਝੂਠਾ ਕੇਸ ਦਰਜ ਕਰਕੇ ਮੈਨੂੰ ਸਾਰੀ ਰਾਤ ਪੁਲਸ ਚੌਕੀ 'ਚ ਬਿਨਾਂ ਕੱਪੜਿਆ ਤੋਂ ਰੱਖਿਆ ਅਤੇ ਅਣਮਨੁੱਖੀ ਤਸ਼ੱਦਦ ਢਾਹੁੰਦਿਆ ਮੈਨੂੰ ਪਟਿਆਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ।
ਇਹ ਵੀ ਪੜ੍ਹੋਂ : ਨਸ਼ੇ ’ਚ ਟੱਲੀ ਸਕੇ ਪਿਓ ਦੀ ਹੈਵਾਨੀਅਤ: 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ
ਤਲਜਿੰਦਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਐੱਸ.ਆਈ. ਹੁਣ ਮੈਨੂੰ ਧਮਕੀਆਂ ਦਿੰਦਾ ਹੈ ਕਿ ਮੈ ਛੇਤੀ ਹੀ ਇੰਸਪੈਕਟਰ ਬਣ ਕੇ ਥਾਣਾ ਮਹਿਤਾ 'ਚ ਲੱਗਣਾ ਹੈ, ਜਿਸ ਤੋਂ ਬਾਅਦ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਹਰ ਕੇਸ 'ਚ ਘੜੀਸਾਂਗਾਂ ਅਤੇ ਤੁਹਾਡੀ ਸਾਰੀ ਉਮਰ ਜੇਲ੍ਹਾਂ 'ਚ ਲੰਘੇਗੀ। ਉਸ ਨੇ ਦੱਸਿਆ ਕਿ ਮੇਰਾ ਮੋਬਾਇਲ ਫੋਨ, ਮੋਟਰਸਾਈਕਲ, ਪਰਸ (ਜਿਸ 'ਚ 2040 ਰੁਪਏ, ਲਾਇਸੈਂਸ ਅਤੇ ਹੋਰ ਜ਼ਰੂਰੀ ਕਾਗਜ਼ਾਤ ਹਨ) ਵੀ ਚੌਕੀ ਇੰਚਾਰਜ਼ ਕੋਲ ਹੀ ਹੈ, ਜੋ ਮੈਨੂੰ ਵਾਪਸ ਨਹੀਂ ਕਰ ਰਿਹਾ। ਤਲਜਿੰਦਰ ਨੇ ਜ਼ਿਲ੍ਹਾਂ ਦਿਹਾਤੀ ਦੇ ਐੱਸ.ਐੱਸ.ਪੀ. ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਉਕਤ ਚੌਕੀ ਇਚਾਰਜ਼ ਖਿਲ਼ਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋਂ : ਸਾਬਕਾ ਫ਼ੌਜੀ ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਇਸ ਸਬੰਧੀ ਜਦੋਂ ਪੁਲਸ ਚੌਕੀ ਬੁੱਟਰ ਕਲਾਂ ਦੇ ਇੰਚਾਰਜ ਉਧਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਤਲਜਿੰਦਰ ਸਿੰਘ ਵਲੋਂ ਲਗਾਏ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ। ਉਸ ਨੇ ਕਿਹਾ ਕਿ ਤਲਜਿੰਦਰ ਖਿਲ਼ਾਫ਼ 3 ਵਿਅਕਤੀਆਂ ਨੇ ਪੈਸੇ ਲੈਣ ਦੀ ਦਰਖ਼ਾਸਤ ਦਿੱਤੀ ਸੀ, ਜਿਸ ਸਬੰਧੀ ਪੁੱਛਗਿੱਛ ਲਈ ਉਸ ਨੂੰ ਪੁਲਸ ਚੌਕੀ 'ਚ ਬੁਲਾਇਆ ਗਿਆ ਸੀ ਪਰ ਉਸ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਤਲਜਿੰਦਰ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਸੀ ਜਿਸ 'ਚ ਕੋਈ ਵੀ ਸੱਟ ਨਾ ਆਉਣ ਕਾਰਨ ਡਾਕਟਰ ਨੇ ਉਸ ਨੂੰ ਪੂਰੀ ਤਰ੍ਹਾਂ ਫਿੱਟ ਕਰਾਰ ਦਿੱਤਾ ਸੀ। ਜਿਹੜੀਆਂ ਸੱਟਾਂ ਦੀ ਹੁਣ ਉਹ ਗੱਲ ਕਰ ਰਿਹਾ ਹੈ ਉਹ ਸਾਜਿਸ਼ ਤਹਿਤ ਉਸ ਨੇ ਆਪ ਲਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ, ਲੋਕਾਂ ਦੇ ਪੈਸੇ ਵਾਪਸ ਨਾ ਕਰਨੇ ਪੈਣ ਇਸ ਲਈ ਤਲਜਿੰਦਰ ਝੂਠੇ ਦੋਸ਼ ਲਾ ਰਿਹਾ ਹੈ।
ਇਹ ਵੀ ਪੜ੍ਹੋਂ : ਸ਼ਰਮਨਾਕ: ਕਈ ਘੰਟੇ ਤੜਫ਼ਦੀ ਰਹੀ ਗਰਭਵਤੀ ਡਾਕਟਰਾਂ ਨੇ ਨਹੀਂ ਕੀਤਾ ਇਲਾਜ, ਜੱਚਾ-ਬੱਚਾ ਦੀ ਮੌਤ (ਵੀਡੀਓ)